ਆਈ ਤਾਜਾ ਵੱਡੀ ਖਬਰ
ਰੂਸ ਅਤੇ ਯੂਕਰੇਨ ਦੇ ਵਿਚ ਵਧ ਰਹੇ ਤਣਾਅ ਦੇ ਚੱਲਦੇ ਹੁਣ ਯੂਕਰੇਨ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ । ਜਿਸ ਤਰ੍ਹਾਂ ਦੀਅਾਂ ਤਸਵੀਰਾਂ ਯੂਕਰੇਨ ਤੋਂ ਸਾਹਮਣੇ ਆ ਰਹੀਆ ਹਨ ਉਸ ਦੇ ਕਾਰਨ ਹੁਣ ਲੋਕਾ ਚ ਡਰ ਵਧ ਰਿਹਾ ਹੈ ।ਇਸੇ ਵਿਚਕਾਰ ਇਕ ਵੱਡੀ ਖਬਰ ਸਾਹਮਣੇ ਆਈ ਕਿ ਚਲਦ ਹੀ ਹੁਣ ਇਹ ਲੜਾਈ ਖ਼ਤਮ ਹੋ ਸਕਦੀ ਹੈ , ਕਿਉਂਕਿ ਹੁਣ ਰੂਸ ਮੁੜ ਗੱਲਬਾਤ ਕਰਨ ਲਈ ਮਨ ਚੁੱਕਿਆ ਹੈ ਅਤੇ ਯੂਕਰੇਨ ਵੀ ਗੱਲਬਾਤ ਕਰਨ ਦਾ ਚਾਹਵਾਨ ਹੈ । ਜਿਸ ਦੇ ਚੱਲਦੇ ਹੁਣ ਉਨ੍ਹਾਂ ਦੇ ਪੁਤੀਨ ਨੂੰ ਗੱਲਬਾਤ ਕਰਨ ਲਈ ਬੁਲਾਇਆ ਹੈ ਤੇ ਪੁਤੀਨ ਵੀ ਗੱਲਬਾਤ ਕਰਨ ਲਈ ਆਪਣਾ ਵਫ਼ਦ ਭੇਜੇ ਜਾ ਰਹੇ ਹਨ ।
ਜ਼ਿਕਰਯੋਗ ਹੈ ਕਿ ਹੁਣ ਤਕ ਯੂਕ੍ਰੇਨ ਦੇ ਵਿੱਚ ਕਈ ਸੈਨਿਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਤੇ ਰੂਸ ਵੱਲੋਂ ਹੀ ਹੁਣ ਗੱਲਬਾਤ ਲਈ ਇੱਛਾ ਪ੍ਰਗਟ ਕੀਤੀ ਗਈ ਹੈ ਤੇ ਰੂਸ ਦੇ ਰਾਸ਼ਟਰਪਤੀ ਵੱਲੋਂ ਹੁਣ ਗੱਲਬਾਤ ਕਰਨ ਦਾ ਵਫ਼ਦ ਚ ਪ੍ਰਗਟਾਇਆ ਹੈ । ਇੰਨਾ ਹੀ ਨਹੀਂ ਸਗੋਂ ਵਿਦੇਸ਼ ਮੰਤਰਾਲੇ ਨੇ ਰੱਖਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਕੂਟਨੀਤਕ ਵਫ਼ਦ ਨੂੰ ਮਿੰਸਕ ਭੇਜਿਆ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਜੇਕਰ ਯੂਕਰੇਨ ਦੇ ਫੌਜੀ ਆਪਣੇ ਹਥਿਆਰ ਸੁੱਟ ਦੇਣ ਤਾਂ ਗੱਲਬਾਤ ਫਿਰ ਕੀਤੀ ਜਾ ਸਕਦੀ ਹੈ । ਇਸੇ ਵਿਚਕਾਰ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਹੁਣ ਜਲਦ ਹੀ ਇਹ ਜੰਗ ਖ਼ਤਮ ਹੋ ਸਕਦੀ ਹੈ ਕਿਉਂਕਿ ਹੁਣ ਦੋਵਾਂ ਧਿਰਾਂ ਦੇ ਵੱਲੋਂ ਗੱਲਬਾਤ ਦਾ ਜ਼ਰੀਆ ਅਪਣਾਇਆ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਯੂਕਰੇਨ ਅਤੇ ਰੂਸ ਦੀ ਲਡ਼ਾਈ ਵਿਚਕਾਰ ਪੁਲਿਸ ਦਾ ਪ੍ਰਭਾਵ ਪੂਰਾ ਦੇਸ਼ਾਂ ਦੇ ਉੱਪਰ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਸੀ । ਜਿਸ ਕਾਰਨ ਹਰ ਕਿਸੇ ਦੇ ਵੱਲੋਂ ਕਾਮਨਾ ਕੀਤੀ ਜਾ ਰਹੀ ਸੀ ਕਿ ਹੁਣ ਜਲਦ ਤੋਂ ਜਲਦ ਇਹ ਯੁੱਧ ਖ਼ਤਮ ਹੋਵੇ ਤਾਂ ਜੋ ਹਾਲਾਤ ਪਹਿਲਾਂ ਵਰਗੇ ਠੀਕ ਹੋ ਸਕਣ ।
ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਜਿਸ ਤਰ੍ਹਾਂ ਦੀਆਂ ਵੀਡੀਓਜ਼ ਯੂਕਰੇਨ ਅਤੇ ਰੂਸ ਤੋਂ ਸਾਹਮਣੇ ਆ ਰਹੀਆਂ ਸਨ ਉਸੇ ਚੱਲਦੇ ਲੋਕਾਂ ਵਿੱਚ ਡਰ ਅਤੇ ਸਹਿਮ ਵਧ ਰਿਹਾ ਸੀ । ਦੂਜੇ ਪਾਸੇ ਵੱਖ ਵੱਖ ਦੇਸ਼ਾਂ ਦੇ ਦੀਅਾਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਨਾਗਰਿਕ ਜੋ ਕਿ ਯੂਕ੍ਰੇਨ ਵਿਚ ਫਸੇ ਹੋਏ ਹਨ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੋਵਾਂ ਦੇਸ਼ਾਂ ਦੇ ਵੱਲੋਂ ਗੱਲਬਾਤ ਦਾ ਜ਼ਰੀਆ ਅਪਨਾਇਆ ਜਾ ਰਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …