ਆਈ ਤਾਜਾ ਵੱਡੀ ਖਬਰ
ਲੋਕਾਂ ਦੇ ਗਲਤ ਖਾਣ ਪੀਣ ਦੇ ਤਰੀਕਿਆਂ ਕਾਰਨ ਲੋਕ ਵੱਡੀ ਗਿਣਤੀ ‘ਚ ਲੋਕ ਕਈ ਪ੍ਰਕਾਰ ਦੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਪਏ ਹਨ। ਜਿਹਨਾਂ ਬਿਮਾਰੀਆਂ ‘ਚੋਂ ਕੈਂਸਰ ਦੀ ਬਿਮਾਰੀ ਦੀ ਲਪੇਟ ਵਿੱਚ ਹਰ ਸਾਲ ਵੱਡੀ ਗਿਣਤੀ ‘ਚ ਲੋਕ ਆ ਰਹੇ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀਆਂ ਕੀਮਤੀ ਜਾਨਾ ਗੁਵਾ ਰਹੇ ਹਨ । ਇਸੇ ਵਿਚਾਲੇ ਇਸ ਨਾਮੁਰਾਦ ਬਿਮਾਰੀ ਦੀ ਲਪੇਟ ‘ਚ ਆਉਣ ਕਾਰਨ ਮਸ਼ਹੂਰ ਫਿਲਮੀ ਹਸਤੀ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਦਿਆ ਕਿ ਮਸ਼ਹੂਰ ਅਭਿਨੇਤਾ ਜੂਨੀਅਰ ਮਹਿਮੂਦ ਨਹੀਂ ਰਹੇ, ਪੇਟ ਦੇ ਕੈਂਸਰ ਕਾਰਨ ਉਹਨਾਂ 67 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l
ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅਭਿਨੇਤਾ ਦਾ ਪੇਟ ਦਾ ਕੈਂਸਰ ਚੌਥੀ ਸਟੇਜ ‘ਤੇ ਪਹੁੰਚ ਗਿਆ ਸੀ। ਜਿਸ ਕਾਰਨ ਉਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਵੀ ਚੱਲਦਾ ਪਿਆ ਸੀ, ਪਰ ਚੌਥੀ ਸਟੇਜ ਦਾ ਕੈਂਸਰ ਹੋਣ ਦੇ ਕਾਰਨ ਉਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ l ਜਿਸ ਕਾਰਨ ਉਹਨਾਂ ਅੱਜ ਆਖਰੀ ਸਾਹ ਲਏ ਤੇ ਅਭਿਨੇਤਾ ਦਾ ਦੇਹਾਂਤ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਨਾਂ ਦਾ ਇਲਾਜ ਪਰੇਲ ਦੇ ਟਾਟਾ ਮੈਮੋਰੀਅਲ ਹਸਪਤਾਲ ਵਿ ਚੱਲ ਰਿਹਾ ਸੀ, ਪਰ ਅੱਜ ਉਹ ਕੈਂਸਰ ਤੋਂ ਜੰਗ ਵਿਚ ਉਹ ਹਾਰ ਗਏ।
ਦੱਸ ਦੇਈਏ ਕਿ ਜੂਨੀਅਰ ਮਹਿਮੂਦ ਨੇ ਬਹੁਤ ਸਾਰੀਆਂ ਚਰਚਿਤ ਫਿਲਮਾਂ ਵਿੱਚ ਕੰਮ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਨਾਂ ਨੂੰ ਪਸੰਦ ਵੀ ਕਰਦੇ ਸਨ ਤੇ ਅੱਜ ਉਨਾਂ ਦੇ ਜਾਣ ਦੇ ਨਾਲ ਉਨਾਂ ਦੇ ਫੈਨਸ ਨੂੰ ਵੱਡਾ ਝਟਕਾ ਲੱਗਾ, ਜਿਸ ਕਾਰਨ ਉਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਅਦਾਕਾਰ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ।
‘ਹਾਥੀ ਮੇਰੇ ਸਾਥੀ’, ‘ਕਾਰਵਾਂ’ ਤੇ ‘ਮੇਰਾ ਨਾਮ ਜੋਕਰ’ ਸਣੇ ਕਈ ਚਰਚਿਤ ਫਿਲਮਾਂ ਵਿਚ ਕੰਮ ਕਰਕੇ ਉਹਨਾਂ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ। ਅੱਜ ਉਨਾਂ ਦੇ ਜਾਣ ਦੇ ਨਾਲ ਫਿਲਮ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਪਿਆ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …