Breaking News

ਲੋਕਾਂ ਨੂੰ ਕੋਰੋਨਾ ਦੀ ਚੇਤਾਵਨੀ ਦੇਣ ਵਾਲੇ WHO ਦੇ ਮੁਖੀ ਬਾਰੇ ਆਈ ਇਹ ਵੱਡੀ ਖਬਰ

WHO ਦੇ ਮੁਖੀ ਬਾਰੇ ਆਈ ਇਹ ਵੱਡੀ ਖਬਰ

ਦੁਨੀਆ ਦੇ ਵਿੱਚ ਲੱਗਦਾ ਹੈ ਕਿ ਇਹ ਸਾਲ ਤਾਂ ਕਰੋਨਾ ਦੇ ਨਾਮ ਹੀ ਹੋ ਜਾਵੇਗਾ। ਕਿਉਕਿ ਇਸ ਪੂਰੇ ਵਰ੍ਹੇ ਦੇ ਵਿੱਚ ਕਰੋਨਾ ਮਹਾਮਾਰੀ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ,ਤੇ ਆਰਥਿਕ ਮੰਦੀ ਦੇ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਕਰੋਨਾ ਵਾਇਰਸ ਦੇ ਕੇਸਾਂ ਦੇ ਵਿਚ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਰੋਨਾ ਮਹਾਮਾਰੀ ਦੇ ਕੇਸ ਦਿਨ-ਬ-ਦਿਨ ਵਧ ਰਹੇ ਹਨ।ਉੱਥੇ ਹੀ ਸਰਕਾਰਾਂ ਵੱਲੋਂ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਤਾਂ ਜੋ ਇਸ ਮਹਾਮਾਰੀ ਦੇ ਉਪਰ ਕਾਬੂ ਪਾਇਆ ਜਾ ਸਕੇ।

ਭਾਰਤ ਦੇ ਵਿੱਚ ਜਿੱਥੇ ਕਰੋਨਾ ਕੇਸਾਂ ਦੇ ਵਿੱਚ ਕੁਝ ਰਾਹਤ ਹੋਈ ਹੈ। ਉੱਥੇ ਹੀ ਕਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਕਾਰਨ ਬ੍ਰਿਟੇਨ ਅਤੇ ਫਰਾਂਸ ਵਿੱਚ ਦੁਬਾਰਾ ਤੋ ਤਾਲਾਬੰਦੀ ਕੀਤੀ ਜਾ ਰਹੀ ਹੈ। ਸਰਦੀਆਂ ਦੇ ਆਉਣ ਨਾਲ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਲੋਕਾਂ ਨੂੰ ਕੋਰੋਨਾ ਦੀ ਚਿਤਾਵਨੀ ਦੇਣ ਵਾਲੇ ਡਬਲਿਊ ਐਚ ਓ ਦੇ ਮੁਖੀ ਬਾਰੇ ਵੀ ਖਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੇ ਇਕ ਡਾਇਰੈਕਟਰ ਜਰਨਲ ਟੇਡੋ੍ਸ ਐਧਨੋਮ ਘੇਬੇ੍ਅਸਿਸ ਨੂੰ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਮਗਰੋਂ ਇਕਾਂਤਵਾਸ ਕੀਤਾ ਗਿਆ ਹੈ।ਟੇਡੋ੍ਸ ਨੇ ਕਰੋਨਾ ਤੋਂ ਪੀੜਤ ਹੋਣ ਦੀ ਜਾਣਕਾਰੀ ਆਪਣੇ ਟਵਿੱਟਰ ਤੇ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਦੱਸਿਆ ਹੈ ਕੇ ਮੈਂ ਬਿਲਕੁਲ ਠੀਕ ਹਾਂ, ਮੇਰੇ ਵਿੱਚ ਕੋਈ ਵੀ ਕਰੋਨਾ ਵਾਇਰਸ ਦਾ ਲੱਛਣ ਨਹੀਂ ਪਾਇਆ ਗਿਆ।

ਸਭ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ,ਨਿਯਮਾਂ ਦੀ ਪਾਲਣਾ ਕਰਦੇ ਹੋਏ , ਮੈਂ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੈਂ ਕਿਸੇ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਅਤੇ ਸੰਗਠਨ ਵਿੱਚ ਮੇਰੇ ਸਾਥੀ ਮਿਲ ਕੇ ਲੋਕਾਂ ਦੀ ਜ਼ਿੰਦਗੀ ਬਚਾਉਣ ਤੇ ਬਾਕੀ ਤਬਕੇ ਦੇ ਲੋਕਾਂ ਦੀ ਸੁਰੱਖਿਆ ਕਰਨ ਦੀ ਦਿਸ਼ਾ ਵਿੱਚ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਹਨ।

ਉਨ੍ਹਾਂ ਆਪਣੇ ਬਾਰੇ ਕਿਹਾ ਕਿ ਮੈਂ ਅਜੇ ਕੁਝ ਦਿਨ ਘਰ ਤੋਂ ਹੀ ਕੰਮ ਕਰਾਂਗਾ । ਜਿੱਥੇ ਵਿਸ਼ਵ ਦੇ ਵਿਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਸਭ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਵਾਇਰਸ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਜਿਸ ਨਾਲ ਇਸ ਮਹਾਮਾਰੀ ਤੇ ਕਾਬੂ ਪਾਇਆ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਸਿਹਤ ਕਰਮਚਾਰੀਆਂ ਤੇ ਵੀ ਕੰਮ ਦਾ ਬੋਝ ਘਟੇਗਾ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …