Breaking News

ਮੁਕੇਸ਼ ਅੰਬਾਨੀ ਨਾਲ ਹੋ ਗਈ ਹੁਣ ਇਹ ਮਾੜੀ ਲੱਗਾ ਅਜਿਹਾ ਝਟੱਕਾ ਖੁਸ ਗਿਆ ਇਹ ਤਾਜ ਦਿਨਾਂ ਚ ਹੀ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਧਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਜੀਓ ਟਾਵਰ ਦੇ ਵੀ ਬਿਜਲੀ ਕੁਨੈਕਸਨਾਂ ਨੂੰ ਕੱਟ ਦਿੱਤਾ ਗਿਆ ਹੈ। ਜਿਸ ਕਾਰਨ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੈ।

ਜਿੱਥੇ ਸਭ ਲੋਕਾਂ ਵੱਲੋਂ ਅੰਬਾਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਦੀ ਟੋਪ 10 ਲਿਸਟ ਵਿੱਚੋਂ ਬਾਹਰ ਹੋ ਗਏ ਹਨ। ਹੁਣ ਮੁਕੇਸ਼ ਅੰਬਾਨੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ ਹਨ। ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਕਾਰਨ ਮੁਕੇਸ਼ ਅੰਬਾਨੀ ਨੂੰ ਚੀਨ ਦੇ ਵਾਟਰ ਕਿੰਗ ਅਖਵਾਉਣ ਵਾਲੇ ਵਪਾਰੀ ਜੌਂਗ ਸ਼ਾਨਸ਼ਾਨ ਹੁਣ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

ਉਨ੍ਹਾਂ ਦੀ ਨੈਟਵਰਥ ਇਸ ਸਾਲ ਦੇ ਵਿੱਚ 70.9 ਅਰਬ ਡਾਲਰ ਵੱਧ ਕੇ 77.8 ਅਰਬ ਡਾਲਰ ਹੋ ਗਈ ਹੈ। ਉਹ ਚੀਨ ਦੇ ਵਿੱਚ ਬੋਤਲ ਬੰਦ ਪਾਣੀ ਅਤੇ ਕਰੋਨਾ ਦਾ ਟੀਕਾ ਬਣਾਉਣ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਪੱਤਰਕਾਰੀ, ਮਸ਼ਰੂਮ ਦੀ ਖੇਤੀ ਅਤੇ ਸਿਹਤ ਸੇਵਾ ਦੇ ਕੈਰੀਅਰ ਵਿਚ ਹੱਥ ਅਜਮਾਉਣ ਤੋਂ ਬਾਅਦ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਸਾਲ ਵਿਚ ਅਪ੍ਰੈਲ ਦੌਰਾਨ ਉਨ੍ਹਾਂ ਨੇ ਆਪਣੀ ਬੀਜ਼ਿੰਗ ਵੈਟਾਈ ਬਾਇਓਜੀਕਲ ਫਾਰਮੈਸੀ ਇੰਟਰਪ੍ਰਾਈਜਜ਼ ਕੰਪਨੀ ਰਾਹੀਂ ਵੈਕਸੀਨ ਵਿਕਸਿਤ ਕੀਤੀ ਸੀ।

ਉਨ੍ਹਾਂ ਦੀ ਕੰਪਨੀ ਬੋਤਲ ਬੰਦ ਪਾਣੀ ਬਣਾਉਣ ਲਈ ਹਾਂਗਕਾਂਗ ਵਿੱਚ ਬੇਹੱਦ ਹਰਮਨ ਪਿਆਰੀ ਹੈ। ਬਲੂਮਬਰਗ ਬਿਲੀਅਨ ਨਾਇਰਜ਼ ਇੰਡੈਕਸ ਅਨੁਸਾਰ 66 ਸਾਲਾ ਸ਼ਾਨਸ਼ਾਨ ਕੋਈ ਸਿਆਸੀ ਵਿਅਕਤੀ ਵੀ ਨਹੀਂ ਹਨ। ਚੀਨ ਵਿਚ ਸਭ ਲੋਕ ਉਨ੍ਹਾਂ ਨੂੰ ਲੋਨ ਵੂਲਫ ਦੇ ਨਾਮ ਨਾਲ ਵੀ ਜਾਣਦੇ ਹਨ। ਇਹ ਨਿੱਜੀ ਤੌਰ ਤੇ ਅਰਬਪਤੀ ਹਨ।ਉਹਨਾਂ ਨੇ ਅਥਾਹ ਧਨ ਦੌਲਤ ਜ਼ਮੀਨ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਤੇ ਅਲੀਬਾਬਾ ਕੰਪਨੀ ਦੇ ਮਾਲਕ ਜੈਕ ਮਾ ਨੂੰ ਵੀ ਪਛਾੜ ਦਿੱਤਾ ਹੈ। ਜੌਂਗ ਸ਼ਾਨਸ਼ਾਨ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …