Breaking News

ਮਸ਼ਹੂਰ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਬਾਰੇ ਆਈ ਇਹ ਵੱਡੀ ਖਬਰ – ਕੀਤਾ ਇਹ ਵੱਡਾ ਕੰਮ

ਰਾਜ ਬਰਾੜ ਦੀ ਧੀ ਬਾਰੇ ਆਈ ਇਹ ਵੱਡੀ ਖਬਰ

ਅੱਜ ਕਲ ਪੰਜਾਬੀ ਗਾਇਕ ਕਲਾਕਾਰ ਕਿਸਾਨਾਂ ਦਾ ਸਾਥ ਦੇ ਰਹੇ ਹਨ। ਜਿਸ ਕਾਰਨ ਉਹ ਚਰਚਾ ਵਿਚ ਹਨ। ਸਭ ਪਾਸੇ ਉਨ੍ਹਾਂ ਦੇ ਦਿੱਤੇ ਜਾ ਰਹੇ ਸਾਥ ਦੇ ਲਈ, ਤਰੀਫ਼ ਕੀਤੀ ਜਾ ਰਹੀ ਹੈ। ਜੋ ਆਪਣੇ ਕੰਮ-ਧੰਦੇ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹੋਏ ਨੇ। ਉਥੇ ਹੀ ਕੁਝ ਪੰਜਾਬੀ ਗਾਇਕ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਹਨ। ਕੁਝ ਗਾਇਕ ਆਪਣੇ ਗੀਤਾਂ ਨੂੰ ਲੈ ਕੇ ਵਿਵਾਦਾਂ ਵਿਚ ਰਹੇ ਹਨ। ਕੁੱਝ ਆਪਣੀ ਜਿੰਦਗੀ ਦੀਆਂ ਹੋਰ ਗੱਲਾਂ ਨੂੰ ਲੈ ਕੇ।

ਅੱਜ ਆਪਣੀ ਗਾਇਕੀ ਕਰਕੇ ਚਰਚਾ ਵਿੱਚ ਹੈ , ਪ੍ਰਸਿੱਧ ਪੰਜਾਬੀ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ। ਸਵਰਗੀ ਰਾਜ ਬਰਾੜ ਨੇ ਬਹੁਤ ਸਾਰੇ ਪੰਜਾਬੀ ਗੀਤ, ਪੰਜਾਬੀਆਂ ਦੀ ਝੋਲੀ ਵਿਚ ਪਾਏ। ਅੱਜ ਉਨ੍ਹਾਂ ਦੀ ਬੇਟੀ ਦੇ ਬਾਰੇ ਇਕ ਖ਼ਬਰ ਆਈ ਹੈ, ਜਿਸ ਵਿੱਚ ਉਸ ਵੱਲੋਂ ਕੀਤੇ ਗਏ ਕੰਮ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਸਵਿਤਾਜ ਬਰਾੜ ਬਰਾੜ ਦੀ ਐਂਟਰੀ ਬਾਲੀਵੁੱਡ ਵਿੱਚ ਹੋ ਚੁੱਕੀ ਹੈ। ਉਹ ਇਕ ਤੋਂ ਬਾਅਦ ਇਕ ਤਰੱਕੀ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ।

ਨੁਸਰਤ ਭਰੂਚਾ ਅਤੇ ਰਾਜ ਕੁਮਾਰ ਰਾਓ ਸਟਾਰਰ ਫਿਲਮ ‘ਛਲਾਂਗ’ ਦੇ ਇਕ ਗਾਣੇ ਨੂੰ ਸਵਿਤਾਜ ਬਰਾੜ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਵਿਚ ਹਨੀ ਸਿੰਘ ਨੇ ਸ ਵੀਤਾਜ਼ ਬਰਾੜ ਦਾ ਸਾਥ ਦਿੱਤਾ ਹੈ। ਹਨੀ ਸਿੰਘ ਇਸ ਗਾਣੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਹਨ। 13 ਨਵੰਬਰ ਨੂੰ ਐਮਾਜ਼ਾਨ ਪ੍ਰਾਈਮ ਵੀਡਿਓ ਤੇ ਇਸ ਨੂੰ ਵਰਲਡ ਵਾਈਡ ਰਿਲੀਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।

ਕੁਝ ਦਿਨ ਪਹਿਲਾਂ ਹੀ ਛਲਾਂਗ ਦੇ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ ,ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਹਨੀ ਸਿੰਘ ਤੇ ਸਵਿਤਾਜ ਬਰਾੜ ਵੱਲੋਂ ਗਾਇਆ ਗੀਤ ਇਸ ਸਮੇਂ ਹਰ ਪਾਸੇ ਧੂਮ ਮਚਾ ਰਿਹਾ ਹੈ। ਰਾਜ ਕੁਮਾਰ ਤੇ ਨੁਸਰਤ ਭਰੂਚਾ ਦੀ ਇਹ ਫਿਲਮ ਇਸ ਦੀਵਾਲੀ ਤੇ ਰਿਲੀਜ਼ ਹੋਵੇਗੀ। ਅਲਫਾਜ ,ਹਨੀ ਸਿੰਘ , ਹੋਮੀ ਦਿਲੀਵਾਲਾ ਨੇ ਇਸ ਗੀਤ ਨੂੰ ਲਿਖਿਆ ਹੈ। ਹਨੀ ਸਿੰਘ ਨੇ ਇਸ ਗਾਣੇ ਬਾਰੇ ਕਿਹਾ ,’ਲਵ ਰੰਜਨ’ ਕਿਸੇ ਵੀ ਗਾਣੇ ਨੂੰ ਸਿਰਫ਼ ਇਕ ਵਾਰੀ ਚ ਸਮਝ ਜਾਂਦੇ ਹਨ, ਕਿ ਕਿਹੜਾ ਗਾਣਾ ਉਨ੍ਹਾਂ ਦੀ ਫਿਲਮ ਲਈ ਚੱਲ ਸਕਦਾ ਹੈ ਜਾਂ ਨਹੀਂ ਚੱਲ ਸਕਦਾ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …