ਆਈ ਤਾਜਾ ਵੱਡੀ ਖਬਰ
ਸਾਲ 2020 ਵਿਚ ਸ਼ੁਰੂ ਹੋਏ ਕਰੋਨਾ ਵਾਇਰਸ ਕਾਰਨ ਵਿਸ਼ਵ ਭਰ ਨੂੰ ਕਾਫੀ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦਿਆਂ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਆਪਣੀਆਂ ਜਾਨਾ ਗਵਾ ਦਿੱਤੀਆਂ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਸਵਦੇਸ਼ੀ ਵੈਕਸੀਨੇਸ਼ਨ ਤਿਆਰ ਕਰਕੇ ਕਰੋਨਾ ਦੇ ਮਾਮਲਿਆਂ ਤੇ ਠੱਲ ਪਾਉਣ ਦੀ ਕੋਸ਼ਿਸ਼ ਜਾਰੀ ਹੈ ਅਤੇ ਇਨ੍ਹਾਂ ਵੈਕਸੀਨੇਸ਼ਨਾਂ ਨਾਲ ਕਾਫੀ ਹੱਦ ਤੱਕ ਕਰੋਨਾ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਕਰੋਨਾ ਕਾਰਨ ਲੋਕ ਸਹਿਮੇ ਹੋਏ ਹਨ ਉਥੇ ਹੀ ਮੱਛਰਾਂ ਦੇ ਕੱਟਣ ਨਾਲ ਫੈਲਣ ਵਾਲੇ ਜੀਕਾ ਵਾਇਰਸ ਦੇ ਮਾਮਲੇ ਵੀ ਭਾਰਤ ਵਿਚ ਸਾਹਮਣੇ ਆ ਰਹੇ, ਜਿਸ ਬਾਰੇ ਇਕ ਵੱਡੀ ਤਾਜਾ ਜਾਣਕਾਰੀ ਮਿਲ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਕਾ ਵਾਇਰਸ ਵੀ ਮੱਛਰਾਂ ਦੇ ਕੱਟਣ ਨਾਲ ਚਿਕਨਗੂਨੀਆ, ਮਲੇਰੀਆ ਅਤੇ ਡੇਂਗੂ ਵਾਂਗ ਫੈਲਦਾ ਹੈ। ਸ਼ਾਰੀਰਿਕ ਸੰਬੰਧ ਬਣਾਉਣ ਤੇ ਵੀ ਇਹ ਵਾਇਰਸ ਇੱਕ ਤੋਂ ਦੂਜੇ ਵਿਅਕਤੀ ਤੱਕ ਪਹੁੰਚਦਾ ਹੈ ਅਤੇ ਗਰਭਵਤੀ ਔਰਤਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਇਹ ਵਾਇਰਸ ਹੋ ਸਕਦਾ ਹੈ, ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਕੈਰਲਾ ਵਿੱਚ 24 ਸਾਲ ਦੀ ਮਹਿਲਾ ਦੀ ਇਸ ਵਾਇਰਸ ਨਾਲ ਗ੍ਰਸਤ ਹੋਣ ਦੀ ਪੁਸ਼ਟੀ ਕੀਤੀ, ਜੋ ਇਸ ਵਾਇਰਸ ਦਾ ਪਹਿਲਾ ਮਾਮਲਾ ਸੀ।
1947 ਦੌਰਾਨ ਅਫਰੀਕਾ ਵਿਚ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬ੍ਰਾਜ਼ੀਲ ਵਿੱਚ ਇਸ ਵਾਇਰਸ ਨੇ 2015 ਵਿੱਚ ਕਾਫੀ ਜਾਨੀ ਨੁਕਸਾਨ ਕੀਤਾ ਸੀ। ਇਸ ਵਾਇਰਸ ਨਾਲ ਡੇਂਗੂ ਵਾਂਗ ਹੀ ਸਰੀਰ ਤੇ ਛਾਲੇ ਪੈਣਾ, ਜੋੜਾਂ ਵਿਚ ਦਰਦ ਅਤੇ ਬੁਖਾਰ ਹੋ ਜਾਣਾ ਆਦਿ ਲੱਛਣ ਸਾਹਮਣੇ ਆਉਂਦੇ ਹਨ। ਭਾਰਤ ਵਿੱਚ ਇਸ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਕੈਰਲਾ ਤੋਂ ਵੀਰਵਾਰ ਨੂੰ ਸਾਹਮਣੇ ਆਇਆ ਹੈ, ਜਿਥੇ ਨੈਸ਼ਨਲ ਇੰਸਟੀਚਿਊਟ ਔਫ ਵਾਇਰਾਲਾਜੀ ਨੇ ਸ਼ੁੱਕਰਵਾਰ ਨੂੰ 14 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਕੇਂਦਰ ਸਰਕਾਰ ਵੱਲੋਂ ਕੈਰਲਾ ਵਿਚ ਜ਼ੀਕਾ ਵਾਇਰਸ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ 6 ਮੈਂਬਰੀ ਟੀਮ ਜਿਸ ਵਿਚ ਏਮਜ਼ ਦੇ ਡਾਕਟਰ, ਜਨਤਕ ਸਿਹਤ ਮਾਹਿਰ ਅਤੇ ਮੱਛਰਾਂ ਕਾਰਨ ਹੋਣ ਵਾਲੇ ਰੋਗਾਂ ਦੇ ਮਾਹਿਰ ਡਾਕਟਰ ਸੂਬਾ ਸਰਕਾਰ ਦੀ ਮਦਦ ਲਈ ਭੇਜੀ ਗਈ ਹੈ। ਕੈਰਲਾ ਵੱਲੋਂ 19 ਸੈਂਪਲ ਜਾਂਚ ਲਈ ਸ਼ੁੱਕਰਵਾਰ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 13 ਸੈਂਪਲ ਪਾਜ਼ੀਟਿਵ ਸਾਹਮਣੇ ਆਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …