ਆਈ ਤਾਜ਼ਾ ਵੱਡੀ ਖਬਰ
ਅਕਸਰ ਕਿਹਾ ਜਾਂਦਾ ਹੈ ਕਿ ਰੱਬ ਜਿਥੇ ਹਰ ਜਗਾ ਤੇ ਨਹੀਂ ਪਹੁੰਚ ਸਕਦਾ ਸੀ ਉਥੇ ਹੀ ਉਸ ਵੱਲੋਂ ਮਾਂ ਨੂੰ ਬਣਾਇਆ ਗਿਆ ਸੀ ਕਿ ਉਹ ਆਪਣੇ ਬੱਚਿਆਂ ਦੇ ਲਈ ਕੁਝ ਵੀ ਕਰ ਸਕਦੀ ਹੈ। ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਖੁਸ਼ੀ ਵਾਸਤੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ,ਉਥੇ ਹੀ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ। ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਦੁਨੀਆਂ ਵਿੱਚ ਬਹੁਤ ਸਾਰੀਆਂ ਅਜੇਹੀਆਂ ਬੇਵਸ ਮਾਵਾਂ ਵੀ ਹੁੰਦੀਆਂ ਹਨ। ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਪਰ ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਆਪਣੇ ਘਰ-ਪਰਿਵਾਰ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਖਿਆਲ ਰੱਖਿਆ ਜਾਂਦਾ ਹੈ। ਜਿਸ ਵਾਸਤੇ ਉਹ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਹੱਸ ਕੇ ਸਹਾਰ ਲੈਂਦੀਆਂ ਹਨ। ਹੌਸਲੇ ਨੂੰ ਸਲਾਮ ਹੈ ਜਿੱਥੇ ਉਸ ਵੱਲੋਂ ਹੱਥ ਨਾ ਹੋਣ ਦੇ ਚਲਦੇ ਹੋਇਆ ਪੈਰਾ ਨਾਲ ਖਾਣਾ ਬਣਾ ਕੇ ਬੱਚਿਆਂ ਨੂੰ ਖਵਾਇਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਬੈਲਜੀਅਮ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਦੇ ਦੋਨੋ ਹੱਥ ਨਹੀਂ ਹਨ। ਪਰ ਉਸ ਔਰਤ ਵੱਲੋਂ ਆਪਣੀ ਤਿੰਨ ਸਾਲਾਂ ਦੀ ਧੀ ਦੀ ਰੋਜ਼ਾਨਾ ਆਪਣੇ ਪੈਰਾਂ ਨਾਲ ਹੀ ਦੇਖ ਭਾਲ ਕੀਤੀ ਜਾਂਦੀ ਹੈ।
ਜਿੱਥੇ ਉਸ ਵੱਲੋਂ ਆਪਣੀ ਧੀ ਦਾ ਬਹੁਤ ਵਧੀਆ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਨਿੱਕੀ ਤੋਂ ਨਿੱਕੀ ਖੁਸ਼ੀ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਉਸਨੂੰ ਕਿਸੇ ਵੀ ਚੀਜ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ। ਉਥੇ ਹੀ ਇਸ ਔਰਤ ਵੱਲੋਂ ਆਪਣੀ ਧੀ ਨੂੰ ਪੈਰਾਂ ਦੇ ਨਾਲ ਖਾਣਾ ਬਣਾ ਕੇ ਖਵਾਇਆ ਜਾਂਦਾ ਹੈ। ਉਥੇ ਹੀ ਪੈਰਾਂ ਦੇ ਨਾਲ ਉਸ ਵੱਲੋਂ ਸਬਜ਼ੀ ਕੱਟੀ ਜਾਂਦੀ ਹੈ,ਵਾਲਾਂ ਵਿਚ ਕੰਘੀ ਕੀਤੀ ਜਾਂਦੀ ਹੈ, ਕੱਪੜੇ ਪਾਏ ਜਾਂਦੇ ਹਨ ਅਤੇ ਘਰ ਦਾ ਸਾਰਾ ਕੰਮ ਕੀਤਾ ਜਾਂਦਾ ਹੈ।
ਉਸ ਵੱਲੋਂ ਸਾਰਾ ਖਾਣਾ ਬਣਾਇਆ ਜਾਂਦਾ ਹੈ ਅਤੇ ਰੋਟੀ ਵੀ ਗੈਸ ਉੱਪਰ ਬਣਾਈ ਜਾਂਦੀ ਹੈ। ਉਸ ਵੱਲੋਂ ਕੀਤੇ ਜਾਂਦੇ ਹਰ ਇੱਕ ਕੰਮ ਨੂੰ ਵੇਖਦੇ ਹੋਏ ਸੋਸ਼ਲ ਮੀਡੀਆ ਉਪਰ ਵੀ ਲੋਕਾਂ ਵੱਲੋਂ ਉਸ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …