ਦੁਨੀਆਂ ਭਰ ਵਿੱਚ ਮਸ਼ਹੂਰ ਨਦੀਨਨਾਸ਼ਕ ਰਾਉਂਡਅਪ ਜਿਸਨੂੰ ਮੋਨਸੈਂਟੋ ਕੰਪਨੀ ਦਵਾਰਾ ਤਿਆਰ ਕੀਤਾ ਜਾਂਦਾ ਹੈ । ਜਰਮਨ ਕੰਪਨੀ ਬੇਅਰ ਮੋਨਸੈਂਟੋ ਦੀ ਮਾਲਕ ਹੈ ਅਤੇ ਉਸਦਾ ਕਹਿਣਾ ਹੈ ਕਿ ਰਾਉਂਡਅਪ (ਗਲਾਈਫੋਸੇਟ) ਸੁਰੱਖਿਅਤ ਹੈ। ਮਾਨਸੈਂਟੋ ਨੂੰ ਇੱਕ ਅਮਰੀਕੀ ਅਦਾਲਤ ਨੇ ਇੱਕ ਕਿਸਾਨ ਨੂੰ 1900 ਕਰੋੜ ਰੁਪਏ (28.9 ਕਰੋੜ ਅਮਰੀਕੀ ਡਾਲਰ) ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸਨ।
ਅਪੀਲ ਕਰਤਾ ਕਿਸਾਨ ਦਾ ਦਾਅਵਾ ਸੀ ਕਿ ਉਸ ਨੂੰ ਕੰਪਨੀ ਦੀ ਨਦੀਨਨਾਸ਼ਕ ਦਵਾਈ ਦੀ ਵਰਤੋਂ ਕਰਕੇ ਕੈਂਸਰ ਹੋਇਆ ਸੀ।ਕੈਲੇਫੋਰਨੀਆ ਸੂਬੇ ਦੀ ਇੱਕ ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਮਾਨਸੈਂਟੋ ਆਪਣੀਆਂ ਨਦੀਨ ਨਾਸ਼ਕ ਦਵਾਈਆਂ ਰਾਊਂਡ ਅੱਪ ਦੇ ਖ਼ਤਰਿਆਂ ਬਾਰੇ ਗਾਹਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਸੀ।
ਰਾਉਂਡ ਅੱਪ ਨੂੰ ਕੈਂਸਰ ਨਾਲ ਜੋੜਨ ਵਾਲਾ ਇਹ ਅਜਿਹਾ ਪਹਿਲਾ ਕੇਸ ਹੈ ਜੋ ਸੁਣਵਾਈ ਤੱਕ ਪਹੁੰਚਿਆ ਹੈ।ਸਾਲ 2014 ਵਿੱਚ ਪਤਾ ਲੱਗਿਆ ਸੀ ਕਿ ਜੌਹਨਸਨ ਨੂੰ ਕੈਂਸਰ ਦੀ ਬਿਮਾਰੀ ਹੈ। ਉਨ੍ਹਾਂ ਦੇ ਵਕੀਲ ਦਾ ਕਹਿਣਾ ਸੀ ਕਿ ਜੌਹਨਸਨ ਨੇ ਕੈਲੀਫੋਰਨੀਆ ਦੇ ਵਿੱਚ ਕੰਮ ਕਰਦਿਆਂ ਰਾਉਂਡ ਅੱਪ ਦਵਾਈ ਦੀ ਵਰਤੋਂ ਕੀਤੀ ਸੀ।
ਗਲਾਈਫੋਸੇਟ ਦੁਨੀਆਂ ਭਰ ਵਿੱਚ ਵਰਤਿਆ ਜਾਣ ਵਾਲਾ ਆਮ ਨਦੀਨ ਨਾਸ਼ਕ ਹੈ। ਕੈਲੀਫੋਰਨੀਆ ਦੀ ਅਦਾਲਤ ਵੱਲੋਂ ਦਿੱਤੇ ਇਸ ਫੈਸਲੇ ਮਗਰੋਂ ਕੰਪਨੀ ਅਜਿਹੇ ਹੋਰ ਵੀ ਸੈਂਕੜੇ ਕੇਸਾਂ ਵਿੱਚ ਉਲਝ ਸਕਦੀ ਹੈ।
ਸਾਲ 2015 ਵਿੱਚ ਕੈਂਸਰ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਕੌਮਾਂਤਰੀ ਖੋਜ ਏਜੰਸੀ ਨੇ ਕਿਹਾ ਸੀ ਕਿ ਇਹ ਮਨੁੱਖਾਂ ਕੈਂਸਰ ਦਾ ਕਾਰਨ ਹੋ ਸਕਦੀ ਹੈ। ਹਾਲਾਂਕਿ ਅਮਰੀਕੀ ਇਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ (ਈਪੀਏ) ਮੁਤਾਬਕ ਜੇ ਗਲਾਈਫੋਸੇਟ ਦੀ ਧਿਆਨ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਵਾਤਾਵਰਨ ਲਈ ਸੁਰੱਖਿਅਤ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ