ਇਸ ਮੁਲਕ ਨੇ ਕਰਤਾ ਇਹ ਵੱਡਾ ਐਲਾਨ
ਜਦੋਂ ਤੋਂ ਵਿਸ਼ਵ ਦੇ ਵਿੱਚ ਕਰੋਨਾ ਮਹਾਮਾਰੀ ਨੇ ਪੈਰ ਪਸਾਰੇ ਹਨ। ਉਸ ਦਿਨ ਤੋਂ ਹੀ ਸਾਰਾ ਵਿਸ਼ਵ ਅਰਥਵਿਵਸਥਾ ਦੀ ਮਾਰ ਝੱਲ ਰਿਹਾ ਹੈ। ਕਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਬਹੁਤ ਸਾਰੇ ਮੁਲਕਾਂ ਦੇ ਵਿੱਚ ਕਾਫੀ ਲੰਬੇ ਸਮੇਂ ਲਈ ਤਾਲਾਬੰਦੀ ਕੀਤੀ ਗਈ ਸੀ। ਜਿਸ ਨਾਲ ਦੇਸ਼ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕਰੋਨਾ ਕਰਕੇ ਬਹੁਤ ਸਾਰੇ ਦੇਸ਼ਾਂ ਦੀ ਅਰਥ-ਵਿਵਸਥਾ ਨੂੰ ਆਪਣੇ ਪੈਰਾਂ ਸਿਰ ਆਉਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ।
ਕਰੋਨਾ ਮਹਾਮਾਰੀ ਦੀ ਮਾਰ ਝੱਲ ਰਹੇ ਬਹੁਤ ਸਾਰੇ ਯੂਰਪੀ ਦੇਸ਼ਾਂ ਦੇ ਵਿਚ ਇਸ ਦਾ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਸੀ। ਇਸ ਕਰੋਨਾ ਮਹਾਮਾਰੀ ਦੀ ਵੱਡੀ ਮਾਰ ਝੱਲ ਚੁੱਕੇ ਸਪੇਨ ਨੇ ਯੂਰਪੀ ਫੰਡ ਦੀ ਸਹਾਇਤਾ ਨਾਲ 8,00,000 ਤੋਂ ਜਿਆਦਾ ਨਵੇਂ ਰੁਜ਼ਗਾਰ ਪੈਦਾ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸ਼ੈਚੇਜ਼ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਸਰਕਾਰ ਦੀ ਅਰਥ-ਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਸਰਕਾਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ,
ਕਿ ਯੂਰਪੀ ਸੰਘ ਤੋਂ ਪ੍ਰਾਪਤ ਹੋਣ ਵਾਲੇ 140 ਅਰਬ ਯੂਰੋ ਨੂੰ ਵਾਇਰਸ ਕਾਰਨ ਪ੍ਰਭਾਵਤ ਹੋਈ ਆਪਣੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 2001 ਤੋਂ 2026 ਦਰਮਿਆਨ ਖਰਚ ਕੀਤਾ ਜਾਵੇਗਾ। ਇਸਦੇ ਤਹਿਤ 8 ਲੱਖ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ 2001 ਅਤੇ 2023 ਵਿਚਕਾਰ ਸਰਕਾਰ ਵੱਲੋਂ ਯੂਰਪੀ ਸੰਘ ਤੋਂ ਪ੍ਰਾਪਤ ਫੰਡ ਚੋਂ 72 ਅਰਬ ਯੂਰੋ ਖਰਚ ਕੀਤੇ ਜਾਣਗੇ।
ਸਪੇਨ ਦੇ ਵਿਚ ਇਸ ਸਾਲ ਉਸ ਦੀ ਆਰਥਿਕਤਾ ਚ 11.2 ਫੀਸਦੀ ਦੀ ਸਭ ਤੋਂ ਖਰਾਬ ਗਿਰਾਵਟ ਦਾ ਅੰਦਾਜ਼ਾ ਪਰਗਟ ਕੀਤਾ ਸੀ । ਉਨ੍ਹਾਂ ਕਿਹਾ ਕਿ 2021 ਚ ਇਹ 7. 2 ਫ਼ੀਸਦੀ ਦੀ ਵਾਧਾ ਦਰ ਨਾਲ ਵਾਪਸੀ ਕਰੇਗੀ। ਹਾਲਾਕਿ, ਸੋਸ਼ਲਿਸਟ ਸ਼ੈਚੇਜ ਦੀ ਗਠਜੋੜ ਸਰਕਾਰ ਨੂੰ ਨਵਾਂ ਬਜਟ ਪਾਸ ਕਰਨ ਲਈ ਬਹੁਮਤ ਦੀ ਜ਼ਰੂਰਤ ਹੋਵੇਗੀ। ਈ. ਯੂ.ਫੰਡ ਤੋਂ ਸਪੇਨ ਨੂੰ 2026 ਤੱਕ ਕੁੱਲ ਮਿਲਾ ਕੇ 140 ਅਰਬ ਯੂਰੋ ਮਿਲਣ ਵਾਲੇ ਹਨ ।
ਇਸ ਵਿਚ 77 ਅਰਬ ਯੂਰੋ ਗ੍ਰਾਂਟ ਵਜੋਂ ਹੋਣਗੇ ,ਜਦ ਕਿ ਬਾਕੀ ਦਾ ਫੰਡ ਕਰਜ਼ ਦੇ ਤੌਰ ਤੇ ਸ਼ਾਮਲ ਹੋਵੇਗਾ। ਸਪੇਨ ਸਰਕਾਰ ਦਾ ਕਹਿਣਾ ਹੈ ਕਿ ਯੂਰਪੀ ਫੰਡਾਂ ਦੇ ਪੂਰੀ ਤਰਾਂ ਖ਼ਰਚ ਹੋਣ ਨਾਲ ਅਰਥਵਿਵਸਥਾ ਅਗਲੇ ਸਾਲ ਤੱਕ 9. 8 ਫੀਸਦੀ ਤੱਕ ਦੀ ਵਾਧਾ ਦਰ ਹਾਸਲ ਕਰ ਸਕਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …