Breaking News

ਵਿਆਹ ਚ ਅਚਾਨਕ ਸਿਲੰਡਰ ਫਟਣ ਕਾਰਨ ਹੋਈਆਂ 4 ਮੌਤਾਂ, ਲਾੜੇ ਸਣੇ 60 ਝੁਲਸੇ

ਆਈ ਤਾਜਾ ਵੱਡੀ ਖਬਰ 

ਗਿਣਤੀ ਵਿਚ ਇਥੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਵਿਆਹ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਥੇ ਹੀ ਵਿਆਹ ਸਮਾਗਮ ਨੂੰ ਲੈ ਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਜਿੱਥੇ ਦੋਨੋਂ ਪਰਿਵਾਰਾਂ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਉਥੇ ਹੀ ਤਿਆਰੀਆਂ ਨੂੰ ਲੈ ਕੇ ਵੀ ਕਈ ਦਿਨ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ। ਜਿੱਥੇ ਵਿਆਹ ਵਾਲੇ ਦਿਨ ਪੂਰੇ ਪਰਿਵਾਰ ਵੱਲੋਂ ਤਿਆਰ ਹੋ ਕੇ ਵਿਆਹ ਸਮਾਗਮ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਅਤੇ ਇਸ ਵਿਆਹ ਸਮਾਗਮ ਦਾ ਆਨੰਦ ਮਾਣਿਆ ਜਾਂਦਾ ਹੈ। ਉਥੇ ਹੀ ਕਈ ਤਰ੍ਹਾਂ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆ ਬਹੁਤ ਸਾਰੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਵਿਆਹ ਸਮਾਗਮ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ।

ਹੁਣ ਵਿਆਹ ਵਿੱਚ ਅਚਾਨਕ ਗੈਸ ਸਿਲੰਡਰ ਫੱਟਣ ਕਾਰਨ ਚਾਰ ਮੌਤਾਂ ਹੋਈਆਂ ਹਨ ਅਤੇ ਨਾਲ ਹੀ 60 ਲੋਕ ਝੁਲਸੇ ਗਏ ਹਨ। ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਜੋਧਪੁਰ ਵਿੱਚ ਗੈਸ ਸਲੰਡਰ ਵਿਚ ਬਲਾਸਟ ਹੋਣ ਕਾਰਨ ਚਾਰ ਮੌਤਾਂ ਹੋਈਆਂ ਹਨ।

ਦੱਸ ਦਈਏ ਕਿ ਇਹ ਹਾਦਸਾ ਸ਼ੇਰਗੜ੍ਹ ਦੇ ਨਜ਼ਦੀਕ ਆਉਣ ਵਾਲੇ ਪਿੰਡ ਭੂੰਗਰਾ ਵਿੱਚ ਵੀਰਵਾਰ ਨੂੰ ਸਮੇਂ ਹੋਇਆ ਜਦੋਂ ਬਰਾਤ ਜਾਣ ਤੋਂ ਪਹਿਲਾਂ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਜਿਸ ਸਮੇਂ ਸਿਲੰਡਰ ਵਿੱਚ ਅਚਾਨਕ ਹੀ ਲੀਕ ਹੋਣ ਦੇ ਚਲਦਿਆਂ ਹੋਇਆਂ ਅੱਗ ਲੱਗ ਗਈ ਅਤੇ ਉਥੇ ਕੋਲ ਪੰਜ ਹੋਰ ਸਲੰਡਰ ਨੂੰ ਵੀ ਅੱਗ ਲੱਗਣ ਕਾਰਨ ਧਮਾਕੇ ਹੋ ਗਏ ਜਿਸ ਕਾਰਨ ਘਰ ਵਿਚ ਸੌ ਦੇ ਕਰੀਬ ਮੌਜੂਦ ਲੋਕਾਂ ਵਿੱਚ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋਗਿਆ ਅਤੇ 60 ਲੋਕ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਝੁਲਸੇ ਗਏ। ਜਿਨ੍ਹਾਂ ਵਿੱਚੋਂ 51 ਜ਼ਖ਼ਮੀ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹਨਾਂ ਵਿੱਚੋਂ ਕੁਝ ਲੋਕਾਂ ਦੀ ਹਾਲਤ ਵਧੇਰੇ ਗੰਭੀਰ ਹੈ ਅਤੇ 90 ਫ਼ੀਸਦੀ ਲੋਕ ਝੁਲਸੇ ਗਏ ਹਨ ਜਿਨ੍ਹਾਂ ਦੀ ਗਿਣਤੀ ਅੱਠ ਦੱਸੀ ਗਈ ਹੈ। ਇਸ ਘਟਨਾ ਦੇ ਵਿਚ ਚਾਰ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ 5 ਤੋਂ 7 ਸਾਲ ਦੇ 2 ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ਦੇ ਵਿਚ ਲਾੜਾ ਅਤੇ ਉਸ ਦੇ ਮਾਤਾ-ਪਿਤਾ ਵੀ ਬੁਰੀ ਤਰ੍ਹਾਂ ਝੁਲਸ ਗਏ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …