Breaking News

ਰਾਮ ਬਾਣ ਹੋਵੇਗਾ ਕੋਰੋਨਾ ਦੇ ਇਲਾਜ ਚ ਇਹ ਫਲ :ਕਨੇਡਾ ਦੇ ਵਿਗਿਆਨੀ

ਆਈ ਤਾਜਾ ਵੱਡੀ ਖਬਰ

ਸਾਰੀ ਦੁਨੀਆਂ ਦੇ ਵਿਗਿਆਨੀ ਇਸ ਵੇਲੇ ਕੋਰੋਨਾ ਦੇ ਇਲਾਜ ਲੱਭਣ ਤੇ ਲਗੇ ਹੋਏ ਹਨ ਵੱਖ ਵੱਖ ਦੇਸ਼ਾਂ ਵਿਚ ਕੋਰੋਨਾ ਦੀ ਵੈਕਸੀਨ ਤੇ ਕੰਮ ਜੋਰਾਂ ਤੇ ਰਾਤ ਦਿਨ ਚਲ ਰਿਹਾ ਹੈ। ਕੁਝ ਵਿਗਿਆਨੀ ਇਸ ਵਾਇਰਸ ਦੇ ਬਾਰੇ ਵਿਚ ਖਾਸ ਸਰਚ ਕਰ ਰਹੇ ਹਨ ਅਜਿਹੇ ਹੀ ਕਨੇਡਾ ਦੇ ਵਡੇ ਵਿਗਿਆਨੀਆਂ ਨੇ ਇਕ ਜਾਣਕਾਰੀ ਜਾਰੀ ਕੀਤਾ ਹੈ ਜਿਸ ਤੇ ਬਹੁਤ ਵਡੇ ਪੱਧਰ ਤੇ ਸਰਚ ਹੋਣ ਲਗ ਪਈ ਹੈ।

ਟੋਰਾਂਟੋ- ਕੈਨੇਡੀਅਨ ਮਾਹਰਾਂ ਦਾ ਵਿਚਾਰ ਹੈ ਕਿ ਲੋਕਾਂ ਦਾ ਪਸੰਦੀਦਾ ਫਲ ਅਕਾਈ ਬੇਰੀ ਕੋਰੋਨਾ ਵਾਇਰਸ ਨਾਲ। ਲ – ੜ- ਨ। ਵਿਚ ਖਾਸ ਭੂਮਿਕਾ ਨਿਭਾਅ ਸਕਦਾ ਹੈ। ਟੋਰਾਂਟੋ ਯੂਨੀਵਰਸਿਟੀ ਨੇ ਇਸ ਨੂੰ ਲੈ ਕੇ ਇਕ ਕਲੀਨਕ ਟ੍ਰਾਇਲ ਸ਼ੁਰੂ ਕੀਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਕਾਈ ਪਾਲਮ ਜਾਂ ਅਕਾਈ ਬੇਰੀ ਵਜੋਂ ਜਾਣਿਆ ਜਾਂਦਾ ਜਾਮਣ ਵਰਗਾ ਇਹ ਫਲ ਕੋਰੋਨਾ ਦੌਰਾਨ ਲੋਕਾਂ ਨੂੰ ਹੋਣ ਵਾਲੀ ਸੋਜ ਤੇ ਹੋਰ ਪਰੇਸ਼ਾਨੀਆਂ ਤੋਂ ਬਚਾਅ ਸਕਦਾ ਹੈ।

ਉਂਝ ਇਸ ਫਲ ਨੂੰ ਵਧਦੀ ਉਮਰ ਰੋਕਣ ਅਤੇ ਭਾਰ ਘਟਾਉਣ ਲਈ ਜਾਣਿਆ ਜਾਂਦਾ ਹੈ ਤੇ ਉੱਤਰੀ ਅਮਰੀਕਾ ਵਿਚ ਲੋਕ ਇਸ ਫਲ ਦੇ ਸ਼ੌਕੀਨ ਹਨ। ਡਾਕਟਰ ਮਿਸ਼ੇਲ ਫਾਰਕੁਹ ਨੇ ਦੱਸਿਆ ਕਿ ਉਹ ਇਸ ਦਾ ਟ੍ਰਾਇਲ ਮਲਟੀਨੈਸ਼ਨਲ ਕਲੀਨਿਕ ਵਿਚ ਕਰਨ ਜਾ ਰਹੇ ਹਨ। ਲੋਕਾਂ ਦੀ ਪਹੁੰਚ ਵਿਚ ਹੋਣ ਕਾਰਨ ਤੇ ਸਸਤਾ ਹੋਣ ਕਾਰਨ ਹਰ ਕੋਈ ਇਸ ਨੂੰ ਖਰੀਦ ਸਕਦਾ ਹੈ। ਇਸ ਦਾ ਰਸ ਬਹੁਤ ਗੁਣਕਾਰੀ ਹੈ।

580 ਮਰੀਜ਼ਾਂ ਉੱਤੇ ਇਸ ਦਾ ਟੈਸਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਤੇ ਘਰ ਵਿਚ ਇਕਾਂਤਵਾਸ ਹਨ। ਕੁੱਝ ਮਰੀਜ਼ਾਂ ਨੂੰ ਅਕਾਈ ਗੋਲੀਆਂ ਦਿੱਤੀਆਂ ਜਾਣਗੀਆਂ ਜਦਕਿ ਹੋਰਾਂ ਨੂੰ ਪਲੇਸਬੋ ਗੋਲੀਆਂ ਦਿੱਤੀਆਂ ਜਾਣਗੀਆਂ। ਹਰ ਮਰੀਜ਼ ਨੂੰ 8 ਘੰਟਿਆਂ ਵਿਚ 520 ਐੱਮ. ਜੀ. ਦਾ ਇਕ ਕੈਪਸੁਲ ਦਿੱਤਾ ਜਾਵੇਗਾ। ਮਾਹਰਾਂ ਨੂੰ ਆਸ ਹੈ ਕਿ ਇਸ ਦਵਾਈ ਨਾਲ ਮੌਤ ਦਰ ਘਟੇਗੀ ਤੇ ਮਰੀਜ਼ ਜਲਦੀ ਸਿਹਤਯਾਬ ਹੋਣਗੇ।

ਟੋਰਾਂਟੋ ਵਿਚ ਤਾਂ ਇਹ ਟ੍ਰਾਇਲ ਚੱਲ ਹੀ ਰਿਹਾ ਹੈ, ਨਾਲ ਦੀ ਨਾਲ ਬ੍ਰਾਜ਼ੀਲ ਵਿਚ ਇਸ ਦਾ ਟ੍ਰਾਇਲ ਹੋ ਰਿਹਾ ਹੈ। ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …