ਆਈ ਤਾਜਾ ਵੱਡੀ ਖਬਰ
ਕਿਸਾਨਾਂ ਦੇ ਅੰਦੋਲਨ ਨੂੰ ਅੱਠ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁਕਿਆ ਹੈ ਦਿੱਲੀ ਦੀਆਂ ਬਰੂਹਾਂ ਤੇ ਚੱਲਦਿਆਂ ਨੂੰ ,ਕਈ ਕਿਸਾਨ ਇਸ ਦੌਰਾਨ ਸ਼ਹੀਦ ਹੋ ਚੁੱਕੇ ਹਨ , ਕਈ ਕਿਸਾਨਾਂ ਦੇ ਉੱਪਰ ਪਰਚੇ ਦਰਜ ਹੋਏ , ਹਰ ਗਰਮੀ ਹਰ ਸਰਦੀ ਦਾ ਮੌਸਮ ਕਿਸਾਨਾਂ ਨੇ ਹੋਂਸਲੇ ਨਾਲ ਹੰਢਾਇਆ । ਪਰ ਸਰਕਾਰ ਦੇ ਵਲੋਂ ਆ ਕੇ ਕਿਸਾਨਾਂ ਦੀ ਇੱਕ ਵਾਰ ਵੀ ਸਾਰ ਨਹੀਂ ਲੈਈ ਗਈ । ਪਰ ਇਸਦੇ ਬਾਵਜੂਦ ਕਿਸਾਨਾਂ ਦਾ ਹੌਂਸਲਾ ਘਟਣ ਦੀ ਵਜਾਏ ਸਗੋਂ ਹੋਰ ਵੱਧਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ।
ਦੇਸ਼ਾਂ ਵਿਦੇਸ਼ਾਂ ਤੋਂ ਕਿਸਾਨੀ ਅੰਦੋਲਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈਂ ।ਹਰ ਵਰਗ ਆ ਕੇ ਕਿਸਾਨਾਂ ਦੇ ਖੜ ਰਿਹਾ ਹੈ । ਵੱਧ ਤੋਂ ਵੱਧ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ । ਹੁਣ ਇਸੇ ਸੰਘਰਸ਼ ਦੇ ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਮਸ਼ਹੂਰ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦੱਸਣਾ ਬਣਦਾ ਹੈ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਓਦੋਂ ਤੋਂ ਦਿੱਲੀ ਸੰਘਰਸ਼ ਦੇ ਵਿੱਚ ਸੇਵਾ ਨਿਭਾ ਰਹੇ ਹਨ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ।
ਇਹਨਾਂ ਦੇ ਵਲੋਂ ਕਿਸਾਨਾਂ ਦੀ ਸੇਵਾ ਦੇ ਵਿੱਚ ਮੁਫ਼ਤ ਢਾਬਾ ਚਲਾਇਆ ਜਾ ਰਿਹਾ ਹੈ । ਹਰਿਆਣਾ ਸਰਕਾਰ ਦੇ ਵਲੋਂ ਗੋਲਡਨ ਹਟ ਬੰਦ ਕਰਵਾਉਣ ਲਈ ਹਰ ਹੱਥਕੰਡਾ ਅਪਣਾਇਆ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਢਾਬੇ ਨੂੰ ਬੰਦ ਕਰਵਾਇਆ ਜਾ ਸਕੇ । ਰਾਮ ਸਿੰਘ ਰਾਣਾ ਨੇ ਸਰਕਾਰ ਦੇ ਇਨੇ ਤਸ਼ੱਦਦ ਆਪਣੇ ਉਪਰ ਝੱਲੇ ਪਰ ਉਹਨਾਂ ਨੇ ਕਿਸਾਨਾਂ ਦਾ ਸਾਥ ਨਹੀਂ ਛੱਡਿਆ ।
ਜਿਸਦੇ ਚਲਦੇ ਲਗਾਤਾਰ ਹੀ ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ । ਪਰ ਹੁਣ ਇੱਕ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਹਰਿਆਣਾ ਦੇ ਰਹਿਣ ਵਾਲੇ ਅਤੇ ਗੋਲਡਨ ਹਟ ਢਾਬਾ ਚਲਾਉਣ ਵਾਲੇ ਰਾਮ ਸਿੰਘ ਰਾਣਾ ਨੂੰ ਹੁਣ ਗੁਰਦਾਸਪੁਰ ਦੇ ਵਿੱਚ 6 ਲੱਖ ਦੀ ਨਕਦੀ ਦੇ ਨਾਲ ਸਨਮਾਨਿਤ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …