ਆਈ ਤਾਜਾ ਵੱਡੀ ਖਬਰ
ਜਦੋ ਦੀ ਦੁਨੀਆ ਦੇ ਵਿੱਚ ਕੋਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਆਈ ਹੈ, ਇਹ ਲਗਾਤਾਰ ਹੀ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ ਹੈ । ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਉਪਰ ਇਸ ਕੋਰੋਨਾ ਮਹਾਮਾਰੀ ਨੇ ਪ੍ਰਭਾਵ ਜ਼ਰੂਰ ਛਡਿਆ ਹੈ । ਕਿਸੇ ਦੇ ਕੰਮ ਕਾਰ ਠੱਪ ਹੋਏ , ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਕਈਆਂ ਦੇ ਆਪਣੇ ਹੀ ਓਹਨਾ ਤੋਂ ਦੂਰ ਕਰ ਦਿਤੇ, ਇਸ ਮਹਾਮਾਰੀ ਨਾਮ ਦੇ ਦੈਤ ਨੇ। ਹੁਣ ਇਸੇ ਵਿਚਕਾਰ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਮਹਾਮਾਰੀ ਨੇ ਇੱਕ ਹਫਤੇ ਅੰਦਰ 100 ਤੋਂ ਵੱਧ ਬੱਚਿਆਂ ਦੀ ਜਾਨ ਲੈ ਲਈ । ਸੁਣ ਕੇ ਹੀ ਡਰ ਜਿਹਾ ਲਗਦਾ ਹੈ ਨਾ , ਇੱਕ ਹਫਤੇ ‘ਚ 100 ਤੋਂ ਵੱਧ ਬਚਿਆ ਦੀ ਮੌਤ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੈ ।
ਬੇਸ਼ੱਕ ਹੁਣ ਦੁਨੀਆ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ । ਕੋਰੋਨਾ ਮਹਾਮਾਰੀ ਦੀ ਚੈਨ ਪਾਵੇ ਹੀ ਟੁੱਟਦੀ ਹੋਈ ਨਜ਼ਰ ਆ ਰਹੀ ਹੈ । ਪਰ ਅਜੇ ਤੱਕ ਕੋਰੋਨਾ ਦਾ ਖਤਰਾ ਪੂਰੀ ਤਰਾਂ ਟਾਲਿਆ ਨਹੀਂ । ਇਹ ਅੱਜ ਵੀ ਸਾਡੇ ਸਾਰਿਆਂ ਦੇ ਉੱਪਰ ਮੰਡਰਾ ਰਿਹਾ ਹੈਂ । ਹੁਣ ਇੰਡੋਨੇਸ਼ੀਆ ’ਚ ਕਈ ਬੱਚਿਆਂ ਦੀ ਕੋਰੋਨਾ ਨਾਲ ਮੌਤ ਹੋ ਰਹੀ ਹੈ। ਇਹਨਾਂ ਮਰਨ ਵਾਲੇ ਬੱਚਿਆਂ ਦੇ ਵਿਚੋਂ 5 ਸਾਲ ਦੀ ਉਮਰ ਤੋਂ ਵੀ ਘੱਟ ਉਮਰ ਦੇ ਬਚੇ ਸ਼ਾਮਲ ਸੀ। ਸਿਰਫ਼ ਅਤੇ ਸਿਰਫ ਇਕ ਹਫ਼ਤੇ ਦੇ ਵਿਚਕਾਰ ਹੀ 100 ਤੋਂ ਜ਼ਿਆਦਾ ਮਾਸੂਮਾਂ ਬਚਿਆ ਦੀ ਜਾਨ ਲੈ ਲਈ ਇਸ ਕੋਰੋਨਾ ਵਰਗੀ ਮਹਾਮਾਰੀ ਨੇ , ਭਾਰਤ ’ਚ ਫਿਲਹਾਲ ਕੋਰੋਨਾ ਪਾਬੰਦੀਆਂ ’ਤੋਂ ਲੋਕਾਂ ਨੂੰ ਹੁਣ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਪਰ ਹੱਜੇ ਵੀ ਦੁਨੀਆ ਦੇ ਕੁਝ ਦੇਸ਼ ਹਨ ਜਿੱਥੇ ਤੀਜੀ ਲਹਿਰ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇੰਡੋਨੇਸ਼ੀਆ ਤੋਂ ਜਿਥੇ ਕੋਰੋਨਾ ਦੇ ਕਾਰਨ 100 ਤੋਂ ਜ਼ਿਆਦਾ ਮਾਸੂਮਾਂ ਦੀ ਮੌਤ ਹੋ ਗਈ ਹੈ। ਇਸ ਅੰਕੜੇ ਤੋਂ ਸਾਫ ਪਤਾ ਚਲਦਾ ਹੈ ਕਿ ਇੰਡੋਨੇਸ਼ੀਆ ਦੇ ਵਿੱਚ ਕੋਰੋਨਾ ਦਾ ਕਹਿਰ ਇਸ ਸਮੇ ਸਿਖਰਾਂ ਤੇ ਹੈ ਅਤੇ ਉਹ ਘਰਾਂ ਦੇ ਘਰ ਤਬਾਹ ਕਰਨ ਦੇ ਵਿਚ ਲੱਗਾ ਹੋਇਆ ਹੈ । ਸ਼ੁਕਰਵਾਰ ਨੂੰ ਸਾਹਮਣੇ ਆਏ ਮਾਮਲਿਆਂ ਦੇ ਅਨੁਸਾਰ ਕੇਸ ਦਰਜ ਕੀਤੇ ਗਏ ਹਨ 1566 ਲੋਕਾਂ ਦੀ ਮੌਤ ਹੋ ਗਈ ਹੈ। ਕਰੋਨਾ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੰਡੋਨੇਸ਼ੀਆ ਵਿਚ 18 ਸਾਲ ਤੋਂ ਘੱਟ ਉਮਰ ਦੇ 1800 ਤੋਂ ਜਿਆਦਾ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਪਿਛਲੇ ਮਹੀਨੇ ਹੋਈਆਂ ਹਨ। ਸਿਰਫ 12 ਜੁਲਾਈ ਦੇ ਹਫ਼ਤੇ ਦੇ ਦੌਰਾਨ ਕਰੋਨਾ ਨਾਲ 150 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਤੱਕ ਲੱਗਭੱਗ ਅੱਧੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸਨ। ਕੁੱਲ ਮਿਲਾ ਕੇ ਇੰਡੋਨੇਸ਼ੀਆ ਵਿੱਚ 3 ਲੱਖ ਤੋਂ ਵੱਧ ਮਾਮਲੇ ਤੇ 83,000ਮੌਤਾਂ ਹੋ ਚੁੱਕੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …