ਆਈ ਤਾਜਾ ਵੱਡੀ ਖਬਰ
ਵਿਆਹ ਤੋਂ ਪਹਿਲਾਂ ਦੇ ਫੋਟੋਸ਼ੂਟ ਜਾਂ ਪ੍ਰੀ-ਵੈਡਿੰਗ ਸ਼ੂਟ ਅੱਜ-ਕੱਲ੍ਹ ਦੇ ਵਿਆਹਾਂ ਦੀ ਇੱਕ ਨਿਯਮਤ ਵਿਸ਼ੇਸ਼ਤਾ ਬਣ ਗਏ ਹਨ। ਜਿਸ ਨੂੰ ਫ਼ਿਲਮਾਉਣ ਲਈ ਵੱਖ-ਵੱਖ ਥਾਵਾਂ ਉੱਪਰ ਜਾ ਕੇ ਸ਼ੂਟਿੰਗ ਕੀਤੀ ਜਾਂਦੀ ਹੈ। ਆਪਣੇ ਇਹਨਾਂ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਬਹੁਤ ਸਾਰੇ ਜੋੜੇ ਆਪਣੀ ਜਾਨ ਨੂੰ ਜ਼ੋਖਿਮ ਵਿੱਚ ਪਾ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ ਸੋਮਵਾਰ ਨੂੰ ਕਰਨਾਟਕ ਰਾਜ ਵਿੱਚ ਵਾਪਰੀ ਜਿੱਥੇ ਵਿਆਹ ਕਰਵਾਉਣ ਜਾ ਰਹੇ ਜੋੜੇ ਦੀ ਕਾਵੇਰੀ ਨਦੀ ਵਿੱਚ ਡੁੱਬਣ ਨਾਲ ਹੋਈ ਮੌਤ ਕਾਰਨ ਖ਼ੁਸ਼ੀਆਂ ਗ਼ਮ ਵਿੱਚ ਬਦਲ ਗਈਆਂ।
ਇਹ ਜੋੜਾ ਇੱਕ ਛੋਟੀ ਗੋਲਾਕਾਰ ਕਿਸ਼ਤੀ ਵਿੱਚ ਸਵਾਰ ਹੋ ਇੱਕ ਸ਼ਾਨਦਾਰ ਸ਼ਾਟ ਦੀ ਭਾਲ ਲਈ ਨਦੀ ਵਿੱਚ ਗਿਆ ਸੀ ਜਿੱਥੇ ਲੜਕੀ ਵੱਲੋਂ ਸੰਤੁਲਤ ਗੁਆ ਲੈਣ ਕਰਕੇ ਇਹ ਛੋਟੀ ਕਿਸ਼ਤੀ ਨਦੀ ਵਿੱਚ ਪਲਟ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਘਟਨਾ ਤਾਲਾਕਾਦੂ ਦੇ ਨਜ਼ਦੀਕ ਟੀ ਨਰਾਸੀਪੁਰਾ ਦੀ ਦੱਸੀ ਜਾ ਰਹੀ ਹੈ। ਇਹ ਜੋੜਾ ਪਿਛਲੇ ਪੰਜ ਸਾਲਾਂ ਤੋਂ ਪ੍ਰੇਮ ਵਿੱਚ ਸੀ ਜੋ ਜਲਦ ਹੀ ਵਿਆਹ ਕਰਵਾਉਣ ਵਾਲੇ ਸਨ।
ਪੁਲਿਸ ਨੇ ਇਸ ਘਟਨਾ ਬਾਰੇ ਦੱਸਦਿਆ ਕਿਹਾ ਕਿ 28 ਸਾਲਾਂ ਲਾੜਾ ਚੰਦਰੂ ਸਿਵਲ ਠੇਕੇਦਾਰ ਸੀ ਜੋ 20 ਸਾਲਾ ਸ਼ਸ਼ੀਕਲਾ ਨਾਲ ਵਿਆਹ ਕਰਵਾਉਣ ਜਾ ਰਿਹਾ ਸੀ। ਦੋਵੇਂ ਮਾਈਸੂੜੂ ਦੇ ਕਿਆਥਾਮਾਰਨਹੱਲੀ ਦੇ ਰਹਿਣ ਵਾਲੇ ਸਨ ਜਿਨ੍ਹਾਂ ਦਾ ਵਿਆਹ 22 ਨਵੰਬਰ ਨੂੰ ਮੈਸੂਰੂ ਵਿੱਚ ਹੋਣਾ ਨਿਸ਼ਚਿਤ ਕੀਤਾ ਗਿਆ ਸੀ। ਇਹ ਜੋੜਾ ਆਪਣੇ ਰਿਸ਼ਤੇਦਾਰਾਂ ਅਤੇ ਫੋਟੋਗਰਾਫ਼ਰ ਦੇ ਨਾਲ ਮਦੁਕੁਥੋਰ ਮੱਲੀਖਰਜੁਨ ਸਵਾਮੀ ਮੰਦਰ ਗਿਆ ਸੀ। ਉਨ੍ਹਾਂ ਨੇ ਦੋ ਕੋਰੈਕਲ(ਛੋਟੀ ਗੋਲਾਕਾਰ ਕਿਸ਼ਤੀ) ਕਿਰਾਏ ‘ਤੇ ਲਏ ਹੋਏ ਸਨ ਜਿਸ ਰਾਹੀਂ ਉਹਨਾਂ ਨੇ ਨਦੀ ਦੇ ਦੂਸਰੇ ਪਾਸੇ ਤੋਂ ਕਾਤੇਪੁਰਾ ਵਿਖੇ ਤਾਲਾਕਾਦੂ ਜਲਧਾਮ ਨਦੀ ਰਿਜੋਰਟ ਉਪਰ ਜਾਣਾ ਸੀ।
ਉਨ੍ਹਾਂ ਦੀ ਇਹ ਛੋਟੀ ਕਿਸ਼ਤੀ ਕਿਨਾਰੇ ਤੋਂ ਅਜੇ 30 ਮੀਟਰ ਹੀ ਦੂਰ ਗਈ ਸੀ ਕਿ ਜੋੜੇ ਨੇ ਫੋਟੋ ਵਾਸਤੇ ਵੱਖਰੇ-ਵੱਖਰੇ ਪੋਜ਼ ਦੇਣੇ ਸ਼ੁਰੂ ਕਰ ਦਿੱਤੇ। ਉੱਚੀ ਅੱਡੀ ਦੇ ਸੈਂਡਲ ਪਾਏ ਹੋਣ ਕਾਰਨ ਲੜਕੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਾਣੀ ਵਿੱਚ ਜਾ ਡਿੱਗੀ। ਚੰਦਰੂ ਨੇ ਸ਼ਸ਼ੀਕਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਹੜਬੜੀ ਵਿੱਚ ਚੰਦਰੂ ਅਤੇ ਉਸ ਦੇ ਰਿਸ਼ਤੇਦਾਰ ਦੀਆਂ ਛੋਟੀਆਂ ਗੋਲਾ ਆਕਾਰ ਕਿਸ਼ਤੀਆਂ ਆਪਸ ਵਿੱਚ ਟਕਰਾ ਜਾਣ ਕਰਕੇ ਕਿਸ਼ਤੀ ਚਾਲਕ ਸਮੇਤ ਪਲਟ ਗਈਆਂ।
ਪਾਣੀ ਵਿੱਚ ਡਿੱਗ ਜਾਣ ਕਰਕੇ ਚੰਦਰੂ ਡੁੱਬ ਗਿਆ ਜਦ ਕਿ ਕਿਸ਼ਤੀ ਚਾਲਕ ਤੈਰ ਕੇ ਕਿਨਾਰੇ ਤੱਕ ਪਹੁੰਚ ਗਿਆ। ਕਿਨਾਰੇ ਲਾਗੇ ਖੜ੍ਹੇ ਕੁਝ ਤੈਰਾਕਾਂ ਨੇ ਚੰਦਰੂ ਦੇ ਰਿਸ਼ਤੇਦਾਰਾਂ ਨੂੰ ਬਚਾ ਲਿਆ ਪਰ ਉਹ ਉਸ ਜੋੜੇ ਨੂੰ ਬਚਾਉਣ ਵਿੱਚ ਨਾਕਾਮਯਾਬ ਰਹੇ। ਇਸ ਘਟਨਾ ਬਾਰੇ ਪੁਲਸ ਨੂੰ ਇਤਲਾਹ ਕੀਤੀ ਗਈ ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਸ਼ਾਮੀ 4:30 ਵਜੇ ਦੋਵੇਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਘਟਨਾ ਸਬੰਧੀ ਤਾਲਾਕਾਦੂ ਦੇ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …