ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਕਿਤੇ ਵੀ ਮਾੜੀ ਘਟਨਾ ਜਦੋਂ ਵੀ ਵਾਪਰਦੀ ਹੈ ਤਾਂ ਇਸ ਦੇ ਨਾਲ ਦਿਲ ਨੂੰ ਦੁੱਖ ਪਹੁੰਚਦਾ ਹੈ। ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਕਿਸੇ ਦੀ ਮੌਤ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਨਾਲ ਮਾਹੌਲ ਸੋਗ ਮਈ ਹੋ ਜਾਂਦਾ ਹੈ। ਪਰ ਜਦੋਂ ਇਨ੍ਹਾਂ ਘਟਨਾਵਾਂ ਦੇ ਵਿਚ ਛੋਟੇ ਬੱਚਿਆਂ ਦੀ ਮੌਤ ਹੋਣ ਦੀ ਖਬਰ ਮਿਲਦੀ ਹੈ ਤਾਂ ਇਸ ਸੰਸਾਰ ਦੀ ਹਰ ਇੱਕ ਅੱਖ ਰੋ ਉੱਠਦੀ ਹੈ। ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ।
ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਮਾਪਿਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਜਿੱਥੇ ਬੱਚਿਆਂ ਵਿਚ ਬਚਪਨ ਦੀਆਂ ਖੇਡਾਂ ਨੂੰ ਲੈ ਕੇ ਚਾਅ ਵੇਖੇ ਜਾਂਦੇ ਹਨ। ਉਥੇ ਹੀ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਦੇ ਵਿਚ ਵੀ ਵਾਧਾ ਹੋਇਆ ਹੈ। ਮਾਂ ਪਿਉ ਦੇ ਦਿਨ ਭਰ ਦੀ ਥਕਾਵਟ ਆਪਣੇ ਇਨ੍ਹਾਂ ਬੱਚਿਆਂ ਨੂੰ ਦੇਖ ਕੇ ਦੂਰ ਹੋ ਜਾਂਦੀ ਹੈ। ਹੁਣ ਲੁਕਣ ਮੀਚੀ ਖੇਡਦੇ ਹੋਏ ਪਰਵਾਰ ਦੇ ਪੰਜ ਬੱਚਿਆਂ ਦੀ ਇਸ ਤਰ੍ਹਾਂ ਮੌਤ ਹੋਈ ਹੈ ਕਿ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਦੇ ਹਿੰਮਤਸਰ ਪਿੰਡ ਤੋਂ ਸਾਹਮਣੇ ਆਈ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੇ ਘਰ ਵਿੱਚ ਲੁਕਣ ਮੀਚੀ ਖੇਡ ਰਹੇ ਸਨ। ਉਸ ਸਮੇਂ ਬੱਚਿਆਂ ਵੱਲੋਂ ਇੱਕ ਦਾਣਿਆਂ ਦੇ ਡਰੰਮ ਵਿਚ ਛਿਪਣ ਦਾ ਵਿਚਾਰ ਆਇਆ ਤੇ ਉਹ ਉਸ ਵਿੱਚ ਲੁਕ ਗਏ। ਉਸ ਸਮੇਂ ਹੀ ਢੱਕਣ ਬੰਦ ਹੋ ਗਿਆ, ਤੇ ਉਹ ਦੁਬਾਰਾ ਖੋਲ ਨਾ ਸਕੇ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸਾਰਾ ਪਰਵਾਰ ਖੇਤ ਵਿਚ ਕੰਮ ਕਰ ਰਿਹਾ ਸੀ ਤੇ ਬੱਚੇ ਘਰ ਵਿੱਚ ਸਨ। ਜਦੋਂ ਬੱਚਿਆਂ ਦੀ ਮਾਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਉਹ ਕਿਤੇ ਨਾ ਮਿਲੇ ਤਾਂ ਉਸ ਨੂੰ ਸ਼ੱਕ ਹੋਣ ਤੇ ਡਰੰਮ ਦੇਖਿਆ ਗਿਆ,
ਤਾਂ ਮਾਂ ਦੇ ਹੋਸ਼ ਉਡ ਗਏ। ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਨਜ਼ਦੀਕ ਦੇ ਘਰਾਂ ਦੇ ਲੋਕ ਆਏ ਤੇ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਬੱਚਿਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਬੱਚਿਆਂ ਦੀ ਮੌਤ ਦਮ। ਘੁ-ਟ-ਣ। ਕਾਰਨ ਹੋਈ ਹੈ। ਮ੍ਰਿਤਕ ਬੱਚਿਆਂ ਵਿੱਚ 4 ਸਾਲਾ ਸੇਵਾ ਰਾਮ,3 ਸਾਲਾ ਰਾਧਾ ਕ੍ਰਿਸ਼ਨ, 8 ਸਾਲਾ ਰਵੀਨਾ, 3 ਸਾਲ ਮਾਲੀ ,5 ਸਾਲ ਰਵੀਨਾ ਸ਼ਾਮਲ ਸਨ। ਲੋਹੇ ਦਾ ਡਰੰਮ 5 ਫੁੱਟ ਡੂੰਘਾ ਤੇ ਤਿੰਨ ਫੁੱਟ ਚੌੜਾ ਸੀ। ਇਸ ਘਟਨਾ ਨਾਲ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਮਰਨ ਵਾਲੇ ਬੱਚਿਆਂ ਵਿੱਚ ਚਾਰ ਸਕੇ ਭੈਣ ਭਰਾ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …