Breaking News

ਮਸ਼ਹੂਰ ਯੂਟਿਊਬਰ ਕੁੜੀ ਦੀ ਮਿਲੀ ਇਸ ਹਾਲਤ ਚ ਲਾਸ਼, ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ਵਿੱਚ ਹਰ ਇੱਕ ਵਿਅਕਤੀ ਇੰਟਰਨੈਟ ਤੇ ਵਾਇਰਲ ਹੋਣਾ ਚਾਹੁੰਦਾ ਹੈ , ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਪਰ ਵੱਖ ਵੱਖ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਹੋਣ ਦੇ ਯਤਨ ਕੀਤੇ ਜਾਂਦੇ ਹਨ । ਹੁਣ ਤੱਕ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਆਪਣੇ ਟੈਲੇਂਟ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਇੱਕ ਵੱਖਰੀ ਥਾਂ ਬਣਾਈ ਗਈ ਹੋਵੇ । ਅਜਿਹੇ ਹੀ ਇੱਕ ਮਸ਼ਹੂਰ ਯੂਟਿਊਬਰ ਨਾਲ ਸਬੰਧਤ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇਕ ਯੂਟਿਊਬਰ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਯੂਟਿਊਬਰ ਲੜਕੀ ਦੀ ਲਾਸ਼ ਜ਼ਮੀਨ ਵਿਚ ਦੱਬੀ ਹੋਈ ਮਿਲੀ । ਲੜਕੀ ਦੀ ਪਛਾਣ ਦਿੱਲੀ ਦੀ ਯੂਟਿਊਬਰ ਸੰਗੀਤਾ ਉਰਫ਼ ਦਿਵਿਆ ਵਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਗਿਆਰਾਂ ਦਿਨਾਂ ਤੋਂ ਲਾਪਤਾ ਸੀ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਅਗਵਾ ਹੋਣ ਦਾ ਕੇਸ ਵੀ ਦਰਜ ਕਰਵਾਇਆ ਗਿਆ ਸੀ । ਦੋਸ਼ ਅਜਿਹੇ ਵੀ ਹਨ ਕਿ ਦਿੱਲੀ ਵਿੱਚ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਸੀ ਤੇ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ ।

ਇਸ ਸਬੰਧੀ ਸੂਚਨਾ ਮਿਲਦੇ ਸਾਰ ਪੁਲੀਸ ਵੀ ਮੌਕੇ ਤੇ ਪਹੁੰਚੀ । ਸਬੂਤ ਇਕੱਠੇ ਕਰ ਕੇ ਉਨ੍ਹਾਂ ਵੱਲੋਂ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਜਾਂਚ ਤੋਂ ਬਾਅਦ ਟੀਮ ਦੇ ਵੱਲੋਂ ਦੱਸਿਆ ਗਿਆ ਹੈ ਕਿ ਲੜਕੀ ਦੇ ਸਿਰ ਤੇ ਇੱਕ ਸੱਟ ਦਾ ਨਿਸ਼ਾਨ ਹੈ । ਇਸ ਨੂੰ ਕਿਸੇ ਹੋਰ ਥਾਂ ਮਾਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਕਸਦ ਦੇ ਨਾਲ ਦਫਨਾ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਲੜਕੀ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਸੜਿਆ ਹੋਇਆ ਹੈ ਅਤੇ ਪਹਿਚਾਣਿਆ ਨਹੀਂ ਜਾ ਸਕਦਾ । ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

Check Also

4 ਮਹੀਨੇ ਦਾ ਬੱਚਾ ਬਣਿਆ ਏਨੇ ਅਰਬਾਂ ਦਾ ਮਾਲਕ , ਦਾਦੇ ਨੇ ਦੇ ਦਿੱਤਾ ਤੋਹਫੇ ਵਿਚ ਅਜਿਹਾ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਲੰਬਾ …