Breaking News

ਵਾਪਰਿਆ ਕਹਿਰ : ਬਾਡਰ ਟੱਪ ਕੇ ਵਿਦੇਸ਼ ਚ ਇੰਟਰ ਹੋਣ ਲੱਗੀਆਂ ਇਸ ਤਰਾਂ ਮਿਲੀ ਮੌਤ, ਵਿਛੀਆਂ ਲਾਸ਼ਾਂ ਸਾਰੀ ਦੁਨੀਆਂ ਤੇ ਚਰਚਾ

ਵਿਛੀਆਂ ਲਾਸ਼ਾਂ ਸਾਰੀ ਦੁਨੀਆਂ ਤੇ ਚਰਚਾ

ਭਾਰਤ ਦੇ ਵਿਚ ਬਹੁਤ ਜਿਆਦਾ ਲੋਕ ਵਿਦੇਸ਼ਾਂ ਵਿਚ ਵਸੇ ਹੋਏ ਨੇ, ਜਿੱਥੇ ਉਨ੍ਹਾਂ ਮਿਹਨਤ ਅਤੇ ਹਿੰਮਤ ਸਦਕਾ ਕਾਮਯਾਬੀ ਪ੍ਰਾਪਤ ਕੀਤੀ ਹੈ ।ਅੱਜਕਲ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਕੋਈ ਵੀ ਰਸਤਾ ਅਪਣਾਉਣ ਨੂੰ ਤਿਆਰ ਰਹਿੰਦੀ ਹੈ। ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਵਿਦੇਸ਼ ਜਾਣ ਲਈ ਲੋਕੀ ਸਿੱਧੇ ਜਾਂ ਅਸਿੱਧੇ ਤੌਰ ਤੇ ਤਿਆਰ ਹੋ ਜਾਂਦੇ ਹਨ। ਬਾਹਰ ਜਾਣ ਦੇ ਚੱਕਰ ਵਿੱਚ ਹੀ ਬਹੁਤ ਸਾਰੇ ਇਨਸਾਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ।

ਕੁਝ ਲੋਕ ਵਿਦੇਸ਼ ਪਹੁੰਚਣ ਲਈ ਸਰਹੱਦ ਤੱਕ ਟੱਪ ਜਾਂਦੇ ਹਨ।ਜਿਸ ਦੇ ਜ਼ਰੀਏ ਉਹ ਆਪਣੀ ਜਾਨ ਵੀ ਜੋਖ਼ਮ ਵਿੱਚ ਪਾ ਲੈਂਦੇ ਹਨ।ਇਸ ਤਰਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਜਿੱਥੇ ਪੱਛਮੀ ਦੇਸ਼ਾ ਚ ਆਉਣ ਦੀ ਚਾਹਤ ਨਾਲ ਕੁਝ ਲੋਕ ਆਪਣੀ ਜਾਨ ਤੱਕ ਗਵਾ ਲੈਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਬਾਰਡਰ ਟੱਪ ਕੇ ਵਿਦੇਸ਼ ਵਿੱਚ ਦਾਖਲ ਹੋਣ ਸਮੇ ਇਸ ਤਰ੍ਹਾਂ ਮੌਤ ਮਿਲੀ ਕੇ ਲਾਸ਼ਾਂ ਵਿਛ ਗਈਆਂ।

ਮਿਲੀ ਜਾਣਕਾਰੀ ਅਨੁਸਾਰ ਜਿੱਥੇ ਇੰਗਲੈਂਡ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 35 ਸਾਲਾ ਰਸਲ ਇਰਾਨ ਨੇਜਾਦ, 35 ਸਾਲਾ ਸ਼ਿਵਾ ਮੁਹੰਮਦ ਪਾਨਾਹੀ , 9 ਸਾਲਾ ਅਨੀਤਾ ,6 ਸਾਲਾ ਅਰਮਿਨ, 15 ਨਾਬਾਲਗ ਅਰਤਿਨ ਅਜੇ ਲਾਪਤਾ ਹੈ। ਇਹ ਸਭ ਲੋਕ ਇਰਾਨ ਦੇ ਰਹਿਣ ਵਾਲੇ ਇੰਗਲਿਸ਼ ਚੈਨਲ ਰਾਹੀਂ ਯੂਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਬੱਚੇ ਬਚਾਓ ਸੰਸਥਾ ਨੇ ਲੰਡਨ ਅਤੇ ਪੈਰਿਸ ਨੂੰ ਅਪੀਲ ਕੀਤੀ ਹੈ ਕਿ ਇੰਗਲਿਸ਼ ਚੈਨਲ ਨੂੰ ਬੱਚਿਆਂ ਲਈ ਸ਼ਮਸ਼ਾਨ ਬਣਾਉਣ ਤੋਂ ਰੋਕਣ ਲਈ ਯਤਨ ਤੇਜ਼ ਕਰਨੇ ਚਾਹੀਦੇ ਹਨ । ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕਿਸ਼ਤੀ ਵਿੱਚ ਸਵਾਰ ਹਾਦਸੇ ਦਾ ਸ਼ਿਕਾਰ ਹੋਏ 15 ਹੋਰ ਸ਼ਰਨਾਰਥੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਪੱਛਮੀ ਇਰਾਨੀ ਦੇ ਸ਼ਹਿਰ ਸਰਦਸ਼ਤ ਦਾ ਰਹਿਣ ਵਾਲਾ ਸੀ। ਉਕਤ ਪਰਿਵਾਰ ਨੇ ਯੂ.ਕੇ .ਚ ਦਾਖ਼ਲ ਹੋਣ ਲਈ 21600 ਪੌਂਡ ਅਦਾ ਕੀਤੇ ਸਨ।

Check Also

ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਇਹ ਬੱਚੀ ਖਾ ਲੈਂਦੀ ਹੈ ਸੋਫਾ ਸ਼ੀਸ਼ਾ ਗੱਦਾ ਅਤੇ ਫਰਨੀਚਰ

ਆਈ ਤਾਜਾ ਵੱਡੀ ਖਬਰ  ਆਮ ਤੌਰ ਤੇ ਅਸੀਂ ਆਪਣੇ ਘਰਾਂ ਵਿੱਚ ਵਧੀਆ ਫਰਨੀਚਰ ਲਗਾਉਣਾ ਪਸੰਦ …