Breaking News

ਮਾੜੀ ਖਬਰ : ਪੰਜਾਬ ‘ਚ ਇਹਨਾਂ ਵਲੋਂ 5 ਅਤੇ 6 ਨੂੰ ਹੜਤਾਲ ਦਾ ਹੋ ਗਿਆ ਐਲਾਨ – ਸਰਕਾਰ ਪਈ ਸੋਚਾਂ ਚ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਲਗਭਗ ਸਾਰੇ ਹੀ ਛੋਟੇ ਵੱਡੇ ਖੇਤਰਾਂ ਵਿੱਚ ਸਰਕਾਰ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਸ਼ਾ ਵਰਕਰਾਂ ਦੀ ਨਿਯੁਕਤੀ ਮਿਨਿਸਟ੍ਰੀ ਆਫ ਹੈਲਥ ਅਤੇ ਫੈਮਲੀ ਵੈਲਫੇਅਰ ਦੁਆਰਾ 2005 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਭਾਰਤ ਦੇ ਹਰ ਪਿੰਡ ਵਿੱਚ ਆਸ਼ਾ ਵਰਕਰ ਮੌਜੂਦ ਹੈ। ਇਹ ਆਸ਼ਾ ਵਰਕਰਾਂ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੰਬੰਧੀ ਬੀਮਾਰੀਆਂ ਅਤੇ ਉਨ੍ਹਾਂ ਦੇ ਬਚ-ਬਚਾਓ ਅਤੇ

ਪਿੰਡ ਦੀ ਸਾਫ ਸਫਾਈ ਨੂੰ ਲੈ ਕੇ ਜਾਗਰੁਕ ਕਰਦੀਆਂ ਹਨ। ਆਸ਼ਾ ਵਰਕਰਾਂ ਦੁਆਰਾ ਕੀਤੀ ਗਈ ਉਨ੍ਹਾਂ ਦੀ ਮਿਹਨਤ ਦੇ ਹਿਸਾਬ ਨਾਲ ਉਨ੍ਹਾਂ ਦੀ ਤਨਖਾਹ ਕਾਫੀ ਘਟ ਹੈ ਜਿਸ ਕਾਰਨ ਸਮੇਂ ਸਮੇਂ ਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਉਨ੍ਹਾਂ ਦੀ ਤਨਖਾਹ ਵਧਾਉਣ ਵਾਲੇ ਅਪੀਲਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਪੰਜਾਬ ਦੇ ਸੰਦੌੜ ਤੋਂ ਆਸ਼ਾ ਵਰਕਰਾਂ ਦੁਆਰਾ ਕੀਤੀ ਗਈ ਹੜਤਾਲ ਦੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸ਼ਾ ਵਰਕਰਾਂ ਨੇ ਮੰਗ ਰੱਖੀ ਹੈ ਕਿ ਉਨ੍ਹਾਂ ਨੂੰ 4000 ਰੁਪਏ ਪ੍ਰਤੀ ਮਹੀਨਾ ਹਰਿਆਣਾ ਪੈਟਰਨ ਤੇ ਦਿੱਤਾ ਜਾਵੇ ਅਤੇ 500 ਰੁਪਏ ਹਰ ਮਹੀਨੇ ਟੂਰ ਭੱਤੇ ਵਜੋਂ ਵੀ ਮੁਹਈਆ ਕੀਤਾ

ਜਾਵੇ। ਉਨ੍ਹਾਂ ਕਿਹਾ ਕਿ ਇਹਨਾ ਮੰਗਾਂ ਦੇ ਨਾਲ ਹੀ ਸਾਡੀਆਂ ਕੁਝ ਹੋਰ ਵੀ ਮੰਗਾਂ ਹਨ ਅਤੇ ਜੇਕਰ ਉਹ ਵੀ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਆਸ਼ਾ ਵਰਕਰਾਂ ਦੁਆਰਾ ਆਪਣੇ ਹੱਕ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀਆਂ ਇਹਨਾਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਆਸ਼ਾ ਵਰਕਰਾਂ ਵੱਲੋਂ 5 ਅਤੇ 6 ਜੁਲਾਈ ਨੂੰ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਦੇ ਆਸ਼ਾ ਫੈਸੀਲੀਟੇਟਰ ਯੂਨੀਅਨ ਅਤੇ

ਆਸ਼ਾ ਵਰਕਰ ਦੀ ਮੀਟਿੰਗ ਸੂਬੇ ਦੀ ਪ੍ਰਧਾਨ ਬੀਬੀ ਕਿਰਨਦੀਪ ਕੌਰ ਪੰਜੋਲਾ ਦੀ ਮੌਜੂਦਗੀ ਵਿਚ ਹੋਈ ਜਿਥੇ ਉਨ੍ਹਾਂ ਨੇ ਸੂਬੇ ਭਰ ਦੀਆਂ ਆਸ਼ਾ ਵਰਕਰਾਂ ਦੇ ਹੱਕਾਂ ਦੀ ਮੰਗ ਵਿੱਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਕਰੋਨਾ ਕਾਲ ਦੌਰਾਨ ਵੀ ਆਸ਼ਾ ਵਰਕਰਾਂ ਵੱਲੋਂ ਸੈਂਪਲ ਇਕੱਠੇ ਕਰਨ ਵਿਚ ਮਦਦ, ਘਰ ਘਰ ਜਾ ਕੇ ਸਰਵੇ ਕਰਨਾ, ਲੋਕਾਂ ਨੂੰ ਕਰੋਨਾ ਦਾ ਟੀਕਾ ਲਗਾਉਣ ਲਈ ਉਤਸ਼ਹਿਤ ਕਰਨਾ, 18 ਤੋਂ 45 ਸਾਲ ਦੇ ਵਿਅਕਤੀ ਸੂਚੀਆਂ ਤਿਆਰ ਕਰਨੀਆ ਵਰਗੇ ਕਈ ਜ਼ਰੂਰੀ ਕੰਮ ਬਾਖੂਬੀ ਕੀਤੇ ਗਏ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …