Breaking News

ਮਹਿੰਦੀ ਦਾ ਰੰਗ ਵਿਆਹ ਦੇ ਚਾਅ ਅਜੇ ਨਹੀਂ ਸਨ ਲੱਥੇ , ਨਵ-ਵਿਆਹੁਤਾ ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ

ਆਈ ਤਾਜਾ ਵੱਡੀ ਖਬਰ 

ਬੇਸ਼ੱਕ ਅਸੀਂ ਉਸ ਦੁਨੀਆਂ ਦੇ ਵਿੱਚ ਹੁਣ ਜਿਉਂਦੇ ਪਿਆ ਜਿੱਥੇ ਲੋਕ ਖੁਦ ਨੂੰ ਮਾਡਰਨ ਆਖਦੇ ਹਨ, ਲੋਕਾਂ ਦਾ ਕਹਿਣਾ ਹੈ ਕਿ ਉਹ ਪੁਰਾਣੇ ਰੀਤੀ ਰਿਵਾਜਾਂ ਤੇ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਬਹੁਤ ਜਿਆਦਾ ਅੱਗੇ ਵੱਧ ਚੁੱਕੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਪਈ ਹੈ, ਕਿਉਂਕਿ ਹਾਲੇ ਵੀ ਦੇਸ਼ ਦੇ ਅਜਿਹੇ ਬਹੁਤ ਸਾਰੇ ਕੋਨੇ ਹਨ ਜਿੱਥੇ ਸਾਡੀਆਂ ਧੀਆਂ ਅੱਜ ਵੀ ਦਾਜ ਦੀ ਬਲੀ ਚੜ੍ਹਦੀਆਂ ਹਨ ਤੇ ਉਨਾਂ ਨੂੰ ਦਾਜ ਦੇ ਕਾਰਨ ਮੌਤ ਦੇ ਘਾਟ ਤੱਕ ਉਤਾਰ ਦਿੱਤਾ ਜਾਂਦਾ ਹੈ l ਅਜਿਹਾ ਹੀ ਹੁਣ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਹਿੰਦੀ ਦਾ ਰੰਗ ਹਾਲੇ ਫਿੱਕਾ ਨਹੀਂ ਹੋਇਆ, ਕੀ ਇਸੇ ਵਿਚਾਲੇ ਨਵ ਵਿਆਤਾ ਕੁੜੀ ਨੇ ਇੱਕ ਅਜਿਹਾ ਕਦਮ ਚੁੱਕਿਆ ਜਿਸ ਕਾਰਨ ਹੁਣ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣ ਚੁੱਕਿਆ ਹੈ।

ਇਹ ਖੌਫਨਾਕ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ l ਜਿੱਥੇ ਤਰਨਤਾਰਨ ਵਿੱਚ ਇਕ ਮਹੀਨਾ ਪਹਿਲਾਂ ਵਿਆਹੀ ਨਵ-ਵਿਆਹੁਤਾ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਪਿਆ ਸੀ, ਕਿ ਉਸਦੇ ਸਹੁਰੇ ਪਰਿਵਾਰ ਵਲੋਂ ਦਾਜ ਦਹੇਜ ਦੇ ਉਸ ਨੂੰ ਤਾਹਨੇ ਮੇਹਣੇ ਦੇਣੇ ਸ਼ੁਰੂ ਕਰ ਦਿੱਤੇ ਗਏ। ਜਿਸ ਨੂੰ ਨਾ ਸਹਾਰਦਿਆਂ ਹੋਇਆ ਇਸ ਲੜਕੀ ਦੇ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਹ ਦੋਸ਼ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਹਨ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲੜਕੀ ਦੇ ਵੱਲੋਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਹੀ ਜ਼ਹਿਰੀਲੀ ਵਸਤੂ ਨਿਗਲੀ ਗਈ, ਤੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ। ਇਸ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕਾ ਦੇ ਪਤੀ, ਸੱਸ, ਸਹੁਰੇ ਅਤੇ ਵਿਚੋਲਣ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ l ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਆਖਿਆ ਗਿਆ ਕਿ ਉਸਦੀ ਧੀ ਵੀਰਾਂ ਦਾ ਵਿਆਹ ਇਕ ਮਹੀਨਾ ਪਹਿਲਾਂ ਤਰਲੋਚਨ ਸਿੰਘ ਨਾਲ ਹੋਇਆ ਸੀ।

ਜਿਸ ਤੋਂ ਕੁਝ ਦਿਨ ਬਾਅਦ ਹੀ ਉਸ ਦੀ ਧੀ ਵੀਰਾਂ ਨੂੰ ਸਹੁਰੇ ਪਰਿਵਾਰ ਵਲੋਂ ਦਾਜ ਘੱਟ ਲਿਆਉਣ ਅਤੇ ਗਰੀਬ ਪੱਲੇ ਪਾਉਣ ਸਬੰਧੀ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਜਿਸ ਕਾਰਨ ਉਨਾਂ ਦੀ ਧੀ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਸੀ ਤੇ ਪੇਕੇ ਪਰਿਵਾਰ ਦੇ ਵਿੱਚ ਹੀ ਉਸ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ l ਸੋ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ l

Check Also

ਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਨੂੰ ਆਪਣੇ ਹੀ ਘਰ ਵਿੱਚ ਸ਼ਾਂਤੀ ਤੇ ਸਕੂਨ ਮਿਲਦਾ …