ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਦੌਰ ਦੌਰਾਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਜਦੋਂ ਤਾਲਾਬੰਦੀ ਕਰ ਦਿੱਤੀ ਗਈ ਸੀ ਤਾਂ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਅਤੇ ਬੇਰੁਜ਼ਗਾਰੀ ਦੇ ਚਲਦਿਆਂ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਜਿਥੇ ਲੋਕਾਂ ਨੂੰ ਮੁੜ ਤੋਂ ਪੈਰਾਂ ਸਿਰ ਹੋਣ ਵਾਸਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਦੇਸ਼ ਅੰਦਰ ਵਧਣ ਵਾਲੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਅੱਜ ਰਸੋਈ ਗੈਸ ਹਰ ਇਕ ਇਨਸਾਨ ਦੀ ਇਕ ਮੁੱਢਲੀ ਜ਼ਰੂਰਤ ਬਣ ਚੁੱਕੀ ਹੈ ਜਿਸ ਤੋਂ ਬਿਨਾਂ ਰਸੋਈ ਵਿੱਚ ਕੰਮ ਕਰਨਾ ਅਧੂਰਾ ਹੈ। ਉਥੇ ਹੀ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।
ਹੁਣ ਰਸੋਈ ਗੈਸ ਵਰਤਣ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇੰਨਾ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨਵੇਂ ਕੁਨੇਕਸ਼ਨ ਲੈਣ ਵਾਲਿਆਂ ਨੂੰ ਭਾਰੀ ਕੀਮਤ ਅਦਾ ਕਰਨੀ ਪਵੇਗੀ। ਜਿੱਥੇ ਹੁਣ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ 16 ਜੂਨ ਤੋਂ ਨਵੇਂ ਘਰੇਲੂ ਗੈਸ ਦੇ ਕੁਨੈਕਸ਼ਨ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਿੱਥੇ ਪਹਿਲਾਂ ਘਰੇਲੂ ਗੈਸ ਸਿਲੰਡਰ 14.2 ਕਿਲੋਗ੍ਰਾਮ ਭਾਰ ਦਾ ਚੌਦਾਂ ਸੌ ਪੰਜਾਹ ਰੁਪਏ ਵਿੱਚ ਮਿਲ ਰਿਹਾ ਸੀ। ਉੱਥੇ ਹੀ ਇਸ ਨੂੰ ਖਰੀਦਣ ਵਾਸਤੇ ਹੁਣ 22 ਸੌ ਰੁਪਏ ਦੀ ਅਦਾਇਗੀ ਕਰਨੀ ਪਵੇਗੀ।
ਗੈਸ ਸਲੰਡਰ ਦੀ ਸਕਿਉਰਿਟੀ ਦੇ ਤੋਰ ਤੇ ਜਿੱਥੇ ਪਹਿਲਾਂ 2900 ਕੀਮਤ ਦੇਣੀ ਪੈਂਦੀ ਸੀ ਉੱਥੇ ਹੀ ਹੁਣ 44 ਸੌ ਰੁਪਏ ਅਦਾ ਕਰਨੇ ਹੋਣਗੇ। ਭਾਰਤ ਪੈਟਰੋਲੀਅਮ ਅਤੇ indian oil ਅਤੇ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਜਿਥੇ ਜਾਰੀ ਕੀਤੇ ਗਏ ਵਿਗਿਆਪਨ ਵਿੱਚ ਵੀ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਹੁਣ ਰੈਗੁਲੇਟਰੀ ਦੇ ਲਈ ਵੀ ਢਾਈ ਸੌ ਰੁਪਏ ਅਦਾ ਕਰਨੇ ਪੈਣਗੇ ਜਿੱਥੇ ਪਹਿਲਾਂ 150 ਰੁਪਏ ਸਨ। ਇਸ ਤਰਾਂ ਹੀ 1150 ਰੁਪਏ 5 ਕਿੱਲੋਗ੍ਰਾਮ ਦੇ ਸਿਲੰਡਰ ਦੀ ਸਕਿਉਰਿਟੀ ਰਾਸ਼ੀ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 800 ਸੀ।
ਜਿੱਥੇ ਹੁਣ ਨਵੇਂ ਗੈਸ ਕੁਨੈਕਸ਼ਨ ਦੀ 3690 ਹੋ ਜਾਵੇਗੀ ਉੱਥੇ ਹੀ ਚੁੱਲ੍ਹੇ ਵਾਸਤੇ ਵੱਖਰੇ ਪੈਸੇ ਦੇਣੇ ਹੋਣਗੇ। ਪੈਟਰੋਲੀਅਮ ਕੰਪਨੀ ਵੱਲੋਂ ਵੀ ਹੁਣ ਸਬਸਿਡੀ ਤੋਂ ਬਿਨਾਂ ਗੈਸ ਸਿਲੰਡਰ 14.2 ਕਿਲੋਗ੍ਰਾਮ ਭਾਰ ਵਾਲਾ 1065 ਵਿੱਚ ਦਿੱਤਾ ਜਾ ਰਿਹਾ ਹੈ। ਉਜਵਲ ਯੋਜਨਾ ਦੇ ਤਹਿਤ ਗੈਸ ਕੁਨੈਕਸ਼ਨ ਖਰੀਦਣ ਵਾਲਿਆਂ ਨੂੰ ਵੀ ਹੁਣ ਡਬਲ ਸਿਕਿਓਰਟੀ ਅਦਾ ਕਰਨੀ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …