ਆਈ ਤਾਜਾ ਵੱਡੀ ਖਬਰ
ਸਲਮਾਨ ਖ਼ਾਨ ਇਸ ਸਮੇਂ ਦੇਸ਼ ਅੰਦਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਿਥੇ ਉਹ ਬਿੱਗ ਬੌਸ ਸੌਅ ਨੂੰ ਹੋਸਟ ਕਰਕੇ ਸੁਰਖੀਆਂ ਬਟੋਰ ਰਹੇ ਹਨ ਓਥੇ ਹੀ ਕੋਰੋਨਾ ਵਾਇਰਸ ਕਾਰਨ ਉਹ ਬੀਤੇ ਦਿਨੀ ਗੱਲ ਬਾਤ ਦਾ ਮੁੱਦਾ ਬਣੇ ਹੋਏ ਸਨ ਕਿਉਂਕਿ ਸਲਮਾਨ ਖਾਨ ਦੇ ਘਰ ਕੰਮ ਕਰਨ ਵਾਲੇ ਕਰਮਚਾਰੀਆਂ ਵਿਚੋਂ ਦੋ ਕਰਮਚਾਰੀ ਕੋਰੋਨਾ ਪਾਜ਼ਿਟਿਵ ਨਿਕਲੇ ਸਨ। ਜਿਸ ਤੋਂ ਬਾਅਦ ਖੁਦ ਨੂੰ ਆਈਸੋਲੇਸ਼ਨ ਕੀਤੇ ਜਾਣ ਕਾਰਨ ਸਲਮਾਨ ਖ਼ਾਨ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਏ ਸਨ।
ਪਰ ਇਕ ਅਜਿਹਾ ਮਾਮਲਾ ਵੀ ਹੈ ਜਿਸ ਵਿਚ ਸਲਮਾਨ ਨੂੰ ਕਾਤਲ ਕਰਾਰ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਨਾਲ ਸਬੰਧਤ ਕਾਲਾ ਹਿਰਨ ਹੰਟਿੰਗ ਅਤੇ ਆਰਮਜ਼ ਐਕਟ ਤਹਿਤ ਬੀਤੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਕੇਸ ਦੀ ਸੁਣਵਾਈ ਕੀਤੀ ਜਾਣੀ ਸੀ ਪਰ ਸਲਮਾਨ ਖ਼ਾਨ ਇਸ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੀ ਜਗ੍ਹਾ ‘ਤੇ ਵਕੀਲ ਹਸਤੀਮਲ ਸਰਸਵਤ ਨੇ ਅੱਜ ਦੀ ਤਰੀਕ ਭੁਗਤਾਈ। ਸਲਮਾਨ ਖਾਨ ਵੱਲੋਂ ਅਦਾਲਤ ਵਿੱਚ ਨਾ ਪੇਸ਼ ਹੋਣ ਦੇ ਸੰਬੰਧ ਵਿੱਚ ਹਾਜ਼ਰੀ ਮੁਆਫੀ ਕਰਨ ਲਈ ਅਰਜ਼ੀ ਸੌਂਪੀ ਗਈ ਸੀ
ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਘਵੇਂਦਰ ਕਛਵਾਲ ਦੀ ਅਦਾਲਤ ਵਿਚ ਸਲਮਾਨ ਖਾਨ ਨੇ ਨਿਜੀ ਤੌਰ ‘ਤੇ ਪੇਸ਼ ਹੋਣਾ ਸੀ ਪਰ ਕੁੱਝ ਕਾਰਨਾਂ ਕਰਕੇ ਉਹ ਅਜਿਹਾ ਨਾ ਕਰ ਪਾਇਆ। ਜਿਸ ਦੇ ਲਈ ਸਲਮਾਨ ਖ਼ਾਨ ਦੇ ਵਕੀਲ ਹਸਤੀਮਲ ਸਰਸਵਤ ਨੇ ਉਨ੍ਹਾਂ ਦੇ ਅਦਾਲਤ ਵਿਚ ਨਾ ਪੇਸ਼ ਹੋਣ ਦੀ ਅਰਜੀ ਜਮਾਂ ਕਰਵਾਈ ਗਈ। ਜਿਸ ਨੂੰ ਅਦਾਲਤ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ।
ਜਿਸ ਵਿੱਚ ਇਹ ਆਖਿਆ ਗਿਆ ਕਿ ਸਲਮਾਨ ਖ਼ਾਨ ਮੁੰਬਈ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਕੋਰੋਨਾ ਕਾਰਨ ਹਾਲਾਤ ਬਹੁਤ ਗੰਭੀਰ ਹੋ ਚੁੱਕੇ ਹਨ। ਇਸ ਸਮੇਂ ਕੋਰੋਨਾ ਮੁੰਬਈ ਅਤੇ ਜੋਧਪੁਰ ਵਿੱਚ ਫੈਲਿਆ ਹੋਇਆ ਹੈ ਜਿਸ ਨਾਲ ਸਥਾਨਕ ਵਾਸੀ ਕਾਫ਼ੀ ਖਤਰੇ ਦੇ ਦੌਰ ਵਿੱਚੋਂ ਲੰਘ ਰਹੇ ਹਨ। ਅਦਾਲਤ ਵੱਲੋਂ ਸਲਮਾਨ ਖ਼ਾਨ ਨੂੰ ਨਵੇਂ ਸਾਲ ਦੇ ਜਨਵਰੀ ਮਹੀਨੇ ਦੀ 16 ਤਰੀਕ ਨੂੰ ਪੇਸ਼ ਹੋਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਸਲਮਾਨ ਖ਼ਾਨ ਦੇ ਆਰਮਜ਼ ਐਕਟ ਮਾਮਲੇ ਵਿੱਚੋਂ ਬਰੀ ਹੋਣ ਤੋਂ ਬਾਅਦ ਰਾਜ ਸਰਕਾਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਜਿਸ ਨੂੰ ਲੈ ਕੇ ਚੱਲ ਰਹੇ ਮਾਮਲਿਆਂ ਦੀ ਅੱਜ ਸੁਣਵਾਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …