ਤਾਜਾ ਵੱਡੀ ਖਬਰ
ਆਏ ਦਿਨ ਕੋਈ ਨਾ ਕੋਈ ਦਿਲ ਨੂੰ ਹਲੂਣਾ ਦੇਣ ਵਾਲੀ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਇਸ ਸਾਲ ਦੇ ਵਿੱਚ ਆਉਣ ਵਾਲੀਆਂ ਦੁਖਦਾਈ ਖਬਰਾਂ ਦਾ ਅੰਤ ਪਤਾ ਨਹੀਂ ਕਦੋਂ ਹੋਵੇਗਾ। ਇਸ ਵਰ੍ਹੇ ਵਿੱਚ ਹੋਣ ਵਾਲੀਆਂ ਮੌਤਾਂ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨਸਾਨੀ ਜ਼ਿੰਦਗੀ ਉੱਪਰ ਕੋਈ ਨਾ ਕੋਈ ਖ਼-ਤ-ਰਾ ਮੰਡਰਾਉਂਦਾ ਹੀ ਰਹਿੰਦਾ ਹੈ। ਜਿਸ ਬਾਰੇ ਇਨਸਾਨ ਨੂੰ ਪਤਾ ਨਹੀਂ ਹੁੰਦਾ। ਇਹ ਕਦੋਂ ਇਨਸਾਨ ਨੂੰ ਆਪਣੇ ਜਾਲ ਵਿਚ ਫਸਾ ਲਵੇਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਸਭ ਤੋਂ ਵੱਡਾ ਖਤਰਾ ਸੜਕ ਹਾਦਸਿਆਂ ਦਾ ਹੁੰਦਾ ਹੈ ਜਿਸ ਵਿਚ ਛੋਟੀ ਜਿਹੀ ਦੁਰਘਟਨਾ ਵੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ। ਦੇਸ਼ ਅੰਦਰ ਰੋਜ਼ਾਨਾ ਹੀ ਅਨੇਕਾਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਲੋਕਾਂ ਦੀ ਦੁਖਦ ਮੌਤ ਹੋ ਜਾਂਦੀ ਹੈ। ਹੁਣ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਹਿਰ ਵਾਪਰ ਗਿਆ ਹੈ। ਜਿਥੇ ਵਿਆਹ ਤੇ ਜਾ ਰਹੇ ਨੌਜਵਾਨਾਂ ਦੀਆਂ ਲਾਸ਼ਾਂ ਵਿਛ ਗਈਆਂ ਹਨ। ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਹ ਸੜਕ ਹਾਦਸਾ ਕੈਥਲ ਮਾਰਗ ਦੇ ਪਿੰਡ ਮਰਦਾਨੇੜੀ ਕੋਲ ਵਾਪਰਿਆ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ੁੱਕਰਵਾਰ ਦੀ ਰਾਤ ਨੂੰ ਤਿੰਨ ਦੋਸਤ ਆਪਣੀ ਹੌਂਡਾ ਅਮੇਜ਼ ਕਾਰ ਤੇ ਸਫੀਦੋ ਵਾਪਸ ਆ ਰਹੇ ਸਨ। ਪਾਣੀਪਤ ਦੇ ਐਸ ਪੀ ਦੀ ਕਾਰ ਨਾਲ ਇਨ੍ਹਾਂ ਦੀ ਕਾਰ ਦੀ ਟੱਕਰ ਇੰਨੀ ਗੰਭੀਰ ਹੋਈ ਕੇ ਤਿੰਨ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਦਾ ਕਾਰਨ ਬਿਨਾਂ ਰਿਫ਼ਲੈਕਟਰ ਤੋਂ ਟਰੈਕਟਰ ਟਰਾਲੀ ਬਣੀ ਹੈ। ਇਹ ਟਰੈਕਟਰ ਟਰਾਲੀ ਇੱਟਾਂ ਨਾਲ ਭਰੀ ਹੋਈ ਸੀ। ਪਿੱਛੋਂ ਆ ਰਹੀ ਪਾਣੀਪਤ ਐੱਸ ਪੀ ਦੀ ਗੱਡੀ ਇਸ ਨਾਲ ਟਕਰਾ ਗਈ ਅਤੇ ਉਸ ਦਾ ਸੰਤੁਲਨ ਵਿਗੜਨ ਕਾਰਨ ਕੈਥਲ ਤੋਂ ਆ ਰਹੀ ਹੋਂਡਾ ਅਮੇਜ਼ ਕਾਰ ਨਾਲ ਟਕਰਾ ਗਈ।
ਜਿਸ ਵਿੱਚ ਸਵਾਰ ਤਿੰਨ ਦੋਸਤਾਂ ਦੀ ਮੌਕੇ ਤੇ ਮੌਤ ਹੋਣ ਕਾਰਨ ਉਨ੍ਹਾਂ ਨੂੰ ਕਾਰ ਵਿਚੋਂ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਹਿਚਾਣ ਜੀਂਦ ਦੇ ਸਫੀਦੋਂ ਕਸਬੇ ਦੇ 20 ਸਾਲਾ ਪ੍ਰਯਾਗ ਅਤੇ 26 ਸਾਲਾ ਕਾਰਤਿਕ , ਕੈਥਲ ਦੇ ਦਿਓੜਾ ਪਿੰਡ ਨਿਵਾਸੀ 32 ਸਾਲਾ ਸਵੀਨਦਾਸ ਵਜੋਂ ਹੋਈ ਹੈ। ਸਵੀਨਦਾਸ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਵਿਆਹ 25 ਦਸੰਬਰ ਨੂੰ ਤੈਅ ਕੀਤਾ ਗਿਆ ਸੀ ਜੋ ਕਿ ਗਰੁੱਪ ਡੀ ਦੀ ਨੌਕਰੀ ਇਸ ਸਮੇਂ ਸਫ਼ੀਦੋ ਵਿਚ ਕਰਦਾ ਸੀ।
ਪ੍ਰਯਾਗ ਸਫੀਦੋ ਵਿਚ ਮੈਡੀਕਲ ਸਟੋਰ ਤੇ ਕੰਮ ਕਰਦਾ ਸੀ। ਕਾਰਤਿਕ ਸਫੀਦੋਂ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦਾ ਸੀ ਜੋ ਆਪਣੇ ਪਿੱਛੇ 2 ਬੱਚੇ ਛੱਡ ਗਿਆ ਹੈ, ਜੋ 5 ਸਾਲ ਦਾ ਬੇਟਾ ਅਤੇ ਤਿੰਨ ਸਾਲਾ ਬੇਟੀ ਹੈ। ਮ੍ਰਿਤਕਾਂ ਦੀ ਮੌਤ ਦੀ ਖਬਰ ਘਰ ਪਹੁੰਚਦੇ ਸਾਰ ਹੀ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਤਿੰਨ ਦੋਸਤ ਸਵੀਨਦਾਸ ਦੀ ਬਰਾਤ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਸਨ। ਪਰ ਇਹਨਾਂ ਦੀਆਂ ਖੁਸ਼ੀਆਂ ਪਹਿਲਾਂ ਹੀ ਗਮੀ ਵਿਚ ਤਬਦੀਲ ਹੋ ਗਈਆਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …