Breaking News

ਰੂਸ ਨੇ ਆਮ ਜਨਤਾ ਲਈ ਜਾਰੀ ਕਰਤੀ ਵੈਕਸੀਨ, ਇੰਡੀਆ ਲਈ ਆਈ ਇਹ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਰੂਸ ਤੋਂ ਆ ਰਹੀ ਹੈ ਜਿਸ ਨਾਲ ਸਾਰੀ ਦੁਨੀਆਂ ਵਿਚ ਖੁਸ਼ੀ ਛਾ ਗਈ ਹੈ ਕਿਓੰਕੇ ਰੂਸ ਦੀ ਸਰਕਾਰ ਨੇ ਆਪਣੀ ਵੈਕਸੀਨ ਆਮ ਜਨਤਾ ਲਈ ਜਾਰੀ ਕਰ ਦਿੱਤੀ ਹੈ। ਇਸ ਨਾਲ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ ਅਤੇ ਇਹ ਸੋਚਣ ਲਈ ਲਈ ਮਜਬੂਰ ਹੋ ਗਈ ਹੈ ਕੇ ਜੇਕਰ ਰੂਸ ਨੇ ਇਹ ਵੈਕਸੀਨ ਆਪਣੀ ਜਨਤਾ ਨੂੰ ਦੇ ਦਿੱਤੀ ਹੈ ਤਾਂ ਇਹ ਵੈਕਸੀਨ ਪੂਰੀ ਤਰਾਂ ਨਾਲ ਕਾਯਾਬ ਹੋਵੇਗੀ। ਕਿਓੰਕੇ ਕੋਈ ਦੇਸ਼ ਵੀ ਆਪਣੀ ਜਨਤਾ ਤੇ ਕਿਸੇ ਤਰਾਂ ਦਾ ਜੋ -ਖ- ਮ ਨਹੀਂ ਲੈ ਸਕਦਾ।

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਦੇਸ਼ਾਂ ਦੇ ਵਿਗਿਆਨਕ ਕੋਰੋਨਾ ਵਾਇਰਸ ਦਾ ਵੈਕਸੀਨ ਬਣਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਸ ਦੌਰਾਨ ਰੂਸ ‘ਤੋਂ ਚੰਗੀ ਖਬਰ ਆ ਸਾਹਮਣੇ ਆ ਰਹੀ ਹੈ। ਰੂਸ ਦੀ ਕੋਰੋਨਾ ਵਾਇਰਸ ਵੈਕਸੀਨ Sputnik V ਆਮ ਨਾਗਰਿਕਾਂ ਲਈ ਜਾਰੀ ਕਰ ਦਿੱਤੀ ਗਈ ਹੈ। ਰੂਸ ਨੇ ਪਿਛਲੇ ਮਹੀਨੇ ਇਸ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਦੁਨੀਆਭਰ ਖਾਸ ਕਰਕੇ ਪੱਛਮੀ ਦੇਸ਼ਾਂ ‘ਚ ਇਸ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ।

ਰੂਸ ਦੇ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਜਲਦ ਹੀ ਖੇਤਰੀ ਆਧਾਰ ‘ਤੇ ਵੈਕਸੀਨ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਸਪੁਤਨਿਕ-ਵੀ ਨੂੰ ਰੂਸ ਦੀ ਗਾਮਾਲੇਯਾ ਨੈਸ਼ਨਲ ਰਿਸਰਚ ਸੈਂਟਰ ਫਾਰ ਇਪੀਡੇਮੀਲਾਜੀ ਐਂਡ ਮਾਈਕ੍ਰੋਬਾਓਲਾਜੀ ਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਵਿਕਸਿਤ ਕੀਤਾ ਹੈ। ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕੋਰੋਨਾ ਵਾਇਰਸ ਸੰਕ੍ਰਮਣ ਦੀ ਰੋਕਥਾਮ ਲਈ Sputnik V ਵੈਕਸੀਨ ਤੋਂ ਪਹਿਲਾਂ ਬੈਚ ਨੇ ਮੈਡੀਕਲ ਉਪਕਰਨ ਰੈਗੂਲੇਟਰੀ ਦੀ ਜ਼ਰੂਰੀ ਕੁਆਲਿਟੀ ਟੈਸਟ ਨੂੰ ਪਾਸ ਕਰ ਲਿਆ ਹੈ ਤੇ ਪਹਿਲੇ ਬੈਚ ਨੂੰ ਸਿਵਲ ਸਰਕੂਲੇਸ਼ਨ ‘ਚ ਜਾਰੀ ਕਰ ਦਿੱਤਾ ਗਿਆ ਹੈ।

ਰੂਸ ਦੇ ਸਿਹਤ ਮੰਤਰਾਲੇ ਨੇ COVID-19 ਦੀ ਪਹਿਲੀ ਵੈਕਸੀਨ ਨੂੰ 11 ਅਗਸਤ ਨੂੰ ਰਜਿਸਟ੍ਰੇਸ਼ਨ ਕੀਤਾ ਸੀ। ਖੁਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੋਰੋਨਾ ਵੈਕਸੀਨ ਬਣਾ ਲੈਣ ਦਾ ਐਲਾਨ ਕੀਤਾ ਸੀ। ਇਸ ਦਾ ਨਾਂ Sputnik V ਰੱਖਿਆ ਗਿਆ ਸੀ। ਮਾਸਕੋ ਦੇ ਮੇਅਰ ਸਰਗੋਈ ਸੋਬਯਾਨਿਨ ਨੇ ਐਤਵਾਰ ਨੂੰ ਉਮੀਦ ਜਤਾਈ ਕਿ ਰੂਸੀ ਰਾਜਧਾਨੀ ਦੇ ਜ਼ਿਆਦਾਤਰ ਨਿਵਾਸੀਆਂ ਨੂੰ ਕੁਝ ਮਹੀਨਿਆਂ ਦੇ ਅੰਦਰ ਕੋਰੋਨਾ ਵਾਇਰਸ ਦਾ ਟੀਕਾ ਲਾਇਆ ਜਾਵੇਗਾ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਦੇ ਹੋਰ ਖੇਤਰਾਂ ‘ਚ ਰੂਸ ਦੀ ਵੈਕਸੀਨ ਤੋਂ ਪਹਿਲਾਂ ਬੈਚ ਦੀ ਪੂਰਤੀ ਜਲਦ ਹੀ ਆ ਕਰਨ ਦੀ ਯੋਜਨਾ ਹੈ।

ਭਾਰਤ ਲਈ ਚੰਗੀ ਖ਼ਬਰ
ਰੂਸੀ ਵੈਕਸੀਨ ਦਾ ਕਲੀਨਿਕਲ ਟਰਾਇਲ ਇਸ ਮਹੀਨੇ ਭਾਰਤ ਸਣੇ ਕਈ ਦੇਸ਼ਾਂ ‘ਚ ਸ਼ੁਰੂ ਹੋਣ ਵਾਲਾ ਹੈ। ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ ਗੇ ਸੀਈਓ ਕਿਰਿਲ ਦਿਮ੍ਰਿਤੀਏਵ ਨੇ ਦੱਸਿਆ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਭਾਰਤ ਤੇ ਬ੍ਰਾਜੀਲ ‘ਚ ਕਲੀਨਿਕਲ ਟਰਾਇਲ ਇਸ ਮਹੀਨੇ ਸ਼ੁਰੂ ਹੋਣਗੇ। ਤੀਜੇ ਪੜਾਅ ਦੇ ਟਰਾਇਲ ਦੇ ਸ਼ੁਰੂਆਤੀ ਨਤੀਜੇ ਅਕਤੂਬਰ-ਨਵੰਬਰ 2020 ‘ਚ ਪ੍ਰਕਾਸ਼ਿਤ ਕੀਤਾ ਜਾਣਗੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …