ਅਮੀਰ ਖਾਨ ਬਾਰੇ ਆਈ ਮਾੜੀ ਖਬਰ
ਖਬਰਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ ਪਰ ਹਰ ਖ਼ਬਰ ਦਾ ਵਿਸ਼ਾ ਅਲੱਗ ਹੁੰਦਾ ਹੈ। ਮਾੜੇ ਸਮੇਂ ਦੇ ਇਸ ਦੌਰ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਜੋ ਕਿ ਸੋਗ ਦਾ ਕਾਰਨ ਬਣ ਜਾਂਦਾ ਹੈ। ਕਈ ਵਾਰ ਹੱਸਦੇ ਖੇਡਦੇ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਨਾਲ ਸਾਨੂੰ ਬੇਹੱਦ ਦੁੱਖ ਹੁੰਦਾ ਹੈ। ਬਾਲੀਵੁੱਡ ਦੇ ਵਿੱਚ 3 ਮਸ਼ਹੂਰ ਖ਼ਾਨ ਹਨ ਜਿਨ੍ਹਾਂ ਦੀਆਂ ਫਿਲਮਾਂ ਹਰ ਸਾਲ ਰਿਕਾਰਡ ਤੋੜ ਕਮਾਈ ਕਰਦੀਆਂ ਹਨ।
ਇਨ੍ਹਾਂ ਵਿਚੋਂ ਇੱਕ ਖ਼ਾਨ ਦੇ ਕਰੋੜਾਂ ਫੈਨਜ਼ ਲਈ ਮਾੜੀ ਖ਼ਬਰ ਫਿਲਮੀ ਜਗਤ ਤੋਂ ਆ ਰਹੀ ਹੈ ਜਿੱਥੇ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਆਮਿਰ ਖ਼ਾਨ ਦੇ ਸੱਟ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਲੀਵੁੱਡ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂ -ਟਿੰ- ਗ ਦੌਰਾਨ ਵਾਪਰਿਆ। ਫ਼ਿਲਮ ਦੇ ਇਕ ਹਿੱਸੇ ਦੌਰਾਨ ਜਦੋਂ ਐਕਸ਼ਨ ਸੀਨ ਫਿਲਮਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਅਮਿਰ ਖ਼ਾਨ ਦੀਆਂ ਪਸਲੀਆਂ ‘ਤੇ ਸੱ- ਟ ਲੱਗ ਗਈ।
ਜਿਸ ਤੋਂ ਬਾਅਦ ਆਮਿਰ ਨੂੰ ਕਾਫੀ ਦਰਦ ਵੀ ਮਹਿਸੂਸ ਹੋਇਆ। ਸੈੱਟ ‘ਤੇ ਮੌਜੂਦ ਸਿਹਤ ਵਿਭਾਗ ਦੀ ਟੀਮ ਨੇ ਉਹਨਾਂ ਨੂੰ ਤੁਰੰਤ ਮੈਡੀਕਲ ਸੇਵਾਵਾਂ ਉਪਲਬਧ ਕਰਵਾਈਆਂ। ਜਿੱਥੇ ਕੁਝ ਦਵਾਈਆਂ ਖਾਣ ਤੋਂ ਬਾਅਦ ਆਮਿਰ ਨੇ ਸ਼ੂ-ਟਿੰ- ਗ ਦੇ ਉਸ ਹਿੱਸੇ ਨੂੰ ਮੁਕੰਮਲ ਕੀਤਾ। ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਦਿੱਲੀ ਦੇ ਇਕ ਹਸਪਤਾਲ ਵਿੱਚ ਆਮਿਰ ਨੇ ਆਪਣੀ ਸੱਟ ਦਾ ਇਲਾਜ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਆਮਿਰ ਦੀ ਹਾਲਤ ਵਿੱਚ ਅੱਗੇ ਨਾਲੋਂ ਕਾਫੀ ਸੁਧਾਰ ਹੈ।
ਉਨ੍ਹਾਂ ਨੂੰ ਲੱਗੀ ਇਸ ਸੱਟ ਦੀ ਖ਼ਬਰ ਜਦੋਂ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਤਾਂ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਕਾਫ਼ੀ ਦੁਖੀ ਹੋ ਗਏ। ਉਨ੍ਹਾਂ ਨੇ ਆਮਿਰ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਆਮਿਰ ਇਸ ਵੇਲੇ 1994 ਵਿੱਚ ਆਈ ਅਮਰੀਕਨ ਫ਼ਿਲਮ ਫੋਰੈਸਟ ਗੰਪ ਦਾ ਰੀਮੇਕ ਲਾਲ ਸਿੰਘ ਚੱਡਾ ਬਣਾ ਰਹੇ ਹਨ। ਜਿਸ ਦਾ ਨਿਰਮਾਣ ਆਮਿਰ ਖਾਨ ਪ੍ਰੋਡਕਸ਼ਨ ਹੇਠ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਆਮਿਰ ਖਾਨ ਨਾਲ ਕਰੀਨਾ ਕਪੂਰ ਵੀ ਸ਼ਾਮਿਲ ਹੈ ਜਿਸ ਨੇ ਪ੍ਰੈਗਨੈਂਸੀ ਦੌਰਾਨ ਇਸ ਫਿਲਮ ਦੀ ਸ਼ੂਟਿੰਗ ਕੀਤੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਵਿਜੇ ਸੇਤੂਪਤੀ ਅਤੇ ਮੋਨਾ ਸਿੰਘ ਦੇ ਅਹਿਮ ਕਿਰਦਾਰ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …