ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਕਰੋਨਾ ਮਹਾਂਮਾਰੀ ਵਿਸ਼ਵ ਵਿਚ ਆਈ ਹੈ। ਉਸ ਸਮੇਂ ਤੋਂ ਹੀ ਸਾਰੀ ਦੁਨੀਆ ਦੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਹੈ। ਇਸ ਮਹਾਂਮਾਰੀ ਦੇ ਚਲਦੇ ਹੋਏ ਸਭ ਦੇਸ਼ ਪ੍ਰਭਾਵਤ ਹੋਏ ਹਨ। ਜਿਸ ਕਾਰਣ ਹਵਾਈ ਆਵਾਜਾਈ ਵੀ ਬੰਦ ਕਰਨੀ ਪਈ ਸੀ।ਜਦ ਹੁਣ ਕਰੋਨਾ ਕੇਸਾਂ ਵਿੱਚ ਕਮੀ ਆਈ ਹੈ ਤਾਂ ਫਿਰ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਦੇ ਤਹਿਤ ਯਾਤਰੀਆਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਸੀ। ਜਿਸ ਨਾਲ ਇਸ ਮਹਾਮਾਰੀ ਦੇ ਪ੍ਰਭਾਵ ਵਿਚ ਆਉਂਣ ਤੋਂ ਬਚਿਆ ਜਾ ਸਕੇ।ਭਾਰਤ ਸਰਕਾਰ ਵੱਲੋਂ ਸਾਰੇ ਦੇਸ਼ਾਂ ਦੇ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
ਉਥੇ ਹੀ ਹੁਣ ਬੁਰੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਯਾਤਰੀ ਵੀ ਹੈਰਾਨ ਹਨ। 17 ਤੋਂ 30 ਅਕਤੂਬਰ ਤੱਕ ਅੰਤਰਰਾਸ਼ਟਰੀ ਫਲਾਈਟ ਤੇ ਅਚਾਨਕ ਪਾਬੰਦੀ ਲਗਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਹਾਂਗਕਾਂਗ ਏਅਰ ਇੰਡੀਆ ਅਤੇ ਵਿਸਤਾਰਾਂ ਦੀਆਂ ਉਡਾਣਾ ਤੇ 17 ਤੋਂ 30 ਅਕਤੂਬਰ ਤਕ ਪਾਬੰਦੀ ਲਾਈ ਹੈ। ਇਨ੍ਹਾਂ ਉਡਾਣਾਂ ਵਿੱਚ ਕੁੱਝ ਯਾਤਰੀ ਕਰੋਨਾ ਤੋਂ ਸੰਕ੍ਰਮਿਤ ਪਾਏ ਗਏ ਹਨ।ਜਿਸ ਕਾਰਨ ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਉਡਾਣਾ ਨੂੰ ਬੰਦ ਕੀਤਾ ਗਿਆ ਹੈ।
ਹਾਂਗਕਾਂਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਤੀਸਰੀ ਬਾਰ ਹੈ।ਜਦੋਂ ਹਾਂਗਕਾਂਗ ਨੇ ਏਅਰ ਇੰਡੀਆ ਤੇ ਰੋਕ ਲਾਈ ਹੈ। ਇਹ ਸਭ ਕਰੋਨਾ ਵਾਇਰਸ ਦੇ ਕਾਰਨ ਹੀ ਹੋਇਆ ਹੈ। ਇਸ ਤੋਂ ਪਹਿਲਾਂ 20 ਸਤੰਬਰ ਤੋਂ 2 ਅਕਤੂਬਰ ਅਤੇ 18 ਅਗਸਤ ਤੋਂ 31 ਅਗਸਤ ਦੀ ਮਿਆਦ ਵਿਚ ਇਹ ਰੋਕ ਲਾਈ ਗਈ ਸੀ । ਹਾਂਗਕਾਂਗ ਵਿਚ ਉਹ ਹੀ ਯਾਤਰੀਆ ਆ ਸਕਦੇ ਹਨ। ਜੋ ਕਰੋਨਾ ਵਾਇਰਸ ਤੋ ਪ੍ਰਭਾਵਿਤ ਨਾ ਹੋਣ। ਇਸ ਹੁਕਮ ਬਾਰੇ ਹਾਂਗਕਾਂਗ ਸਰਕਾਰ ਵੱਲੋਂ ਪਹਿਲਾਂ ਵੀ ਐਲਾਨ ਕੀਤਾ ਗਿਆ ਹੈ ਕਿ ਸਾਰੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ। ਇਹ ਸਾਰੇ ਨਿਯਮ ਹਾਂਗਕਾਂਗ ਸਰਕਾਰ ਵੱਲੋਂ ਜੁਲਾਈ ਤੋਂ ਹੀ ਸ਼ੁਰੂ ਕੀਤੇ ਗਏ ਹਨ।
ਹਾਂਗਕਾਂਗ ਦੇ ਵਿੱਚ ਸਾਰੇ ਹਵਾਈ ਅੱਡਿਆਂ ਤੇ ਕਰੋਨਾ ਵਾਇਰਸ ਦੇ ਟੈਸਟ ਵੀ ਕੀਤੇ ਜਾ ਰਹੇ ਹਨ। ਹਾਂਗਕਾਂਗ ਵਿਚ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਹਵਾਈ ਅੱਡੇ ਤੇ ਕਰੋਨਾ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ।ਯਾਤਰੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਕਰੋਨਾ ਵਾਇਰਸ ਮਾਹਵਾਰੀ ਦੌਰਾਨ ਹਾਂਗਕਾਂਗ ਨੇ ਵਿਸਤਾਰਾਂ ਦੀਆਂ ਉਡਾਣਾਂ ਤੇ ਪਹਿਲੀ ਵਾਰ ਰੋਕ ਲਾਈ ਹੈ। ਭਾਰਤ ਦੇ ਸਾਰੇ ਯਾਤਰੀਆਂ ਨੂੰ ਕਰੋਨਾ ਤੋਂ ਸੰਕ੍ਰਮਿਤ ਮੁਕਤ ਹੋਣ ਤੇ ਹੀ ਹਾਂਗਕਾਂਗ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …