ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਵਿਆਹ ਚ ਦਾਜ ਦੇਣਾ ਤੇ ਲੈਣਾ ਕਾਨੂੰਨੀ ਅਪਰਾਧ ਹੈ l ਇਸ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਕਾਨੂੰਨਾਂ ਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਵੀ ਕਈ ਲੋਕ ਆਪਣੀ ਮਨ ਮਰਜ਼ੀ ਦੇ ਨਾਲ ਦਾਜ ਮੰਗ ਕੇ ਕਈ ਵਾਰ ਵਿਆਹਾਂ ਵਿੱਚ ਭੜਥੂ ਪਾ ਦਿੱਤੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਆਹ ਵਿੱਚ ਲਾੜੇ ਵੱਲੋਂ ਦਾਜ ਦੇ ਰੂਪ ਦੇ ਵਿੱਚ ਕਾਰ ਦੀ ਮੰਗ ਕੀਤੀ ਜਾ ਰਹੀ ਸੀ l ਲਾੜਾ ਕਰੇਟਾ ਗੱਡੀ ਦੀ ਮੰਗ ਕਰਦਾ ਪਿਆ ਸੀ ਪਰ ਉਸਨੂੰ ਜੀ ਵੈਗਨ ਕਾਰ ਲਾੜੀ ਪਰਿਵਾਰ ਵੱਲੋਂ ਦਿੱਤੀ ਗਈ l ਜਿਸ ਕਾਰਨ ਗੁੱਸੇ ਵਿੱਚ ਆਏ ਲਾੜੇ ਵੱਲੋਂ ਬਿਨਾਂ ਵਿਆਹ ਕਰਵਾਏ ਹੀ ਬਰਾਤ ਵਾਪਸ ਲਿਜਾਈ ਗਈ, ਇਸ ਦੌਰਾਨ ਲਾੜੀ ਰੋਂਦੀ ਕੁਰਲਾਉਂਦੀ ਨਜ਼ਰ ਆਈ ਤੇ ਲੜਕੀ ਪਰਿਵਾਰ ਦੇ ਵੱਲੋਂ ਵਿਆਹ ਵਿੱਚ ਲੜਕਾ ਪਰਿਵਾਰ ਦੀਆਂ ਕਾਫੀ ਮਿਨਤਾਂ ਵੀ ਕੀਤੀਆਂ ਗਈਆਂ ਪਰ ਉਹ ਨਹੀਂ ਰੁਕੇ l
ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਤੋਂ ਸਾਹਮਣੇ ਆਇਆ, ਜਿੱਥੇ ਇਕ ਵਿਆਹ ਦੇ ਜੋੜੇ ‘ਚ ਤਿਆਰ ਹੋ ਕੇ ਬੈਠੀ ਲਾੜੀ ਲਾੜੇ ਦੀ ਬੇਸਬਰੀ ਨਾਲ ਉਡੀਕ ਕਰਦੀ ਰਹੀ ਪਰ ਸ਼ਾਮ ਹੋਣ ‘ਤੇ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ। ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਯਾਕੂਬ ਦੀ ਧੀ ਦਾ ਵਿਆਹ ਹੋਣਾ ਸੀ। ਚਿਤੌੜਾ ਵਾਸੀ ਅਮੀਰ ਆਲਮ ਨਾਲ ਵਿਆਹ ਹੋਣਾ ਸੀ ਪਰ ਵਿਆਹ ਦੇ ਆਖ਼ਰੀ ਸਮੇਂ ਲਾੜੇ ਅਤੇ ਉਸ ਦੇ ਪਰਿਵਾਰ ਨੇ ਬਾਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਕੁੜੀ ਵਾਲਿਆਂ ਨੂੰ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਏ।
ਲੱਖਾਂ ਦਾ ਖਰਚ, ਖਾਣਾ, ਸਜਾਵਟ, ਟੈਂਟ ਸਭ ਧਰੇ-ਧਰਾਏ ਰਹਿ ਗਏ। ਲਾੜੀ ਪਰਿਵਾਰ ਦੇ ਲੋਕ ਸ਼ਾਮ ਤੱਕ ਬਾਰਾਤ ਦੀ ਉਡੀਕ ਕਰਦੇ ਰਹੇ ਪਰ ਰਾਤ ਤੱਕ ਵੀ ਚੌਖਟ ‘ਤੇ ਬਾਰਾਤ ਨਹੀਂ ਆਈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਖੁਸ਼ੀ ਦਾ ਮਾਹੌਲ ਗਮ ਵਿਚ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾੜੇ ਨੇ ਦਾਜ ਵਿਚ ਕਰੇਟਾ ਕਾਰ ਦੀ ਮੰਗ ਕੀਤੀ ਸੀ।
ਮੰਗ ਪੂਰੀ ਨਾ ਹੋਣ ‘ਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਨਾ ਹੀ ਨਹੀਂ ਸਗੋਂ ਲਾੜਾ ਬਰਾਤ ਲੈ ਕੇ ਚੌਖਟ ਤੇ ਪਹੁੰਚਿਆ ਹੀ ਨਹੀਂ l ਪੀੜਤ ਲਾੜੀ ਪੱੜ ਨੇ ਪੁਲਸ ਵਿਚ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਾਂਚ ਆਰ ਅਪ ਕਰ ਦਿੱਤੀ ਗਈ ਹੈ ਸੋ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …