ਆਈ ਤਾਜਾ ਵੱਡੀ ਖਬਰ
ਸੂਬੇ ਦੇ ਵਿੱਚ ਆਵਾਜਾਈ ਦੀਆਂ ਘਟਨਾਵਾਂ ਦੌਰਾਨ ਆਏ ਦਿਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਰਹੀ ਹੈ। ਇਨ੍ਹਾਂ ਘਟਨਾਵਾਂ ਦੇ ਵਿੱਚ ਮਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਛੋਟੇ ਬੱਚੇ ਵੀ ਹੁੰਦੇ ਹਨ। ਇਨ੍ਹਾਂ ਘਟਨਾਵਾਂ ਕਾਰਨ ਸੂਬੇ ਦੇ ਖੁਸ਼ਨੁਮਾ ਮਾਹੌਲ ਵਿੱਚ ਮਾਤਮ ਛਾ ਜਾਂਦਾ ਹੈ। ਇਹ ਛੋਟੇ ਬੱਚੇ ਹਰ ਇੱਕ ਦੇ ਹਰਮਨ ਪਿਆਰੇ ਅਤੇ ਲਾਡਲੇ ਹੁੰਦੇ ਹਨ ਜਿਨ੍ਹਾਂ ਤਾਂ ਨਿੱਕੀ ਜਿਹੀ ਉਮਰ ਵਿੱਚ ਇਸ ਦੁਨੀਆਂ ਤੋ ਚਲੇ ਜਾਣਾ ਹਰ ਇੱਕ ਦੇ ਮਨ ਨੂੰ ਠੇਸ ਪਹੁੰਚਾਉਂਦਾ ਹੈ।
ਇਹ ਖ਼ਬਰ ਉਸ ਸਮੇਂ ਜ਼ਿਆਦਾ ਦੁਖਦਾਈ ਲੱਗਦੀ ਹੈ ਜਦੋਂ ਇਨ੍ਹਾਂ ਬੱਚਿਆਂ ਦੀ ਮੌਤ ਆਵਾਜਾਈ ਦੀਆਂ ਦੁਰਘਟਨਾਵਾਂ ਵਿੱਚ ਹੁੰਦੀ ਹੈ। ਇੱਕ ਹੋਰ ਮੰ- ਦ-ਭਾ-ਗੀ ਖ਼ਬਰ ਸਬ ਡਵੀਜ਼ਨ ਤਲਵੰਡੀ ਸਾਬੋ ਤੋਂ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸੇ ਵਿੱਚ 5 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ। ਇਹ ਹਾਦਸਾ ਇੰਨਾ ਦ-ਰ-ਦ-ਨਾ-ਕ ਸੀ ਕਿ ਬੱਚੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੱਥੋਂ ਦੇ ਸਥਾਨਕ ਪਿੰਡ ਸ਼ੇਖੂਪੁਰਾ ਵਿਖੇ ਵਾਪਰੀ ਜਿੱਥੇ ਇੱਥੋਂ ਦੀ ਸਥਾਨਕ ਵਸਨੀਕ ਪੰਜ ਸਾਲਾਂ ਲੜਕੀ ਲਖਵਿੰਦਰ ਕੌਰ ਸੜਕ ਪਾਰ ਕਰ ਦੂਜੇ ਪਾਸੇ ਖੜ੍ਹੇ ਆਪਣੇ ਪਿਤਾ ਸੁਖਵਿੰਦਰ ਸਿੰਘ ਕੋਲ ਜਾ ਰਹੀ ਸੀ। ਜਦੋਂ ਹੀ ਲਖਵਿੰਦਰ ਕੌਰ ਸੜਕ ਪਾਰ ਕਰ ਰਹੀ ਸੀ ਤਾਂ ਸੜਕ ਉਪਰ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਦਿੱਤੀ।
ਇਹ ਟੱਕਰ ਇੰਨੀ ਭਿ-ਆ-ਨ- ਕ ਸੀ ਕਿ ਬੱਚੀ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਘਟਨਾ ਵਿੱਚ ਕਾਰ ਚਾਲਕ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਉਸ ਦੀਆਂ ਅੱਖਾਂ ਸਾਹਮਣੇ ਹੱਸਦੀ ਖੇਡਦੀ ਹੋਈ ਲਾਡਲੀ ਧੀ ਕਿਸ ਤਰੀਕੇ ਨਾਲ ਇਸ ਜਹਾਨ ਤੋਂ ਚਲੀ ਗਈ।
ਇਸ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਜਿਨ੍ਹਾਂ ਵੱਲੋਂ ਮ੍ਰਿਤਕ ਬੱਚੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਉਪਰ ਕੇਸ ਦਰਜ ਕਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁੱਝ ਇਹੋ ਜਿਹਾ ਹਾਦਸਾ ਬੀਤੀ 12 ਨਵੰਬਰ ਨੂੰ ਪਾਨੀਪਤ ਦੇ ਵਿੱਚ ਵਾਪਰਿਆ ਸੀ ਜਿੱਥੇ ਇੱਕ 5 ਸਾਲ ਦੀ ਬੱਚੀ ਹਰਸ਼ਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਬੱਚੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਨਾਨਕੇ ਘਰ ਆਈ ਰਹੀ ਸੀ ਜਿੱਥੇ ਸੜਕ ਪਾਰ ਕਰਦੇ ਸਮੇਂ ਇੱਕ ਈਕੋ ਕਾਰ ਡਰਾਈਵਰ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਹਰਸ਼ਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …