ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਸਾਰੀ ਦੁਨੀਆਂ ਵਿੱਚ ਤਰਥੱਲੀ ਮਚਾਈ ਹੋਈ ਹੈ। ਇਸ ਕਰੋਨਾ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੋਇਆ ਹੈ। ਇਸ ਤੋਂ ਬਾਅਦ ਭਾਰਤ ਵਿਚ ਵੀ ਲਗਾਤਾਰ ਕਰੋਨਾ ਕੇਸ ਵਧ ਰਹੇ ਹਨ। ਕੇਂਦਰ ਸਰਕਾਰ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਭਾਰਤ ਵਿਚ ਜਿਥੇ ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਬਿਆਂ ਵਿੱਚ ਲਗਾਤਾਰ ਕਰੋਨਾ ਕੇਸਾਂ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ, ਉੱਤਰ ਪ੍ਰਦੇਸ਼ ਵਿਚ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵਧੇਰੇ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਵਿੱਚ ਤਾਲਾਬੰਦੀ ਵੀ ਕੀਤੀ ਗਈ ਹੈ।
ਹੁਣ ਪਾਣੀ ਵਿਚੋਂ ਵੀ ਕਰੋਨਾ ਮਿਲਿਆ ਹੈ। ਜਿਸ ਕਾਰਨ ਹੜਕੰਪ ਮਚ ਗਿਆ ਹੈ ਅਤੇ ਸਰਕਾਰ ਵੀ ਚਿੰਤਾ ਵਿੱਚ ਪੈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਰਾਜਧਾਨੀ ਲਖਨਊ ਵਿਚ ਪਾਣੀ ਵਿਚੋਂ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਣ ਤੇ ਲੋਕਾਂ ਵਿਚ ਹੜਕੰਪ ਮਚ ਗਿਆ ਹੈ। ਇਸ ਦੀ ਪੁਸ਼ਟੀ ਲਖਨਊ ਦੇ ਪੀਜੀਆਈ ਦੇ ਤਿੰਨ ਪਾਣੀ ਦੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਐਸ ਪੀ ਜੀ ਆਈ ਲੈਬ ਵਿਚ ਪਾਣੀ ਵਿੱਚ ਕਰੋਨਾ ਵਾਇਰਸ ਹੋਣ ਦੀ ਪੁਸ਼ਟੀ ਸੀਵਰੇਜ ਦੇ ਲਏ ਗਏ ਨਮੂਨਿਆਂ ਤੋਂ ਹੋਈ ਹੈ।
ਕੁਝ ਸਮਾਂ ਪਹਿਲਾਂ ਵੀ ਪੀਜੀਆਈ ਦੇ ਮਰੀਜ਼ਾਂ ਵਿੱਚ ਇੱਕ ਅਧਿਐਨ ਕੀਤਾ ਗਿਆ ਸੀ ਉਸ ਸਮੇਂ ਪਤਾ ਲੱਗਾ ਸੀ ਕਿ ਮਲ ਵਿੱਚ ਮੌਜੂਦ ਵਾਇਰਸ ਪਾਣੀ ਵਿਚ ਪਹੁੰਚ ਸਕਦਾ ਹੈ। ਕਈ ਹੋਰ ਖੋਜ ਪੱਤਰਾਂ ਨੇ ਵੀ ਇਹ ਖੁਲਾਸਾ ਕੀਤਾ ਹੈ ਕਿ 50 ਫੀਸਦੀ ਮਰੀਜ਼ਾਂ ਦੇ ਮਲ ਰਾਹੀਂ ਕਰੋਨਾ ਵਾਇਰਸ ਦੇ ਇਹ ਅੰਸ਼ ਸੀਵਰੇਜ ਤੱਕ ਪਹੁੰਚ ਜਾਂਦੇ ਹਨ। ਪੀਜੀਆਈ ਮਾਈਕਰੋਬਾਇਓਲੋਜੀ ਵਿਭਾਗ ਮੁਤਾਬਕ ਦੇਸ਼ ਵਿੱਚ ਸੀਵਰੇਜ ਦੇ ਨਮੂਨੇ ਦੀ ਸ਼ੁਰੂਆਤ ICMR-WHO ਵੱਲੋਂ ਕੀਤੀ ਗਈ ਸੀ।
ਇਹ ਨਮੂਨੇ ਯੂਪੀ ਦੇ ਸੀਵਰੇਜ ਵਿੱਚੋਂ ਲਏ ਗਏ ਸਨ। ਜਿਥੋਂ ਇਹ ਨਮੂਨੇ ਲਏ ਗਏ ਸਨ ਉਸ ਜਗ੍ਹਾ ਉਪਰ ਮੁਹੱਲੇ ਦੇ ਪੂਰੇ ਸੀਵਰੇਜ ਦਾ ਪਾਣੀ ਡਿਗਦਾ ਹੈ। ਇਨ੍ਹਾਂ ਨਮੂਨਿਆਂ ਵਿਚ ਕਰੋਨਾਵਾਇਰਸ ਪਾਇਆ ਗਿਆ ਹੈ। ਅਜੇ ਤਕ ਇਹ ਮੁੱਢਲਾ ਅਧਿਐਨ ਦੱਸਿਆ ਗਿਆ ਹੈ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਅਧਿਅਨ ਕੀਤੇ ਜਾਣਗੇ। ਜਿਸ ਤੋਂ ਇਸ ਬਾਰੇ ਦੁਬਾਰਾ ਪੁਸ਼ਟੀ ਹੋ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …