ਆਈ ਤਾਜਾ ਵੱਡੀ ਖਬਰ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੇ ਹੀ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ।ਇਹ ਤਿਉਹਾਰ ਜਿਥੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਵੀ ਕਰਦੇ ਹਨ ਉਥੇ ਹੀ ਇਹ ਤੁਹਾਨੂੰ ਸਭ ਲੋਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਦੇ ਨਾਲ ਮਿਲ-ਜੁਲ ਕੇ ਮਨਾਇਆ ਜਾਂਦਾ ਹੈ। ਅਜਿਹੇ ਤਿਉਹਾਰ ਜਿੱਥੇ ਵੱਖ ਵੱਖ ਇਤਿਹਾਸ ਦੇ ਨਾਲ ਜੁੜੇ ਹੁੰਦੇ ਹਨ ਉਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਪਰ ਇਹਨਾ ਤਿਉਹਾਰਾਂ ਦੇ ਮੌਕੇ ਤੇ ਅਚਾਨਕ ਹੀ ਕਈ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਬਹੁਤ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਅਜਿਹੀਆ ਦੁਖਦਾਇਕ ਘਟਨਾਵਾਂ ਦੇ ਕਾਰਨ ਬਹੁਤ ਸਾਰੀਆ ਖੁਸ਼ੀਆਂ ਦੇ ਰੰਗ ਫਿੱਕੇ ਪੈ ਜਾਂਦੇ ਹਨ।
ਹੁਣ ਹੌਲੀ ਦੇ ਮੌਕੇ ਤੇ ਬਾਥਰੂਮ ਵਿੱਚ ਦੋ ਜੋੜਿਆਂ ਦੀ ਅਚਾਨਕ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਮੌਕੇ ਤੇ ਜਿਥੇ ਲੋਕਾਂ ਵੱਲੋਂ ਖੁਸ਼ੀ-ਖੁਸ਼ੀ ਇਸ ਤਿਉਹਾਰ ਨੂੰ ਮਨਾਇਆ ਗਿਆ ਉਥੇ ਹੀ ਉੱਤਰ ਪ੍ਰਦੇਸ਼ ਅਤੇ ਮੁੰਬਈ ਦੇ ਵਿੱਚ ਹੋਲੀ ਖੇਡਣ ਤੋਂ ਬਾਅਦ ਨਹਾਉਣ ਦੇ ਸਮੇਂ ਮੌਤ ਹੋ ਗਈ ਹੈ। ਦੱਸ ਦਈਏ ਕਿ ਜਿੱਥੇ ਘਾਟਕੋਪਰ ਮੁੰਬਈ ਦੇ ਵਿਚ 40 ਸਾਲਾ ਦੀਪਕ ਸ਼ਾਹ ਅਤੇ ਉਸ ਦੀ ਪਤਨੀ 35 ਸਾਲਾ ਟੀਨਾ ਸ਼ਾਹ ਰਹਿੰਦੇ ਸਨ।
ਜਿੱਥੇ ਉਹ ਕਲੋਨੀ ਵਿੱਚ ਕਿਰਾਏ ਦੇ ਘਰ ਵਿਚ ਰਹਿੰਦੇ ਸਨ ਅਤੇ ਹੋਲੀ ਖੇਡਣ ਤੋਂ ਬਾਅਦ ਉਹ ਆਪਣੇ ਘਰ ਬਾਥ ਲੈਣ ਲਈ ਚਲੇ ਗਏ ਸਨ। ਉਨ੍ਹਾਂ ਦੇ ਰਿਸ਼ਤੇਦਾਰ ਜਿਥੇ ਉਨ੍ਹਾਂ ਨੂੰ ਬਲਾਉਣ ਵਾਸਤੇ ਆਏ । ਪਰ ਕਾਫੀ ਸਮਾਂ ਬੀਤ ਜਾਣ ਤੇ ਜਦੋਂ ਕਿਸੇ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਅਤੇ ਫੋਨ ਵੀ ਕੀਤੇ ਜਾਣ ਤੇ ਕੋਈ ਜਵਾਬ ਨਹੀਂ ਆਇਆ ਤਾਂ ਕਾਫੀ ਸਮੇਂ ਬਾਅਦ ਪੁਲਿਸ ਨੂੰ ਸੂਚਿਤ ਕੀਤੇ ਜਾਣ ਤੇ ਫਲੈਟ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਪਤੀ-ਪਤਨੀ ਘਰ ਦੇ ਬਾਥਰੂਮ ਵਿਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਸਨ।
ਜਿਨ੍ਹਾਂ ਨੂੰ ਹਸਪਤਾਲ ਲਿਜਾਣ ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਮੁੰਬਈ ਵਿਚ 40 ਸਾਲਾਂ ਦੀਪਕ ਗੋਇਲ ਅਤੇ ਉਸਦੀ 36 ਸਾਲਾ ਪਤਨੀ ਸ਼ਿਲਪੀ ਵੀ ਬਾਥਰੂਮ ਵਿੱਚ ਨਹਾਉਂਦੇ ਸਮੇਂ ਮ੍ਰਿਤਕ ਪਾਏ ਗਏ। ਜੋ ਹੋਲੀ ਖੇਡਣ ਤੋਂ ਬਾਅਦ ਨਹਾਉਣ ਲਈ ਗਏ ਸਨ ਅਤੇ ਵਾਪਸ ਨਹੀਂ ਆਏ ਤੇ ਵੇਖਣ ਤੇ ਪਤਾ ਲੱਗਿਆ ਕਿ ਗੈਸ ਚੜ੍ਹਨ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …