ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਜਿਸ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਦੇ ਮਸ਼ਹੂਰ ਪੁਰਾਣੇ ਖਿਡਾਰੀ ਦੀ ਅਚਾਨਕ ਮੌਤ ਹੋ ਗਈ ਹੈ। ਜਿਸ ਨਾਲ ਖੇਡ ਜਗਤ ਨੂੰ ਵੱਡਾ ਝਟਕਾ ਲਗਾ ਹੈ।
ਹਾਕੀ ਨੂੰ ਪਿਆਰ ਕਰਨ ਵਾਲਿਆਂ ਲਈ ਮਾੜੀ ਖ਼ਬਰ ਹੈ। ਲੰਮਾ ਸਮਾਂ ਰਾਸ਼ਟਰੀ ਹਾਕੀ ਖੇਡਣ ਵਾਲਾ ਜੀਤੀ ਕੁਲਾਰ ਇਸ ਫਾਨੀ ਸੰਸਾਰ ਤੋਂ ਸਦਾ ਲਈ ਤੁਰ ਗਿਆ ਹੈ। ਨੈਸ਼ਨਲ ਹਾਕੀ ਖਿਡਾਰੀ ਜੀਤੀ ਦਾ ਪੂਰਾ ਨਾਂ ਗੁਰਜੀਤ ਸਿੰਘ ਕੁਲਾਰ ਸੀ। ਜੀਤੀ ਕੁਲਾਰ ਫਾਰਵਰਡ ਲਾਈਨ ‘ਚ ਰਾਈਟ ਇਨ ਦੀ ਪੁਜ਼ੀਸ਼ਨ ‘ਤੇ ਖੇਡਿਆ ਕਰਦਾ ਸੀ।
ਕੌਮੀ ਹਾਕੀ ਖੇਡਣ ਤੋਂ ਇਲਾਵਾ ਜੀਤੀ ਸਿੰਘ ਕੁਲਾਰ ਨੂੰ ਭਾਰਤੀ ਹਾਕੀ ਟੀਮ ਨਾਲ ਟ੍ਰੇਨਿੰਗ ਕੈਂਪ ਲਾਉਣ ਦੇ ਕਈ ਮੌਕੇ ਨਸੀਬ ਹੋਏ ਪਰ ਸਮੇਂ ਦੇ ਹਾਕੀ ਸਿਲੈਕਟਰਾਂ ਵੱਲੋਂ ਹਰ ਵਾਰ ਵਿਸਾਰ ਦੇਣ ਸਦਕਾ ਉਸ ਦਾ ਕੌਮਾਂਤਰੀ ਹਾਕੀ ਖੇਡਣ ਦਾ ਸੁਪਨਾ ਪੂਰਾ ਨਹੀਂ ਹੋਇਆ। ਇਸ ਗੱਲ ਦੀ ਤਸਦੀਕ ਬੀਐੱਸਐੱਫ ‘ਚ ਜੀਤੀ ਕੁਲਾਰ ਨਾਲ ਖੇਡਣ ਵਾਲੇ ਹਾਕੀ ਓਲੰਪੀਅਨਾਂ ਅਜੀਤਪਾਲ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ ਤੇ ਸਾਬਕਾ ਫੁੱਲਬੈਕ ਬਲਦੇਵ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਹੋਈ ਹੈ।
ਬੀਐੱਸਐੱਫ ਦੀ ਟੀਮ ਤੋਂ ਇਲਾਵਾ ਜੀਤੀ ਕੁਲਾਰ ਨੇ ਕਈ ਕੌਮੀ ਹਾਕੀ ਟੂਰਨਾਮੈਂਟਾਂ ‘ਚ ਪੰਜਾਬ ਦੀ ਨੁਮਾਇੰਦਗੀ ਵੀ ਕੀਤੀ। ਜੀਤੀ ਕੁਲਾਰ ਨੂੰ ਪਿੰਡ ਸੰਸਾਰਪੁਰ ਦੇ ਦੂਜੇ ਕੌਮਾਂਤਰੀ ਖਿਡਾਰੀਆਂ ਕੌਮੀ ਟੀਮ ਦੇ ਸਾਬਕਾ ਕੈਪਟਨ ਅਜੀਤਪਾਲ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ, ਊਧਮ ਸਿੰਘ ਕੁਲਾਰ, ਪੋਪਿੰਦਰ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲਿਸ ਤੇ ਜਗਜੀਤ ਸਿੰਘ ਕੁਲਾਰ ਨਾਲ ਕਾਲਜ-ਇੰਟਰ ਕਾਲਜ ਤੋਂ ਇਲਾਵਾ ਯੂਨੀਵਰਸਿਟੀ ਤੇ ਕੰਬਾਇੰਡ ਯੂਨੀਵਰਸਿਟੀ ਖੇਡਣ ਦਾ ਰੁਤਬਾ ਹਾਸਲ ਹੋਇਆ। ਪੰਜਾਬ ਤੇ ਦੇਸ਼ ਤੋਂ ਇਲਾਵਾ ਜੀਤੀ ਕੁਲਾਰ ਦੀ ਕੈਲਗਰੀ ਦੀ ਫੀਲਡ ਹਾਕੀ ਨੂੰ ਵੱਡੀ ਦੇਣ ਹੈ। ਉਹ ਕੈਲਗਰੀ ‘ਚ ਹਰ ਸਾਲ ਕਈ ਘਰੇਲੂ ਹਾਕੀ ਟੂਰਨਾਮੈਂਟਾਂ ਨੂੰ ਸਪਾਂਸਰ ਕਰਿਆ ਕਰਦੇ ਸਨ।
ਜੀਤੀ ਕੁਲਾਰ ਜਿਸ ਸਮੇਂ ਕੈਨੇਡਾ ਗਏ ਸਨ, ਉਸ ਸਮੇਂ ਉਨ੍ਹਾਂ ਦੀ ਖੇਡ ਸਿਖਰ ‘ਤੇ ਸੀ ਅਤੇ ਉਹ ਆਪਣੀ ਹਾਕੀ ਕਿੱਟ ਨਾਲ ਲੈ ਕੇ ਗਏ ਸਨ ਪਰ ਹਾਕੀ ਦੇ ਦੇਵਤੇ ਦਾ ਆਸ਼ੀਰਵਾਦ ਨਾ ਮਿਲਣ ਕਾਰਨ ਉਨ੍ਹਾਂ ਨੂੰ ਕੈਨੇਡੀਅਨ ਕੌਮੀ ਹਾਕੀ ਟੀਮ ‘ਚ ਵੀ ਸਥਾਨ ਨਸੀਬ ਨਹੀਂ ਹੋਇਆ। ਜਲੰਧਰ ਤੋਂ ਓਲੰਪੀਅਨ ਬਲਬੀਰ ਸਿੰਘ ਨੇ ਦੱਸਿਆ ਕਿ ਵਿਸ਼ਵ ਹਾਕੀ ਦੀ ਹੱਬ ਵਜੋਂ ਜਾਣੇ ਜਾਂਦੇ ਪਿੰਡ ਸੰਸਾਰਪੁਰ ਦੇ ਜੰਮਪਲ ਜੀਤੀ ਕੁਲਾਰ ਲਗਭਗ ਪੰਜ ਦਹਾਕਿਆਂ ਤੋਂ ਕੈਲਗਰੀ ਰਹਿ ਰਹੇ ਸਨ। ਫੀਲਡ ਹਾਕੀ ਜਗਤ ਇਸ ਹਾਕੀ ਸਟ੍ਰਾਈਕਰ ਨੂੰ ਅਲਵਿਦਾ ਕਹਿੰਦਾ ਹੋਇਆ ਕੁਲਾਰ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖਸ਼ਣ ਲਈ ਅਰਦਾਸ ਕਰਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …