ਆਈ ਤਾਜਾ ਵੱਡੀ ਖਬਰ
ਇਸ ਸਮੇਂ ਪੂਰੇ ਸੰਸਾਰ ਦੇ ਵਿਚ ਚਰਚਾ ਦਾ ਵਿਸ਼ਾ ਭਾਰਤ ਦੇਸ਼ ਦੇ ਕਿਸਾਨ ਬਣੇ ਹੋਏ ਹਨ। ਉਨ੍ਹਾਂ ਵੱਲੋਂ ਦੇਸ਼ ਅੰਦਰ ਚਲਾਇਆ ਜਾ ਰਿਹਾ ਖੇਤੀ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ। ਇਸ ਖੇਤੀ ਅੰਦੋਲਨ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਰਾਜਨੀਤਿਕ ਨੇਤਾ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਇਥੇ ਹੀ ਇਕ ਵੱਡੀ ਖ਼ਬਰ ਪੰਜਾਬ ਵਿੱਚੋਂ ਆ ਰਹੀ ਹੈ ਜਿੱਥੇ ਸੂਬੇ ਦੀ ਭਾਜਪਾ ਪਾਰਟੀ ਨੂੰ ਇੱਕ ਨਵਾਂ ਵੱਡਾ ਝਟਕਾ ਲੱਗਿਆ ਹੈ।
ਪੰਜਾਬ ਸੂਬੇ ਦੀ ਭਾਜਪਾ ਪਾਰਟੀ ਦੇ ਮੰਡਲ ਪ੍ਰਧਾਨ ਹਰਿੰਦਰਜੀਤ ਸਿੰਘ ਨਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਜਪਾ ਪਾਰਟੀ ਲਈ ਪੰਜਾਬ ਵਿੱਚ ਮੁਸ਼ਕਲਾਂ ਹੋਰ ਖੜ੍ਹੀਆਂ ਕਰ ਦਿੱਤੀਆਂ ਹਨ। ਹਰਜਿੰਦਰਜੀਤ ਸਿੰਘ ਨਾਮੀ ਨੇ ਆਪਣਾ ਇਹ ਅਸਤੀਫਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੂੰ ਲਿਖਤੀ ਰੂਪ ਵਿੱਚ ਭੇਜਿਆ। ਜਿੱਥੇ ਉਨ੍ਹਾਂ ਨੇ ਇਸ ਅਸਤੀਫੇ ਦੀ ਇਕ ਕਾਪੀ ਜਾਰੀ ਕਰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ ਇਹ ਅਹਿਮ ਫੈਸਲਾ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਚਲਾਏ ਜਾ ਰਹੇ ਸੰਘਰਸ਼ ਦਾ ਸਮਰਥਨ ਕਰਦਿਆਂ ਹੋਇਆਂ ਲਿਆ ਗਿਆ ਹੈ।
ਇਸ ਦੇ ਨਾਲ ਹੀ ਹਰਿੰਦਰਜੀਤ ਸਿੰਘ ਨੇ ਕਿਸਾਨਾਂ ਦੇ ਇਸ ਅੰਦੋਲਨ ਵਿਚ ਸਾਥ ਦੇਣ ਦਾ ਭਰੋਸਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਹਰਿੰਦਰਜੀਤ ਸਿੰਘ ਤਕਰੀਬਨ 6 ਸਾਲ ਪਹਿਲਾਂ ਭਾਜਪਾ ਪਾਰਟੀ ਤੋਂ ਟਿਕਟ ਪ੍ਰਾਪਤ ਕਰਕੇ ਨਗਰ ਪੰਚਾਇਤ ਦੀ ਚੋਣ ਲੜ ਕੇ ਐੱਮਸੀ ਬਣਿਆ ਸੀ। ਪਰ ਹੁਣ ਉਸ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਸੂਬੇ ਦੀ ਭਾਜਪਾ ਪਾਰਟੀ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਯਾਦ ਰਹੇ ਕਿ ਪੰਜਾਬ ਸੂਬੇ ਦੇ ਵਿਚ ਭਾਜਪਾ ਪਾਰਟੀ ਨੂੰ ਇਹ ਕੋਈ ਪਹਿਲਾ ਝਟਕਾ ਨਹੀਂ ਹੈ।
ਹਰਿੰਦਰਜੀਤ ਸਿੰਘ ਤੋਂ ਪਹਿਲਾਂ ਭਾਜਪਾ ਦੇ ਕਈ ਉੱਘੇ ਆਗੂ ਪਾਰਟੀ ਨੂੰ ਛੱਡਣ ਦਾ ਐਲਾਨ ਕਰ ਚੁੱਕੇ ਹਨ। ਉੱਥੇ ਹੀ ਕੇਂਦਰ ਸਰਕਾਰ ਦੇ ਵਿੱਚ ਵਜ਼ੀਰ ਦੇ ਅਹੁਦੇ ਤੋਂ ਪੰਜਾਬ ਸੂਬੇ ਦੀ ਹਰਸਿਮਰਤ ਕੌਰ ਬਾਦਲ ਵੀ ਅਸਤੀਫਾ ਦੇ ਚੁੱਕੀ ਹੈ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਵੀ ਕਿਸਾਨ ਅੰਦੋਲਨ ਕਾਰਨ ਹੀ ਟੁੱਟਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …