Breaking News

ਰੇਲਵੇ ਲਾਈਨ ‘ਤੇ ਕਿਸਾਨ ਔਰਤਾਂ ਨੇ ਚੁੱਲ੍ਹੇ ਬਾਲ ਕੇ ਪਕਾਈਆਂ ਰੋਟੀਆਂ, ਲਾਏ ਪੱਕੇ ਡੇਰੇ

ਆਈ ਤਾਜਾ ਵੱਡੀ ਖਬਰ

ਪੰਜਾਬ ਦੀਆਂ ਸਭ ਕਿਸਾਨ ਜਥੇਬੰਦੀਆਂ ਲਗਾਤਾਰ ਕਾਫੀ ਦਿਨਾਂ ਤੋਂ ਇਸ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ।ਖੇਤੀ ਕਨੂੰਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਸੁਣਨ ਨੂੰ ਮਿਲਦੀਆਂ ਹਨ ,ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੇਲਵੇ ਲਾਈਨਾਂ ਨੂੰ ਰੋਕ ਕੇ ਧਰਨੇ ਦਿੱਤੇ ਜਾ ਰਹੇ ਹਨ। ਹੁਣ ਅੰਮ੍ਰਿਤਸਰ ਤੋਂ ਇਕ ਅਜਿਹੀ ਖਬਰ ਸੁਣਨ ਨੂੰ ਆਈ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅੰਮ੍ਰਿਤਸਰ ਸਾਹਿਬ ਦੇ ਰੇਲਵੇ ਲਾਈਨ ਤੇ ਕਿਸਾਨ ਔਰਤਾਂ ਨੇ ਚੁੱਲ੍ਹੇ ਬਾਲ ਕੇ ਰੋਟੀਆਂ ਪਕਾਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਰੋਕੋ ਅੰਦੋਲਨ ਕਿਸਾਨ ਜਥੇਬੰਦੀਆਂ ਵੱਲੋਂ 21 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਕੱਲ ਰੇਲਵੇ ਰੋਕੂ ਅੰਦੋਲਨ ਆਪਣੇ 24ਵੇਂ ਦਿਨ ਵਿਚ ਦਾਖਲ ਹੋ ਗਿਆ ਸੀ। ਕਿਸਾਨ ਔਰਤਾਂ ਵੱਲੋਂ ਵੀ ਆਪਣੇ ਅਨੁਸਾਰ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਰੇਲਵੇ ਲਾਈਨਾਂ ਤੇ ਹੀ ਰੋਟੀਆਂ ਪਕਾ ਕੇ ਮੋਦੀ ਵੱਲੋਂ ਕਿਸਾਨ ਵਿਰੋਧੀ 3 ਆਰਡੀਨੈਂਸਾਂ ਨੂੰ ਲਾਗੂ ਕਰਨ ਸਬੰਧੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਹ ਘਟਨਾ ਅੰਮ੍ਰਿਤਸਰ ਦੇ ਰੇਲਵੇ ਟਰੈਕ ਦੇਵੀਦਾਸਪੁਰਾ ਨੇੜੇ ਜੰਡਿਆਲਾ ਗੁਰੂ ਦੀ ਹੈ। ਜਿੱਥੇ ਕਿਸਾਨ ਔਰਤਾਂ ਵੱਲੋਂ ਆਪਣੇ ਬੱਚਿਆਂ ਸਮੇਤ ਘਰਾਂ ਵਿਚੋਂ ਬਾਹਰ ਨਿਕਲ ਕੇ ਸਿਰ ਤੇ ਕੇਸਰੀ ਚੁੰਨੀਆ ਲੈ ਕੇ ਰੇਲਵੇ ਟਰੈਕ ਤੇ ਹੀ ਵੇਲਣੇ, ਚਕਲੇ, ਚੁੱਲ੍ਹੇ ਲੈ ਕੇ ਰੋਟੀਆਂ ਬਣਾ ਕੇ ਸਰਕਾਰ ਦਾ ਵਿਰੋਧ ਕੀਤਾ ।

ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਨੂੰਨਾਂ ਵਿੱਚ ਇਹ ਸਾਫ਼ ਲਿਖਿਆ ਹੈ ਕਿ ਏ. ਪੀ. ਐਮ .ਸੀ .ਐਕਟ ਕੇਂਦਰੀ ਕਾਨੂੰਨ ਦੇ ਅਧੀਨ ਹੋਵੇਗਾ ।ਇਸ ਸਮੇਂ ਝੋਨੇ ਦੀ ਸਰਕਾਰੀ ਖਰੀਦ 1888 ਰੁਪਏ ਪੰਜਾਬ ਅਤੇ ਹਰਿਆਣਾ ਵਿੱਚ ਹੋ ਰਹੀ ਹੈ ।ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਝੋਨਾ 1200 ਤੋਂ 1300 ਰੁਪਏ ਵਿਕ ਰਿਹਾ ਹੈ ।ਐਮ .ਐਸ .ਪੀ.ਦੀ ਗਰੰਟੀ ਦੇ ਦਾਅਵੇ ਹੋਰਨਾਂ ਸੂਬਿਆਂ ਵਿੱਚ ਕਿਉਂ ਨਹੀਂ ਹੋ ਰਹੇ।ਸੂਬਾ ਆਗੂ ਜਨ. ਸਕੱਤਰ ਸਰਵਣ ਸਿੰਘ ਪੰਧੇਰ ,ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕੀਤਾ ਸੀ, ਕਿ ਖੇਤੀ ਬਾੜੀ ਦਾ ਵਿਸਥਾਰ ਕਰਨਗੇ। ਉਨ੍ਹਾਂ ਕਿਹਾ ਸਰਕਾਰ ਕੋਲ ਕੁਝ ਵੀ ਅਜਿਹਾ ਨਹੀਂ ,ਜਿਸ ਨਾਲ ਉਹ ਇਹ ਦਾਅਵਾ ਸਹੀ ਸਾਬਤ ਕਰ ਸਕਣ। ਸਰਕਾਰ ਨੇ ਕਿਸਾਨਾਂ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਦੇ ਜ਼ਰੀਏ ਆਮਦਨ ਦੁੱਗਣੀ ਹੋਣ ਦਾ ਵੀ ਕਿਹਾ ਸੀ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …