Breaking News

ਵਿਆਹ ਦੀਆਂ ਖੁਸ਼ੀਆਂ ਚ ਪਿਆ ਮਾਤਮ – ਪੰਜਾਬ ਚ ਵਾਪਰਿਆ ਇਥੇ ਦਰਦਨਾਕ ਹਾਦਸਾ

ਖੁਸ਼ੀਆਂ ਚ ਪਿਆ ਮਾਤਮ

ਖ਼ੁਸ਼ੀਆਂ ਕਦੋਂ ਗਮ ਵਿੱਚ ਬਦਲ ਜਾਣ ਇਸਦਾ ਕੁਝ ਪਤਾ ਹੀ ਨਹੀਂ ਚਲਦਾ।cਇਨਸਾਨ ਦੀ ਜ਼ਿੰਦਗੀ ਵੀ ਪਾਣੀ ਦੇ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸਾਲ ਦੇ ਵਿੱਚ ਤਾਂ ਦੁਖਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਹੀ ਇਹੋ ਜਿਹੇ ਸੜਕ ਹਾਦਸੇ ਸਾਹਮਣੇ ਆਉਂਦੇ ਹਨ।

ਜਿਨ੍ਹਾਂ ਦੇ ਬਾਰੇ ਸੁਣ ਕੇ ਹਰ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਦੇਸ਼ ਵਿਚ ਰੋਜ਼ਾਨਾ ਹੀ ਹੋਣ ਵਾਲੇ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।ਅਜਿਹੀ ਭਿਆਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਘਰ ਵਿਚ ਵਿਆਹ ਦੀਆਂ ਖ਼ੁਸ਼ੀਆਂ ਸਾਰੇ ਪਾਸੇ ਸਨ ਉਥੇ ਹੀ ਇਹ ਨਜ਼ਾਰਾ ਮਾਤਮ ਵਿੱਚ ਬਦਲ ਗਿਆ। ਖੁਸ਼ੀ ਤੋਂ ਗਮੀ ਵਿੱਚ ਤਬਦੀਲ ਹੋਇਆ ਇਹ ਸਮਾਂ ਜਿਸ ਨੇ ਸਭ ਨੂੰ ਗ਼ਮਗੀਨ ਕੇ ਰੱਖ ਦਿੱਤਾ ਹੈ।

ਦਿਨੋ ਦਿਨ ਵੱਧ ਰਹੇ ਸੜਕ ਹਾਦਸਿਆ ਦੇ ਕਾਰਨ ਇਹ ਖ਼ੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ। ਇਹ ਹਾਦਸਾ ਕਾਲਾ ਸੰਘਿਆਂ ਦਾ ਹੈ, ਜਿੱਥੇ 15 ਸਾਲਾਂ ਦੇ ਲੜਕੇ ਪ੍ਰਿੰਸ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਨਿਵਾਸੀ ਪ੍ਰਿੰਸ, ਕਾਲਾ ਸੰਘਿਆਂ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ ਵਿੱਚ ਸ਼ਾਮਲ ਹੋਣ ਲਈ ਆਇਆ ਹੋਇਆ ਸੀ। ਜਦੋਂ ਉਹ ਆਪਣੇ ਚਚੇਰੇ ਭਰਾ ਸੌਰਵ ਨਾਲ ਸਬਜ਼ੀ ਲੈ ਕੇ ਕਾਲਾ ਸੰਘਿਆਂ ਰੋਡ ਤੇ ਸਥਿਤ ਇਕ ਪੈਲਸ ਦੇ ਨਜ਼ਦੀਕ ਜਾ ਰਿਹਾ ਸੀ ਤਾਂ, ਉਨ੍ਹਾਂ ਦੀ ਐਕਟਿਵਾ ਪੈਟਰੋਲ ਪੰਪ ਦੇ ਨੇੜੇ ਖੜ੍ਹੀ ਇਕ ਕਾਰ ਨਾਲ ਟਕਰਾ ਗਈ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। 25 ਸਾਲਾਂ ਸੌਰਵ ਜ਼ਖਮੀ ਹੋ ਗਿਆ। ਜਿਸ ਦੇ ਮੂੰਹ ਅਤੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ। ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ। ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਿਆਦਾ ਸੀ,

ਤੇ ਐਕਸੀਡੈਂਟ ਦੀ ਅਵਾਜ਼ ਨੂੰ ਸੁਣ ਕੇ ਲੋਕ ਪੁੱਜ ਕੇ ਘਟਨਾ ਸਥਾਨ ਤੇ ਪਹੁੰਚੇ। ਪ੍ਰਿੰਸ ਐਕਟੀਵਾ ਚਲਾ ਰਿਹਾ ਸੀ ਤੇ ਸੌਰਵ ਉਸਦੇ ਪਿੱਛੇ ਬੈਠਾ ਸੀ। ਐਕਟਿਵ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ, ਘਟਨਾ ਤੋਂ ਬਾਅਦ ਐਕਟਿਵਾ ਦੇ ਸਪੀਡੋਮੀਟਰ ਤੇ ਸੂਈ 70 ਦੀ ਸਪੀਡ ਤੇ ਅਟਕੀ ਹੋਈ ਸੀ। ਲਾਂਬੜਾ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …