ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਕਲਾਕਾਰ ਆਪਣੀ ਟੈਲੇਂਟ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਗੱਲ ਕੀਤੀ ਜਾਵੇ ਜੇਕਰ ਖਿਡਾਰੀਆਂ ਦੀ ਤਾਂ, ਖੇਡ ਜਗਤ ਵਿੱਚ ਬਹੁਤ ਸਾਰੇ ਖਿਡਾਰੀਆਂ ਦੇ ਵੱਲੋਂ ਆਪਣੀ ਖੇਡ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਵਿੱਚ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਗਿਆ ਹੈ । ਇਨ੍ਹਾਂ ਖਿਡਾਰੀਆਂ ਦੇ ਵੱਲੋਂ ਕਈ ਐਵਾਰਡ ਹਾਸਲ ਕਰ ਕੇ ਭਾਰਤ ਦੇਸ਼ ਦੀ ਝੋਲੀ ਪਾਏ ਗਏ ਹਨ । ਲਗਾਤਾਰ ਹੁਣ ਖਿਡਾਰੀ ਜਿੱਥੇ ਖੇਡ ਦੇ ਜ਼ਰੀਏ ਆਪਣਾ ਨਾਮ ਪੂਰੀ ਦੁਨੀਆਂ ਭਰ ਦੇ ਵਿੱਚ ਰੌਸ਼ਨ ਕਰ ਰਹੇ ਹਨ , ਉੱਥੇ ਹੀ ਬਹੁਤ ਸਾਰੇ ਖਿਡਾਰੀ ਸਿਆਸਤ ਵਿੱਚ ਆ ਕੇ ਦੇਸ਼ ਦਾ ਸੁਧਾਰ ਕਰਦੇ ਹੋਏ ਨਜ਼ਰ ਆ ਰਹੇ ਹਨ । ਉੱਥੇ ਹੀ ਬੀਤੇ ਕੁਝ ਸਮੇਂ ਤੋਂ ਲਗਾਤਾਰ ਕਈ ਪ੍ਰਸਿੱਧ ਹਸਤੀਆਂ ਆਪਣੀਆਂ ਜਾਨਾਂ ਗੁਆ ਰਹੀਆਂ ਹਨ । ਜਿੱਥੇ ਕੋਰੋਨਾ ਮਹਾਂਮਾਰੀ ਦੇ ਚੱਲਦੇ ਕਈ ਖਿਡਾਰੀਆਂ, ਕਲਾਕਾਰਾਂ ਦੇ ਵੱਲੋਂ ਆਪਣੀਆਂ ਜਾਨਾਂ ਗੁਆਈਆਂ ਗਈਆਂ।
ਉਥੇ ਹੀ ਇਸੇ ਵਿਚਕਾਰ ਹੁਣ ਖੇਡ ਜਗਤ ਦੇ ਇੱਕ ਖਿਡਾਰੀ ਦੇ ਨਾਲ ਜੁੜੀ ਹੋਈ ਬੇਹੱਦ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦੇ ਘਰ ਦੇ ਵਿਚ ਇਸ ਸਮੇਂ ਮਾਤਮ ਦਾ ਮਾਹੌਲ ਹੈ , ਕਿਉਂਕਿ ਸ਼ੋਏਬ ਅਖਤਰ ਦੀ ਮਾਤਾ ਜੀ ਦਾ ਦੇਹਾਂਤ ਹੋ ਚੁੱਕਿਆ ਹੈ । ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ । ਅਖਤਰ ਦੇ ਵੱਲੋਂ ਇਸ ਸੰਬੰਧੀ ਜਾਣਕਾਰੀ ਇਕ ਟਵੀਟ ਦੇ ਜ਼ਰੀਏ ਦਿੱਤੀ ਗਈ । ਉਨ੍ਹਾਂ ਵੱਲੋਂ ਇਕ ਟਵੀਟ ਕਰਦਿਆਂ ਲਿਖਿਆ ਗਿਆ ਕਿ “ਮੇਰੀ ਮਾਂ ਹੀ ਮੇਰਾ ਸਭ ਕੁਝ ਹਨ ” , ਉਹ ਸਾਨੂੰ ਛੱਡ ਕੇ ਸਵਰਗ ਚਲੇ ਗਏ ਹਨ ।
ਇਹ ਅੱਲ੍ਹਾ ਤਾਲਾ ਦੀ ਮਰਜ਼ੀ ਹੈ । ਇਸਦੇ ਨਾਲ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸ਼ੋਇਬ ਅਖਤਰ ਦੀ ਮਾਂ ਕੁਝ ਦਿਨਾਂ ਤੋਂ ਕਾਫ਼ੀ ਬਿਮਾਰ ਸਨ । ਜਿਸਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇ ਚੱਲਦੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ । ਹੁਣ ਸ਼ੋਇਬ ਅਖਤਰ ਸਦਮੇ ਵਿੱਚ ਹਨ । ਜ਼ਿਕਰਯੋਗ ਹੈ ਕਿ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਸ਼ੋਇਬ ਅਖਤਰ ਦੀ ਮਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਵੱਲੋਂ ਸ਼ੋਇਬ ਅਖਤਰ ਨੂੰ ਹੌਸਲਾ ਰੱਖਣ ਦਾ ਦਿਲਾਸਾ ਵੀ ਦਿੱਤਾ ਗਿਆ ।
ਹਰਭਜਨ ਸਿੰਘ ਭੱਜੀ ਦਾ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਚ ਉਨ੍ਹਾਂ ਲਿਖਿਆ “ਕਿ ਮੈਂ ਤੁਹਾਨੂੰ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਬੁਰੇ ਸਮੇਂ ਦੇ ਵਿੱਚ ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਤੁਸੀਂ ਮਜ਼ਬੂਤ ਰਹੋ ਮੇਰੇ ਭਰਾ ” । ਜ਼ਿਕਰਯੋਗ ਹੈ ਕਿ ਹੋਰਾਂ ਪ੍ਰਸਿੱਧ ਹਸਤੀਆਂ ਦੇ ਵੱਲੋਂ ਵੀ ਲਗਾਤਾਰ ਹੀ ਟਵੀਟ ਕਰ ਕੇ ਸ਼ੋਇਬ ਅਖਤਰ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਮਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …