ਆਈ ਤਾਜਾ ਵੱਡੀ ਖਬਰ
ਅੱਜ ਦੇ ਸਮੇਂ ਵਿਚ ਜਿਥੇ ਫੋਨ ਹਰ ਇਕ ਇਨਸਾਨ ਦੀ ਬਹੁਤ ਜ਼ਿਆਦਾ ਜ਼ਰੂਰਤ ਬਣ ਚੁੱਕਾ ਹੈ। ਜਿਸ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਰੋਟੀ, ਕੱਪੜੇ ਅਤੇ ਮਕਾਨ ਤੋਂ ਬਿਨਾਂ ਅਧੂਰੀ ਹੈ, ਉਸ ਤਰ੍ਹਾਂ ਹੀ ਅੱਜ ਇਨਸਾਨ ਦੀ ਜ਼ਿੰਦਗੀ ਫੋਨ ਤੋਂ ਬਿਨਾਂ ਅਧੂਰੀ ਹੈ। ਜਿੱਥੇ ਫੋਨ ਆਪਣਿਆਂ ਦੇ ਵਿਚਕਾਰ ਰਾਬਤਾ ਕਾਇਮ ਕਰਨ ਦਾ ਜਰੀਆ ਬਣਦਾ ਹੈ, ਉੱਥੇ ਹੀ ਬਹੁਤ ਸਾਰੇ ਕਾਰੋਬਾਰ ਵੀ ਫੋਨ ਦੇ ਜ਼ਰੀਏ ਕੀਤੇ ਜਾਂਦੇ ਹਨ। ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਮੋਬਾਈਲ ਫੋਨ ਦੇ ਜ਼ਰੀਏ ਹੀ ਆਨਲਾਈਨ ਕੰਮ ਵੀ ਕੀਤਾ ਗਿਆ। ਉੱਥੇ ਹੀ ਹਰ ਇਨਸਾਨ ਵੱਲੋਂ ਜ਼ਰੂਰਤ ਦੇ ਹਿਸਾਬ ਨਾਲ ਫੋਨ ਲਿਆ ਜਾਂਦਾ ਹੈ। ਅੱਜ ਇਨਸਾਨ ਦੀ ਜਿੰਦਗੀ ਵਿੱਚ ਜਿਥੇ ਇਨਾਂ ਮੋਬਾਇਲ ਫੋਨਾਂ ਦੇ ਫਾਇਦੇ ਹੁੰਦੇ ਹਨ ਉੱਥੇ ਹੀ ਕਈ ਜਗ੍ਹਾ ਤੇ ਨੁਕਸਾਨ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਹੁਣ ਮੋਬਾਈਲ ਫੋਨ ਰੱਖਣ ਵਾਲਿਆਂ ਲਈ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਮੋਬਾਇਲ ਫੋਨ ਕਾਰਨ ਤਬਾਹੀ ਮਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗਲਾਸਗੋ ਦੇ ਰਹਿਣ ਵਾਲੇ ਐਡਰਿਉ ਗ੍ਰੈਂਜਰ ਨਾਲ ਵਾਪਰੀ ਹੈ। ਇਸ ਵਿਅਕਤੀ ਵੱਲੋਂ ਸੈਮਸੰਗ ਕੰਪਨੀ ਦਾ ਨਵਾਂ ਫੋਨ ਖਰੀਦਿਆ ਗਿਆ ਸੀ। ਜਿੱਥੇ ਇਸ ਵਿਅਕਤੀ ਵੱਲੋਂ ਖਰੀਦੇ ਗਏ ਸੈਮਸੰਗ ਗਲੈਕਸੀ A02 ਦੇ ਕੁਝ ਦਿਨਾਂ ਬਾਅਦ ਵੀ ਫੋਨ ਗਰਮ ਹੋਇਆ ਮਹਿਸੂਸ ਹੋਣ ਲੱਗਾ ਤਾਂ , ਇਸ ਮਾਮਲੇ ਨੂੰ ਗੰਭੀਰ ਨਹੀਂ ਲਿਆ ਗਿਆ।
ਉੱਥੇ ਹੀ ਇਸ ਫੋਨ ਦੇ ਕਾਰਨ ਉਸ ਦੇ ਘਰ ਵਿਚ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਉਸਦਾ ਸਾਰਾ ਘਰ ਸੜ ਕੇ ਸੁਆਹ ਹੋ ਗਿਆ। ਇਸ ਅੱਗ ਤੇ ਕਾਬੂ ਪਾਉਣ ਲਈ ਉਸਦੇ ਗੁਆਂਢੀਆਂ ਵੱਲੋਂ ਫਾਇਰ ਸਰਵਿਸ ਨੂੰ ਬੁਲਾਇਆ ਗਿਆ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ 35 ਸਾਲਾ ਐਡਰਿਊ ਵੱਲੋਂ ਆਪਣੇ ਘਰ ਵਿਚ ਹੀ ਫੋਨ ਦੀ ਵਰਤੋਂ ਕੀਤੀ ਜਾ ਰਹੀ ਸੀ। ਅਚਾਨਕ ਹੀ ਉਸ ਨੂੰ ਫੋਨ ਦੇ ਵਧੇਰੇ ਗਰਮ ਹੋਣ ਦਾ ਅਹਿਸਾਸ ਹੋਇਆ ਅਤੇ ਉਸਦੇ ਹੱਥਾਂ ਤੇ ਜਲਨ ਸ਼ੁਰੂ ਹੋ ਗਈ।
ਇਸ ਲਈ ਉਸ ਵੱਲੋਂ ਮੋਬਾਇਲ ਫੋਨ ਨੂੰ ਫਰਸ਼ ਤੇ ਸੁੱਟ ਦਿੱਤਾ ਗਿਆ। ਉਥੇ ਹੀ ਫੋਨ ਡਿੱਗਦੇ ਸਮੇਂ ਉਸ ਵਿਚੋਂ ਚਿੰਗਿਆੜੀ ਨਿਕਲ ਕੇ ਪਰਦਿਆਂ ਨੂੰ ਲੱਗ ਗਈ ਅਤੇ ਜ਼ਮੀਨ ਤੇ ਡਿਗਦੇ ਸਾਰ ਹੀ ਇਕ ਵੱਡਾ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਕਾਰਨ ਉਸ ਦੇ ਸਾਰੇ ਘਰ ਵਿੱਚ ਅੱਗ ਫੈਲ ਗਈ। ਇਕ ਫੋਨ ਦੇ ਕਾਰਨ ਇਸ ਵਿਅਕਤੀ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …