ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਸਾਰੀ ਦੁਨੀਆਂ ਦੇ ਵਿਚ ਹਾਹਾਕਾਰ ਮਚਾ ਰਿਹਾ ਹੈ। ਰੋਜਾਨਾ ਹੀ ਇਸਦੇ ਲੱਖਾਂ ਪੌਜੇਟਿਵ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਇਸ ਵਾਇਰਸ ਦਾ ਕਰਕੇ ਮੌਤ ਹੋ ਰਹੀ ਹੈ। ਇਸ ਵਾਇਰਸ ਨੂੰ ਰੋਕਣ ਦੇ ਲਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪੋ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਇਸ ਲਈ ਸਾਰੀ ਦੁਨੀਆਂ ਤੇ ਕਈ ਤਰਾਂ ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ। ਪੰਜਾਬ ਸਰਕਾਰ ਦੁਆਰਾ ਵੀ ਇਸ ਵਾਇਰਸ ਤੇ ਬ੍ਰੇਕ ਲਗਾਉਣ ਲਈ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਅਤੇ ਸਮੇਂ ਸਮੇਂ ਤੇ ਹੁਣ ਵੀ ਕਈ ਐਲਾਨ ਕੀਤੇ ਜਾ ਰਹੇ ਹਨ ਇਸ ਵਾਇਰਸ ਨੂੰ ਰੋਕਣ ਦੇ ਲਈ।
ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਤਹਿਤ ਕੌਮਾਂਤਰੀ ਮੁਸਾਫਰ ਜਿਹੜੇ ਹਵਾਈ ਜਾਂ ਸੜਕ ਆਵਾਜਾਈ ਜ਼ਰੀਏ ਪੰਜਾਬ ਆਉਣਗੇ, ਲਈ www.newdelhiairport.in ‘ਤੇ ਸਵੈ-ਐਲਾਨ ਪੱਤਰ, ਜਿਸ ‘ਚ ਉਨ੍ਹਾਂ ਦੇ ਵਿਅਕਤੀਗਤ ਅਤੇ ਸਿਹਤ ਸਬੰਧੀ ਵੇਰਵੇ ਸ਼ਾਮਲ ਹੋਣ, ਜਮਾਂ ਕਰਨਗੇ ਅਤੇ ਨਾਲ ਹੀ ਇਕ ਕਾਪੀ ਸੂਬਾ ਅਧਿਕਾਰੀਆਂ ਨੂੰ ਸੌਂਪਣਗੇ। ਦਾਖਲੇ ਵਾਲੀ ਥਾਂ ‘ਤੇ ਉਨ੍ਹਾਂ ਦੀ ਸਿਹਤ ਪ੍ਰੋਟੋਕੋਲ ਮੁਤਾਬਕ ਸਕਰੀਨਿੰਗ ਕੀਤੀ ਜਾਵੇਗੀ। ਸੂਬੇ ‘ਚ ਦਾਖਲ ਹੋਣ ਵਾਲੇ ਵਿਦੇਸ਼ੀ ਮੁਸਾਫਰ ਅਨੈਕਸਚਰ 01 ਭਰ ਕੇ ਜ਼ਿਲ੍ਹਾ ਸਿਹਤ/ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਣਗੇ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਉਹ ਮੁਸਾਫਰ ਘਰ ‘ਚ ਇਕਾਂਤਵਾਸ ਹੋ ਸਕਣਗੇ, ਜਿਹੜੇ ਇੱਥੇ ਪੁੱਜਣ ਤੋਂ ਪਹਿਲਾਂ ਆਪਣੀ ਨੈਗੇਟਿਵ ਆਰ. ਟੀ.-ਪੀ. ਸੀ. ਆਰ. ਰਿਪੋਰਟ (ਸਫਰ ਸ਼ੁਰੂ ਤੋਂ ਪਹਿਲਾਂ 96 ਘੰਟਿਆਂ ‘ਚ ਹੋਈ ਹੋਵੇ) ਪੋਰਟਲ ‘ਤੇ ਸਬਮਿਟ ਕਰਨਗੇ ਅਤੇ ਇੱਥੇ ਪੁੱਜਣ ‘ਤੇ ਉਸ ਦੀ ਕਾਪੀ ਦਿਖਾਉਣਗੇ। ਉਨ੍ਹਾਂ ਨੂੰ ਸਿਹਤ ਅਧਿਕਾਰੀਆਂ/ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਹੈਲਥ ਸਟੇਟਸ ਦੀ ਸਵੈ-ਮਾਨੀਟਰਿੰਗ ਸਬੰਧੀ ਅੰਡਰਟੇਕਿੰਗ ਦੇਣ ਲਈ ਵੀ ਕਿਹਾ ਜਾਵੇਗਾ ਅਤੇ ਨਾਲ ਹੀ ਉਹ ਕੋਵਾ ਐਪ ਡਾਊਨਲੋਡ ਕਰ ਕੇ ਉਸ ਨੂੰ ਚਾਲੂ ਰੱਖਣਗੇ। ਜੇਕਰ ਉਨ੍ਹਾਂ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਹੁੰਦਾ ਹੈ ਤਾਂ ਉਹ ਜ਼ਿਲ੍ਹਾ ਸਰਵੀਲੈਂਸ ਅਫਸਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇਣਗੇ। ਇੱਥੇ ਪੁੱਜਣ ‘ਤੇ 5ਵੇਂ ਦਿਨ ਉਨ੍ਹਾਂ ਦਾ ਕੋਰੋਨਾ ਸਬੰਧੀ ਟੈਸਟ ਹੋਵੇਗਾ, ਜੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਦਾ ਇਕਾਂਤਵਾਸ ਖਤਮ ਹੋ ਜਾਵੇਗਾ। ਉਹ ਅਗਲੇ 7 ਦਿਨ ਤੱਕ ਆਪਣੀ ਸਿਹਤ ਦੀ ਸਵੈ-ਮਾਨੀਟਰਿੰਗ ਕਰਦੇ ਰਹਿਣਗੇ, ਜੇ ਕੋਈ ਲੱਛਣ ਆਉਂਦਾ ਹੈ ਤਾਂ ਰਿਪੋਰਟ ਕਰਨਗੇ।
ਜਿਹੜੇ ਮੁਸਾਫਰ ਆਰ. ਟੀ.-ਪੀ. ਸੀ. ਆਰ. ਟੈਸਟ ਰਿਪੋਰਟ ਸਬਮਿਟ ਨਹੀਂ ਕਰਨਗੇ, ਉਨ੍ਹਾਂ ਦੀ ਰੈਪਿਡ ਐਂਟੀਜਨ ਟੈਸਟਿੰਗ (ਆਰ. ਏ. ਟੀ.) ਹੋਵੇਗੀ। ਜੇ ਉਹ ਪਾਜ਼ੇਟਿਵ ਆਉਂਦੇ ਹਨ ਤਾਂ ਘਰ ‘ਚ ਇਕਾਂਤਵਾਸ/ ਸਰਕਾਰੀ ਇਕਾਂਤਵਾਸ ਸਹੂਲਤ ਜਾਂ ਪ੍ਰਾਈਵੇਟ ਇਕਾਂਤਵਾਸ ਸਹੂਲਤ (ਪੇਮੈਂਟ ਬੇਸਿਜ਼) ‘ਚ ਉਨ੍ਹਾਂ ਦਾ ‘ਕੋਵਿਡ-19’ ਮੈਨੇਜਮੈਂਟ ਪ੍ਰੋਟੋਕੋਲ ਮੁਤਾਬਕ ਇਲਾਜ ਹੋਵੇਗਾ। ਘਰ ‘ਚ ਇਕਾਂਤਵਾਸ ਦੀ ਸਹੂਲਤ ਲੈਣ ਵਾਲੇ ਇਕ ਸਹਿਮਤੀ ਦੇਣਗੇ ਕਿ ਉਨ੍ਹਾਂ ਕੋਲ ਘਰ ‘ਚ ਇਕਾਂਤਵਾਸ ਸਬੰਧੀ ਸਹੂਲਤ ਹੈ, ਉਹ ਐਸਿਮਟੋਮੈਟਿਕ ਜਾਂ ਮਾਈਲਡ ਸਿਮਟੋਮੈਟਿਕ ਹਨ ਅਤੇ ਉਨ੍ਹਾਂ ਨੂੰ ਕੋਈ ਕੋਮੋਰਬਿਡਿਟੀ ਨਹੀਂ ਹੈ ਜਾਂ ਕੋਮੋਰਬਿਡ ਸਥਿਤੀ ਕਾਬੂ ‘ਚ ਹੈ। ਇਹ ਵਿਅਕਤੀ ਸਖਤੀ ਨਾਲ ਘਰ ‘ਚ ਇਕਾਂਤਵਾਸ ਸਬੰਧੀ ਸ਼ਰਤਾਂ ਨੂੰ ਲਾਗੂ ਕਰਨਗੇ।
ਜੇਕਰ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਨ੍ਹਾਂ ਨੂੰ ਘਰ ‘ਚ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ ਅਤੇ 5ਵੇਂ ਦਿਨ ਉਨ੍ਹਾਂ ਦਾ ਆਰ. ਟੀ.-ਪੀ. ਸੀ. ਆਰ. ਟੈਸਟ ਕੀਤਾ ਜਾਵੇਗਾ। ਜੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਦਾ ਇਕਾਂਤਵਾਸ ਖਤਮ ਹੋ ਜਾਵੇਗਾ। ਉਹ ਅਗਲੇ 7 ਦਿਨ ਤੱਕ ਆਪਣੀ ਸਿਹਤ ਦੀ ਸਵੈ- ਮਾਨੀਟਰਿੰਗ ਕਰਦੇ ਰਹਿਣਗੇ, ਜੇ ਕੋਈ ਲੱਛਣ ਆਉਂਦਾ ਹੈ ਤਾਂ ਰਿਪੋਰਟ ਕਰਨਗੇ। ਜੇ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਕਲੀਨੀਕਲੀ ਅਸੈੱਸ ਕੀਤਾ ਜਾਵੇਗਾ ਅਤੇ ਉਹ ਪੰਜਾਬ ‘ਕੋਵਿਡ-19’ ਮੈਨੇਜਮੈਂਟ ਪ੍ਰੋਟੋਕੋਲ ਮੁਤਾਬਕ ਚੱਲਣਗੇ। ਇਸ ਦੇ ਨਾਲ-ਨਾਲ ਡੋਮੈਸਟਿਕ ਟਰੈਵਲ ਸਬੰਧੀ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਮੁਤਾਬਕ ਹਵਾਈ, ਰੇਲ ਅਤੇ ਸੜਕ ਆਵਾਜਾਈ ਜ਼ਰੀਏ ਆਉਣ ਵਾਲੇ ਸਾਰੇ ਮੁਸਾਫਰਾਂ ਦੀ ‘ਕੋਵਿਡ-19’ ਸਬੰਧੀ ਸਕਰੀਨਿੰਗ ਕੀਤੀ ਜਾਵੇਗੀ।
ਜਿਹੜੇ ਮੁਸਾਫਰ ਸੂਬੇ ‘ਚ ਦਾਖਲੇ ਤੋਂ ਬਾਅਦ 72 ਘੰਟਿਆਂ ‘ਚ ਵਾਪਸ ਚਲੇ ਜਾਣਗੇ, ਉਨ੍ਹਾਂ ‘ਤੇ ਉਕਤ ਪ੍ਰੋਟੋਕੋਲ ਲਾਗੂ ਨਹੀਂ ਹੋਵੇਗਾ। ਪੇਸ਼ੇਵਾਰਾਨਾ ਜਾਂ ਕਮਰਸ਼ੀਅਲ ਲੋੜਾਂ ਦੇ ਮੱਦੇਨਜ਼ਰ ਬਹੁਤ ਜਲਦ ਸੂਬੇ ‘ਚ ਆਉਣ ਅਤੇ ਜਾਣ ਵਾਲਿਆਂ ਨੂੰ ਵੀ ਉਕਤ ਪ੍ਰੋਟੋਕੋਲ ਤੋਂ ਛੋਟ ਹੈ। ਸੂਬੇ ‘ਚ ਦਾਖਲ ਹੋਣ ਵਾਲੇ ਸਾਰੇ ਵਿਅਕਤੀ ਕੋਵਾ ਐਪ ਡਾਊਨਲੋਡ ਕਰਨਗੇ ਅਤੇ ਉਸ ਨੂੰ ਐਕਟਿਵ ਰੱਖਣਗੇ, ਜੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਲੱਛਣ ਹੁੰਦਾ ਹੈ ਤਾਂ ਉਹ ਫੌਰੀ ਜ਼ਿਲਾ ਸਰਵੀਲੀਐਂਸ ਅਫਸਰ ਜਾਂ ਜ਼ਿਲਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਦੇ ਪਾਸਪੋਰਟ ਕੋਵਿਡ ਦੇ ਮੱਦੇਨਜ਼ਰ ਏਅਰਪੋਰਟਾਂ ਵਿਖੇ ਜਮ੍ਹਾ ਕਰਵਾ ਲਏ ਜਾਂਦੇ ਹਨ, ਉਹ ਆਪਣੇ ਪਾਸਪੋਰਟ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਏ ਜਾਣ ਵਾਲੇ ਪਾਸਪੋਰਟ ਕੁਲੈਕਸ਼ਨ ਕਾਊਂਟਰ ਤੋਂ ਪ੍ਰਾਪਤ ਕਰ ਸਕਦੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …