ਕੈਪਟਨ ਨੂੰ ਦਿੱਤਾ ਇਹ ਸੁਝਾ
ਪੰਜਾਬ ਦੇ ਕਿਸਾਨਾਂ ਦਾ ਖੇਤੀ ਅੰਦੋਲਨ ਸੰਘਰਸ਼ ਦੇ ਰਾਹ ‘ਤੇ ਹੋਰ ਅੱਗੇ ਵੱਧ ਰਿਹਾ ਹੈ। ਇਸ ਅੰਦੋਲਨ ਵਿੱਚ ਇਕੱਲੇ ਕਿਸਾਨ ਹੀ ਨਹੀਂ ਸਗੋਂ ਪੰਜਾਬ ਦੇ ਹਰ ਵਰਗ ਦਾ ਸਹਿਯੋਗ ਕਿਸਾਨਾਂ ਨੂੰ ਮਿਲ ਰਿਹਾ ਹੈ। ਕਿਸਾਨਾਂ ਦੇ ਨਾਲ ਆਮ ਵਰਗ ਤੇ ਜੁੜਿਆ ਹੀ ਹੈ ਇਸ ਨਾਲ ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ਵਿਚ ਆਂ ਖੜ੍ਹੇ ਹਨ। ਇੱਥੇ ਹੀ ਮੁਕਤਸਰ ਵਿਖੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਰੈਲੀ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਪਹੁੰਚੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕੇਂਦਰ ਸਰਕਾਰ, ਅੰਬਾਨੀ-ਅਡਾਨੀ ਅਤੇ ਕੈਪਟਨ ਸਰਕਾਰ ‘ਤੇ ਤਿੱ- ਖੇ ਵਾ-ਰ ਕੀਤੇ।
ਉਨ੍ਹਾਂ ਕਿਹਾ ਕਿ ਇਹ ਵੱਡੇ ਉਦਯੋਗਪਤੀ ਪੰਜਾਬ ਆ ਕੇ ਸਾਡੀਆਂ ਜ਼ਮੀਨਾਂ ‘ਤੇ ਕਬਜ਼ਾ ਕਰਕੇ ਸਾਨੂੰ ਗੁਲਾਮ ਬਣਾ ਦੇਣਗੇ। ਅੱਜ ਸਾਨੂੰ ਸਾਰਿਆਂ ਨੂੰ ਇਨ੍ਹਾਂ ਵੱਲੋਂ ਰਲ ਕੇ ਕੀਤੀਆਂ ਜਾ ਰਹੀਆਂ ਸਾ- ਜਿ- ਸ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਅਜੇ ਵੀ ਨਹੀਂ ਸਮਝੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਇੱਥੇ ਲੱਖਾ ਸਿਧਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ ‘ਤੇ ਵਰਦਿਆਂ ਕਿਹਾ ਕਿ ਇਹ ਕਿਹੋ ਜਿਹਾ ਪੰਜਾਬੀ ਹੈ ਜੋ ਆਪਣੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰੱਖਿਆ ਲਈ ਕੋਈ ਕਦਮ ਨਹੀਂ ਚੁੱਕ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਨੌਜਵਾਨੀ ਬਚੀ ਰਹੇਂ, ਕਿਸਾਨੀ ਰਹੇ ਤਾਂ ਸਰਕਾਰ ਨੂੰ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੀ ਤਰਜ਼ ‘ਤੇ ਖੇਤੀ ਬਿੱਲਾਂ ਖ਼ਿਲਾਫ ਵਿਧਾਨ ਸਭਾ ਵਿਚ ਬਿੱਲ ਬਣਾ ਕੇ ਬਾਹਰਲੇ ਲੋਕਾਂ ਦਾ ਪੰਜਾਬ ਵਿੱਚ ਆ ਕੇ ਜ਼ਮੀਨ ਖਰੀਦਣ ਨੂੰ ਮੁਕੰਮਲ ਤੌਰ ‘ਤੇ ਬੰਦ ਕਰ ਦੇਣਾ ਚਾਹੀਦਾ ਹੈ। ਅਤੇ ਨਾਲ ਹੀ ਸਥਾਨਕ ਲੋਕਾਂ ਨੂੰ ਨੌਕਰੀਆਂ ਵਿੱਚ ਪਹਿਲ ਦੇਣਾ ਲਾਜ਼ਮੀ ਕਰ ਦਿੱਤਾ ਜਾਣਾ ਚਾਹੀਦਾ ਹੈ।
ਚੰਡੀਗੜ੍ਹ ਬਾਰੇ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਪਹਿਲਾਂ ਸੈਕਟਰ 17 ਮਾਰਕਿਟ ਦੀ ਆਪਣੇ ਆਪ ਵਿਚ ਇਕ ਅਲੱਗ ਪਹਿਚਾਣ ਸੀ ਪਰ ਇਥੇ ਐਲਾਨਟੇ ਮਾਲ ਬਣਨ ਕਾਰਨ ਹੁਣ ਸੈਕਟਰ 17 ਦੀ ਮਾਰਕਿਟ ਆਪਣੇ ਆਖਰੀ ਸਾਹਾਂ ‘ਤੇ ਹੈ। ਪੰਜਾਬ ਅੰਦਰ ਵੀ ਕਈ ਵੱਡੇ ਸ਼ਾਪਿੰਗ ਮਾਲਜ਼ ਖੁੱਲ੍ਹ ਰਹੇ ਹਨ ਜਿਸ ਕਾਰਨ ਛੋਟੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਖਤਮ ਹੋ ਰਹੀ ਹੈ।
ਇੱਕ ਪਾਸੇ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਸ਼ਵਾਸ ਦੁਆ ਰਹੀ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਅਤੇ ਦੂਜੇ ਪਾਸੇ ਅੰਬਾਨੀ ਅਤੇ ਅੰਡਾਨੀ ਨਾਲ ਹੱਥ ਮਿਲਾ ਕੇ ਅਤੇ ਐਮਾਜ਼ਾਨ ਕੰਪਨੀ ਦੇ ਨਾਲ ਇਕਰਾਰ ਕਰ ਰਹੀ ਹੈ। ਜੀਓ ਸਿਮ ਨੇ ਆਪਣੀ ਸੇਵਾ ਸ਼ੁਰੂਆਤ ਵਿੱਚ ਸਭ ਲੋਕਾਂ ਨੂੰ ਫਰੀ ਦਿੱਤੀ ਸੀ। ਪਰ ਅੱਜ ਦੇ ਹਾਲਾਤ ਅਸੀਂ ਸਭ ਜਾਣਦੇ ਹਾਂ ਕਿ ਕਿਵੇਂ ਇਹ ਮਨ ਮਰਜ਼ੀ ਦੇ ਰੇਟਾਂ ਦੇ ਉੱਪਰ ਸਾਨੂੰ ਸਹੂਲਤਾਂ ਦੇ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਇੱਕ ਜੁੱਟ ਹੋ ਕੇ ਇਹਨਾਂ ਜ਼ੁਲਮਾਂ ਨੂੰ ਖ਼ਤਮ ਕਰਕੇ ਆਪਣਾ ਸੁਨਹਿਰਾ ਭਵਿੱਖ ਬਣਾ ਸਕਦੇ ਹਾਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …