ਆਈ ਤਾਜਾ ਵੱਡੀ ਖਬਰ
ਖੇਤੀ ਅੰਦੋਲਨ ਦੇ ਕਾਰਨ ਲੋਕਾਂ ਦਾ ਗੁੱ-ਸਾ ਕੇਂਦਰ ਸਰਕਾਰ ਦੇ ਵਿਰੁੱਧ ਇਸ ਸਮੇਂ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈ ਕਿਉਂਕਿ ਹੁਣ ਤੱਕ ਹੋਈਆਂ ਮੀਟਿੰਗਾਂ ਦੇ ਵਿਚ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਨੂੰ ਦੇਖਿਆ ਜਾ ਸਕਦਾ ਹੈ। ਜਿੱਥੇ ਇੱਕ ਪਾਸੇ ਲੋਕ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੀਆਂ ਸਰਹੱਦਾਂ ਉਪਰ ਆ ਕੇ ਧਰਨੇ ਪ੍ਰਦਰਸ਼ਨ ਜ਼ਰੀਏ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ਉੱਪਰ ਅੜੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਲੋਕ ਆਪਣੇ ਪਿੰਡ ਪੱਧਰ ਉੱਪਰ ਵੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ ਡੱਟ ਕੇ ਕੰਮ ਕਰ ਰਹੇ ਹਨ।
ਜੰ- ਗੀ ਪੱਧਰ ਉੱਪਰ ਚੱਲ ਰਹੇ ਇਸ ਵਿਰੋਧ ਦੇ ਦੌਰਾਨ ਹੀ ਬੱਸੀ ਪਠਾਣਾਂ ਦੇ ਨਜ਼ਦੀਕ ਪੈਂਦੇ ਇੱਕ ਪਿੰਡ ਖੇੜੀ ਬੀਰ ਸਿੰਘ ਦੇ ਵਸਨੀਕਾਂ ਨੇ ਭਾਜਪਾ ਪਾਰਟੀ ਦੇ ਕਿਸੇ ਵੀ ਆਗੂ ਅਤੇ ਵਰਕਰਾਂ ਦਾ ਪਿੰਡ ਆਉਣ ਉਪਰ ਬਾਈਕਾਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਭਾਜਪਾ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਪਿੰਡ ਵਿੱਚ ਦਾਖ਼ਲ ਨਾ ਹੋਣ ਸਬੰਧੀ ਚੇਤਾਵਨੀ ਦੇ ਪੋਸਟਰ ਵੀ ਲਗਾ ਦਿੱਤੇ ਹਨ। ਇਸ ਨਵੇਂ ਉਪਰਾਲੇ ਦੇ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਮਨਦੀਪ ਸਿੰਘ ਬੈਂਸ,
ਮਨਦੀਪ ਸਿੰਘ ਸੰਧੂ, ਜਗਦੀਪ ਸਿੰਘ ਬੈਂਸ, ਦਵਿੰਦਰ ਸਿੰਘ ਬੈਂਸ, ਹਰਜਿੰਦਰ ਸਿੰਘ ਬੈਂਸ, ਜਸਵਿੰਦਰ ਸਿੰਘ ਸੰਧੂ, ਸੰਦੀਪ ਸਿੰਘ ਬੈਂਸ ਅਤੇ ਸਮੂਹ ਪਿੰਡ ਵਾਸੀਆਂ ਨੇ ਆਖਿਆ ਕਿ ਦੇਸ਼ ਦੀ ਮੋਦੀ ਸਰਕਾਰ ਆਪਣੀ ਸੱਤਾ ਦੇ ਗਰੂਰ ਵਿੱਚ ਇੰਨੀ ਜ਼ਿਆਦਾ ਮਗ਼ਰੂਰ ਹੋ ਚੁੱਕੀ ਹੈ ਕਿ ਉਸ ਨੂੰ ਇੰਨੀ ਕੜਾਕੇ ਦੀ ਠੰਡ ਵਿੱਚ ਸੜਕਾਂ ਉੱਪਰ ਰਾਤਾਂ ਕੱਟ ਰਹੇ ਦੇਸ਼ ਦੇ ਅੰਨਦਾਤੇ ਦੀ ਰਤਾ ਵੀ ਫ਼ਿਕਰ ਨਹੀਂ ਹੈ। ਇਸਦੇ ਨਾਲ ਹੀ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਅਤੇ ਕਿਸਾਨ ਮਾਨਸਿਕ ਅਤੇ ਸਰੀਰਕ ਤੌਰ
ਉਪਰ ਤਕੜੇ ਹੋ ਕੇ ਆਪਣੀ ਇਹ ਜੰਗ ਮੋਦੀ ਸਰਕਾਰ ਖਿਲਾਫ ਲੜ ਰਹੇ ਹਨ। ਇਸ ਨਵੇਂ ਉਪਰਾਲੇ ਤਹਿਤ ਉਨ੍ਹਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਕਿਸਮ ਦੀਆਂ ਚੋਣਾਂ ਦੌਰਾਨ ਭਾਜਪਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ ਅਤੇ ਭਵਿੱਖ ਦੇ ਵਿਚ ਇਹਨਾਂ ਦਾ ਪੂਰਨ ਬਾਈਕਾਟ ਕੀਤਾ ਜਾਵੇ। ਚਿਹਰੇ ‘ਤੇ ਮਖੌਟਾ ਪਹਿਨ ਕੇ ਮੋਦੀ ਸਰਕਾਰ ਜੋ ਦੇਸ਼ ਦੇ ਅੰਨ ਦਾਤੇ ਦਾ ਹਾਲ ਕਰ ਰਹੀ ਹੈ ਇਸ ਦੇ ਨਤੀਜੇ ਉਸ ਨੂੰ ਜ਼ਰੂਰ ਭੁਗਤਣੇ ਪੈਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …