ਆਈ ਤਾਜਾ ਵੱਡੀ ਖਬਰ
ਹਰੇਕ ਕਲਾਕਾਰ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਸਖ਼ਤ ਮਿਹਨਤ ਕਰਦਾ ਹੈ, ਪਰ ਕਈ ਵਾਰ ਮਾੜੀ ਕਿਸਮਤ ਅੱਗੇ ਕਲਾਕਾਰ ਦਾ ਭਵਿੱਖ ਦਾਅ ਤੇ ਲੱਗ ਜਾਂਦਾ ਹੈ, ਜਿਸ ਕਰਨ ਓਹਨਾ ਨੂੰ ਖ਼ਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ l ਕਈ ਵਾਰ ਕਲਾਕਾਰੀ ਦੇ ਖੇਤਰ ਵਿੱਚ ਕੁਝ ਮੁਸ਼ਕਿਲ ਅਜਿਹੀਆਂ ਮੁਸੀਬਤਾਂ ਝੱਲਦੇ ਹੋਏ, ਕਲਾਕਾਰ ਡਿਪ੍ਰੈਸ਼ਨ ਤੱਕ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਨ ਉਹ ਕਈ ਪ੍ਰਕਾਰ ਦੇ ਖੌਫਨਾਕ ਕਦਮ ਚੁੱਕ ਲੈਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿਥੇ ਕਲਾਂਕਰਾ ਵਲੋਂ ਖੁਦਕੁਸ਼ੀ ਤੱਕ ਕਰ ਲਈ ਜਾਂਦੀ ਹੈ l
ਦਰਅਸਲ ਮਸ਼ਹੂਰ ਪ੍ਰਸਿੱਧ ਗਾਇਕਾ ਵਲੋਂ ਖੌਫਨਾਕ ਕਦਮ ਚੁੱਕਿਆ ਗਿਆ, ਜਿਸਦਾ ਕਾਰਨ ਮਾਨਸਿਕ ਬਿਮਾਰੀ ਦੱਸਿਆ ਜਾ ਰਿਹਾ ਹੈ l ਦੱਸਦਿਆ ਕਿ ਕਈ ਲਾਈਵ ਪਰਫਾਰਮੈਂਸ ਤੇ ਕਈ ਗੀਤ ਦੇਣ ਵਾਲੀ ਮਸ਼ਹੂਰ ਗਾਇਕਾ ਕੋਕੋ ਲੀ ਇਸ ਦੁਨੀਆ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । 48 ਸਾਲ ਦੀ ਉਮਰ ‘ਚ ਕੋਕੋ ਲੀ ਨੇ ਇਸ ਫਾਨੀ ਦੁਨੀਆ ਤੋਂ ਰੁਖਸਤ ਕਰ ਗਏ ਤੇ ਇਸ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ।
ਇੱਕ ਰਿਪੋਰਟ ਮੁਤਾਬਕ, ਕੋਕੋ ਲੀ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ, ਜਿਸ ਕਰਨ ਕੋਕੋ ਲੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਖ਼ਬਰ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ। ਕੋਕੋ ਲੀ ਦੀ ਮੌਤ ‘ਤੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਦੁਖੀ ਹਨ। ਜਿਕਰਯੋਗ ਹੈ ਕਿ ਕੋਕੋ ਦੀ ਮੌਤ ਦੀ ਜਾਣਕਾਰੀ ਉਸ ਦੀਆਂ ਭੈਣਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ।
ਗਾਇਕ ਕੋਕੋ ਲੀ ਹਾਂਗਕਾਂਗ ਦੀ ਇੱਕ ਪੌਪ ਗਾਇਕਾ ਸੀ। ਉਹ ਪਹਿਲੀ ਚੀਨੀ ਗਾਇਕਾ ਸੀ, ਜਿਸ ਨੂੰ ਆਸਕਰ ‘ਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਪਰ ਅੱਜ ਉਹਨਾਂ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …