ਆਈ ਤਾਜਾ ਵੱਡੀ ਖਬਰ
ਉੱਤਰ-ਪੂਰਬੀ ਕੈਲਗਿਰੀ ਵਿੱਚ ਸੈਂਕੜੇ ਦੁਕਾਨਦਾਰ ਇੱਕ ਨਵੇਂ ਕਰਿਆਨੇ ਦੇ ਸਟੋਰ ‘ਤੇ ਪਹੁੰਚ ਗਏ। ਦਰਅਸਲ, ਸ਼ੁੱਕਰਵਾਰ ਨੂੰ ਕੈਲਗਿਰੀ ਵਿੱਚ ਇੱਕ ਨਵੇਂ ਸਟੋਰ ਦੀ ਓਪਨਿੰਗ ਸੀ। ਜਿਸ ਦੌਰਾਨ ਸਟੋਰ ਵੱਲੋਂ ਆਪਣੇ ਪਹਿਲੇ 100 ਗਾਹਕਾਂ ਨੂੰ ਮੁਫ਼ਤ ਕੁੱਕਰ ਦੇਣ ਦੀ ਸਕੀਮ ਲਗਾਈ ਸੀ। ਜਦੋਂ ਇਸ ਸਕੀਮ ਬਾਰੇ ਪੰਜਾਬੀਆਂ ਨੂੰ ਪਤਾ ਲੱਗਿਆ ਤਾਂ ਉਹ ਇਸ Stroe ਦੇ ਬਾਹਰ ਇਸ ਤਰ੍ਹਾਂ ਇਕੱਠੇ ਹੋਏ ਕਿ ਜਿਵੇਂ ਸਾਲਾਂ ਬਾਅਦ ਕੋਈ ਮੇਲਾ ਲੱਗਿਆ ਹੋਵੇ ਤੇ ਇਸ ਮੇਲੇ ਨੂੰ ਦੇਖਣ ਲਈ ਪਿੰਡ ਦੇ ਪਿੰਡ ਦੇਖਣ ਆਏ ਹੋਣ। ਇਸ ਮੌਕੇ ਇੰਨੀ ਜ਼ਿਆਦਾ ਭੀੜ ਇਕੱਠੀ ਹੋ ਗਈ ਕਿ ਜ਼ਮੀਨ ‘ਤੇ ਤਿਲ ਸੁੱਟਣ ਦੀ ਵੀ ਥਾਂ ਨਾ ਰਹੀ। ਜਿਸ ਕਾਰਨ ਪੁਲਿਸ ਨੇ ਆ ਕੇ ਇਸ ਭੀੜ ‘ਤੇ ਕਾਬੂ ਪਾਇਆ।
ਮੁਫ਼ਤ ਕੁੱਕਰ ਦੇ ਨਾਮ ਨੂੰ ਇੱਥੇ ਇੰਨੀ ਕੁ ਜ਼ਿਆਦਾ ਭੀੜ ਇਕੱਠੀ ਹੋਈ ਕਿ ਲੋਕ ਕੋਰੋਨਾ ਨੂੰ ਵੀ ਪੂਰੀ ਤਰ੍ਹਾਂ ਭੁੱਲ ਬੈਠੇ ਤੇ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਇਸ ਸਬੰਧੀ ਇੱਕ ਵੋਦਿਓ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲੋਕਾਂ ਦੇ ਇਕੱਠ ਨੂੰ ਸਾਫ਼ ਦੇਖਿਆ ਜਾ ਸਕਦਾ ਹੈ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਬਿਨ੍ਹਾਂ ਕਿਸੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਪਾਲਣਾ ਕੀਤੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਧੱਕਾ ਮਾਰ ਕੇ ਸਟੋਰ ਅੰਦਰ ਦਾਖਲ ਹੋ ਰਹੇ ਹਨ। ਇਸ ਸਟੋਰ ਦੇ ਬਾਹਰ ਭੀੜ ਇਨੀ ਜ਼ਿਆਦਾ ਬੇਕਾਬੂ ਹੋ ਗਈ ਸੀ ਕਿ ਸਟੋਰ ਨੂੰ ਆਪਣੇ ਦਰਵਾਜ਼ੇ ਤੱਕ ਬੰਦ ਕਰਨੇ ਪੈ ਗਏ।ਦੱਸ ਦੇਈਏ ਕਿ ਏਸ਼ੀਅਨ ਫੂਡ ਸੈਂਟਰ ਜੋ ਕਿ ਸਾਵੰਨਾ ਬਾਜ਼ਾਰ ਜੋ ਕਿ ਉੱਤਰ-ਪੂਰਬੀ ਕੈਲਗਰੀ ਵਿੱਚ ਇੱਕ ਖੁੱਲ੍ਹੇ ਬਾਜ਼ਾਰ ਵਿੱਚ ਸਥਿਤ ਹੈ। ਏਸ਼ੀਅਨ ਫੂਡ ਸੈਂਟਰ ਰਸੋਈ ਅਤੇ ਘਰੇਲੂ ਉਤਪਾਦਾਂ ਦੇ ਨਾਲ-ਨਾਲ ਕਰਿਆਨੇ ਦੇ ਸਮਾਨ ਦੀ ਪੇਸ਼ਕਸ਼ ਕਰਦਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …