ਆਈ ਤਾਜ਼ਾ ਵੱਡੀ ਖਬਰ
ਮੁਕੇਸ਼ ਅੰਬਾਨੀ ਜੋਕਿ ਭਾਰਤ ਦੇ ਅਮੀਰ ਉਦਯੋਗਪਤੀਆਂ ਵਿਚ ਆਉਂਦੇ ਹਨ। ਹੁਣ ਉਨ੍ਹਾਂ ਨੂੰ ਵੱਡਾ ਝੱਟਕਾ ਲੱਗਾ ਹੈ। ਅਜਿਹਾ ਝਟਕਾ ਜਿਸ ਬਾਰੇ ਉਨ੍ਹਾਂ ਨੇ ਸ਼ਾਇਦ ਕਦੇ ਆਪ ਵੀ ਨਾ ਸੋਚਿਆ ਹੋਵੇ। ਹੁਣ ਏਸ਼ੀਆ ਦੇ ਸੱਭ ਤੋਂ ਅਮੀਰ ਆਦਮੀ ਦੀ ਲਿਸਟ ਵਿਚ ਕਿਸੇ ਹੋਰ ਦਾ ਨਾਂਅ ਜੁੜ ਗਿਆ ਹੈ। ਹੁਣ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਮਾਲਕ ਮੁਕੇਸ ਅੰਬਾਨੀ ਅਮੀਰ ਆਦਮੀ ਦੀ ਸੂਚੀ ਵਿਚ ਪਿੱਛੇ ਹੋ ਗਏ ਹਨ, ਉਹ ਹੁਣ ਇਕ ਨੰਬਰ ਤੇ ਨਹੀਂ ਰਹੇ।ਦਰਅਸਲ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ।
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਉਨ੍ਹਾਂ ਨੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਜਿਕਰਯੋਗ ਹੈ ਕਿ ਗੌਤਮ ਅਡਾਨੀ ਨੇ ਪਹਿਲੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਘਰ ਅਤੇ ਕਰੀਬੀਆਂ ਦੇ ਵਿਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਗਰੁੱਪ ਮਾਰਕੀਟ ਕੈਪ ਦੇ ਆਧਾਰ ਉੱਤੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਹੁਣ ਏਸ਼ੀਆ ਦੇ ਅਮੀਰ ਵਿਅਕਤੀਆਂ ਵਿਚ ਸ਼ਾਮਿਲ ਹੋ ਚੁੱਕੇ ਹਨ। ਗੌਤਮ ਅਡਾਨੀ ਮੁਕੇਸ਼ ਅੰਬਾਨੀ ਤੋਂ ਅੱਗੇ ਹਨ।
ਹੁਣ ਤੱਕ ਅਡਾਨੀ ਏਸ਼ੀਆ ‘ਚ ਦੂਜੇ ਨੰਬਰ ‘ਤੇ ਸੀ। ਪਿਛਲੇ ਹਫਤੇ ਮੁਕੇਸ਼ ਅੰਬਾਨੀ ਦੀ ਦੌਲਤ 91 ਅਰਬ ਡਾਲਰ ਸੀ ਜਦਕਿ ਅਡਾਨੀ ਦੀ ਸੰਪਤੀ 88 ਅਰਬ ਡਾਲਰ ਸੀ। ਪਰ ਹੁਣ ਉਹ ਅੱਗੇ ਦੱਸੇ ਜਾ ਰਹੇ ਹਨ । ਇਹ ਜਿੱਥੇ ਗੌਤਮ ਅਡਾਨੀ ਲਈ ਖੁਸ਼ਖਬਰੀ ਹੈ ਉੱਥੇ ਹੀ ਅੰਬਾਨੀ ਲਈ ਇਕ ਵੱਡਾ ਝੱਟਕਾ ਵੀ ਹੈ।ਦਸਣਾ ਬਣਦਾ ਹੈ ਕਿ ਅਡਾਨੀ ਦੀ ਸੰਪਤੀ ਇਸ ਸਾਲ ਜਨਵਰੀ ਤੋਂ ਹੁਣ ਤੱਕ 55 ਅਰਬ ਡਾਲਰ ਵਧੀ ਹੈ। ਜਦੋਂ ਕਿ ਮੁਕੇਸ਼ ਅੰਬਾਨੀ ਦੀ ਦੌਲਤ ‘ਚ ਸਿਰਫ 14.3 ਅਰਬ ਡਾਲਰ ਦਾ ਵਾਧਾ ਹੋਇਆ ਹੈ।
18 ਮਾਰਚ 2020 ਨੂੰ ਅਡਾਨੀ ਦੀ ਜਾਇਦਾਦ ਸਿਰਫ 4.91 ਬਿਲੀਅਨ ਡਾਲਰ ਸੀ। ਪਰ ਅਪ੍ਰੈਲ 2020 ਤੋਂ ਬਾਅਦ ਉਨ੍ਹਾਂ ਦੀ ਦੌਲਤ ਵਧਣ ਲੱਗੀ। ਇਹ ਮਨਿਆਂ ਜਾ ਰਿਹਾ ਹੈ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰ 18 ਮਹੀਨਿਆਂ ‘ਚ 5-6 ਗੁਣਾ ਵਧੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …