ਆਈ ਤਾਜਾ ਵੱਡੀ ਖਬਰ
ਅੱਜ ਦਾ ਦਿਨ ਪੰਜਾਬ ਲਈ ਬਹੁਤ ਹੀ ਮਾੜਾ ਰਿਹਾ ਅੱਜ ਪੰਜਾਬੀ ਨੌਜਵਾਨ ਸਤਨਾਮ ਖਟੜਾ ਦੀ ਮੌਤ ਨਾਲ ਸੋਗ ਦੀ ਲਹਿਰ ਛਾਈ ਰਹੀ ਹਰ ਪਾਸੇ ਪੰਜਾਬ ਦੇ ਇਸ ਗੱਭਰੂ ਦੇ ਹੀ ਚਰਚੇ ਰਹੇ ਅਤੇ ਹਰ ਕੋਈ ਉਸਦੇ ਬਾਰੇ ਵਿਚ ਹੀ ਗੱਲ੍ਹਾਂ ਕਰ ਰਿਹਾ ਸੀ। ਸਤਨਾਮ ਦੀ ਮੌਤ ਦੇ ਬਾਰੇ ਵਿਚ ਉਸਦੇ ਚਾਚੇ ਨੇ ਅੱਜ ਸ਼ਾਮੀ ਮੀਡੀਆ ਨੂੰ ਪੂਰਾ ਵਾਕਿਆ ਦੱਸਿਆ ਕੇ ਆਖਰ ਸਤਨਾਮ ਨਾਲ ਆਖਰੀ ਸਮੇ ਤੇ ਕੀ ਕੀ ਹੋਇਆ ਸੀ ਅਤੇ ਉਸਦੀ ਮੌਤ ਕਿਸ ਕਾਰਨ ਹੋਈ ਹੈ।
ਮਸ਼ਹੂਰ ਕਬੱਡੀ ਖਿਡਾਰੀ ਅਤੇ ਕੌਮੀ ਬਾਡੀ ਬਿਲਡਰ ਤੇ ਮਾਡਲ ਸਤਨਾਮ ਖੱਟੜਾ ਦੀ ਤੜਕਸਾਰ ਅਚਾਨਕ ਮੌਤ ਹੋ ਗਈ। ਸਤਨਾਮ ਦੀ ਮੌਤ ਦਾ ਕਾਰਣ ਹਾਰਟ। ਅ ਟੈਕ। ਦੱਸਿਆ ਜਾ ਰਿਹਾ ਹੈ। ਸਤਨਾਮ ਦੇ ਚਾਚਾ ਕੁਲਦੀਪ ਖੱਟੜਾ ਅਨੁਸਾਰ ਸਤਨਾਮ ਨੂੰ ਸਵੇਰੇ 3 ਵਜੇ ਦੇ ਕਰੀਬ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਨੂੰ ਇਲਾਜ ਲਈ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਸਤਨਾਮ ਖੱਟੜਾ ਦੇ ਚਾਚਾ ਡਾਕਟਰ ਕੁਲਦੀਪ ਸਿੰਘ ਖੱਟੜਾ ਨੇ ਵਿਸਥਾਰ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਡੀ ਬਿਲਡਰ ਅਤੇ ਮਾਡਲ ਸਤਨਾਮ ਖੱਟੜਾ ਨੂੰ 2 ਦਿਨ ਪਹਿਲਾਂ ਬੁਖਾਰ ਹੋ ਗਿਆ ਬਸ ਥੋੜੀ ਇਨਫੈਕਸ਼ਨ ਸੀ ਜਿਸ ਨੂੰ ਬਾਅਦ ਵਿਚ ਅਸੀਂ ਘਰ ਲੈ ਆਏ। ਸ਼ਨੀਵਾਰ ਸਵੇਰੇ 3 ਵਜੇ ਦੇ ਕਰੀਬ ਉਸ ਨੂੰ ਅਚਾਨਕ ਪੇਟ ਵਿਚ ਦਰਦ ਹੋਣ ਲੱਗ ਗਿਆ ਜਦੋਂ ਇਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਇਸ ਦੀ ਰਸਤੇ ‘ਚ ਹੀ ਪਿੰਡ ਟੌਹੜਾ ਨੇੜੇ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸਤਨਾਮ ਉਨ੍ਹਾਂ ਕੋਲ ਹੀ ਰਹਿੰਦਾ ਸੀ ਅਤੇ ਕੁਦਰਤੀ ਖੁਰਾਕ ਖਾਂਦਾ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਨੇ ਸਖ਼ਤ ਮਿਹਨਤ ਸਦਕਾ ਆਪਣਾ ਸਰੀਰ ਬਣਾਇਆ ਸੀ ਅਤੇ ਕਦੇ ਵੀ ਸਟੀਰੌਇਡ ਆਦਿ ਦੀ ਵਰਤੋਂ ਨਹੀਂ ਸੀ ਕੀਤੀ। ਉਨ੍ਹਾਂ ਦੱਸਿਆ ਕਿ ਸਤਨਾਮ ਪਹਿਲਾਂ ਕਬੱਡੀ ਖੇਡਦਾ ਸੀ ਅਤੇ ਕੈਨੇਡਾ ਤੋਂ ਇਲਾਵਾ ਕਈ ਹੋਰ ਦੇਸ਼ਾਂ ‘ਚ ਵੀ ਕਬੱਡੀ ਖੇਡ ਚੁੱਕਾ ਸੀ।
ਫਿਰ ਇਸ ਨੂੰ ਬਾਡੀ ਬਿਲਡਿੰਗ ਦਾ ਸ਼ੌਕ ਪੈ ਗਿਆ ਤੇ ਬਾਡੀ ਬਿਲਡਰ ਦੇ ਮੁਕਾਬਲੇ ‘ਚ ਜਾਣ ਲੱਗ ਗਿਆ। ਉਥੇ ਹੀ ਹਲਕਾ ਇੰਚਾਰਜ ਦੀਦਾਰ ਭੱਟੀ ਨੇ ਕਿਹਾ ਕਿ ਸਤਨਾਮ ਦੀ ਮੌਤ ਨਾਲ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਪੂਰਾ ਨਹੀਂ ਹੋ ਸਕਦਾ। ਸਤਨਾਮ ਹੋਰਨਾ ਨੌਜਵਾਨਾਂ ਲਈ ਵੀ ਪ੍ਰੇਰਣਾ ਸ੍ਰੋਤ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …