ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਅਜਿਹੇ ਅਦਾਕਾਰਾ ਹਨ ਜਿਨ੍ਹਾਂ ਨੇ ਭਾਰੀ ਮਿਹਨਤ ਤੋਂ ਬਾਅਦ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅਜਿਹੇ ਪੰਜਾਬੀ ਕਲਾਕਾਰਾਂ ਨੂੰ ਦੇਸ਼-ਵਿਦੇਸ਼ ਵਿੱਚ ਲੋਕਾ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਦੀ ਹਿੰਮਤ ਅਤੇ ਦਲੇਰੀ ਸਦਕਾ ਮੁੰਬਈ ਦੇ ਵਿੱਚ ਉਨ੍ਹਾਂ ਵੱਲੋਂ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ ਗਈ ਹੈ। ਉਥੇ ਹੀ ਉਨ੍ਹਾਂ ਵੱਲੋਂ ਨਿਭਾਏ ਜਾਂਦੇ ਕਿਰਦਾਰਾਂ ਨੂੰ ਵੀ ਲੋਕਾਂ ਵੱਲੋਂ ਬੇਹੱਦ ਪਿਆਰ ਕੀਤਾ ਜਾਂਦਾ ਹੈ। ਜਿੱਥੇ ਉਨ੍ਹਾਂ ਵੱਲੋਂ ਲੋਕਾਂ ਨੂੰ ਕਈ ਚੀਜਾ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਵੱਲੋਂ ਕੁਝ ਗਲਤ ਚੀਜ਼ਾਂ ਦੇ ਪ੍ਰਚਾਰ ਕਾਰਣ ਉਹ ਵਿਵਾਦਾਂ ਵਿਚ ਫਸ ਜਾਂਦੇ ਹਨ। ਜੋ ਸਾਡੇ ਸਮਾਜਿਕ ਕਦਰਾ ਕੀਮਤਾ ਦੇ ਖਿਲਾਫ ਹੁੰਦੇ ਹਨ। ਉਹਨਾਂ ਚੀਜ਼ਾਂ ਦਾ ਦਰਸ਼ਕਾਂ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾਂਦਾ ਹੈ।
ਜਿਸ ਕਾਰਨ ਅਜਿਹੇ ਕਲਾਕਾਰ ਆਏ ਦਿਨ ਵਿਵਾਦਾਂ ਵਿੱਚ ਫਸੇ ਰਹਿੰਦੇ ਹਨ। ਹੁਣ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਅਦਾਕਾਰ ਕਪਿਲ ਸ਼ਰਮਾ ਵੱਲੋਂ ਜਿਥੇ ਮੁੰਬਈ ਦੇ ਵਿੱਚ ਚਲਾਏ ਜਾ ਰਹੇ ਆਪਣੀ ਕਾਮੇਡੀ ਸ਼ੋਅ ਦੇ ਕਾਰਨ ਉਹ ਹਰ ਪਾਸੇ ਚਰਚਾ ਵਿੱਚ ਬਣੇ ਰਹਿੰਦੇ ਹਨ। ਉੱਥੇ ਹੀ ਉਨ੍ਹਾਂ ਵੱਲੋਂ ਇਕ ਸ਼ੋ ਦੇ ਦੌਰਾਨ ਕੁਝ ਸਾਥੀ ਕਲਾਕਾਰਾਂ ਨਾਲ ਸਟੇਜ ਤੇ ਸ਼ਰਾਬ ਪੀਂਦੇ ਹੋਏ ਅਭਿਨੇ ਕਰਦੇ ਦਿਖਾਇਆ ਗਿਆ ਸੀ। ਜਦ ਕਿ ਉਸ ਉਪਰ ਲਿਖਿਆ ਵੀ ਹੋਇਆ ਸੀ ਤੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।
ਇਸ ਲਈ ਕਮੇਡੀ ਸ਼ੋ ਵਿਚ ਕਪਿਲ ਸ਼ਰਮਾ ਦਾ ਸ਼ੋ, ਜੋ ਕਿ ਸੋਨੀ ਟੀਵੀ ਉਪਰ ਪ੍ਰਸਾਰਿਤ ਹੁੰਦਾ ਹੈ। ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਨਵੀਂ ਦਿੱਲੀ ਵਿੱਚ ਸ਼ਿਵ ਪੁਰੀ ਦੀ ਇਕ ਜ਼ਿਲ੍ਹਾ ਅਦਾਲਤ ਵਿੱਚ ਐੱਫ ਆਰ ਆਈ ਦਰਜ ਕਰਵਾਈ ਗਈ ਹੈ। ਇਹ ਮਾਮਲਾ 19 ਜਨਵਰੀ 2020 ਦਾ ਹੈ ਜਦੋਂ ਇਹ ਐਪੀਸੋਡ ਜਾਰੀ ਕੀਤਾ ਗਿਆ ਸੀ, ਉਸ ਤੋਂ ਬਾਅਦ ਇਸ ਦਾ 24 ਅਪ੍ਰੈਲ 2021 ਨੂੰ ਫਿਰ ਤੋਂ ਪ੍ਰਸਾਰਨ ਕੀਤਾ ਗਿਆ ਹੈ। ਉਥੇ ਹੀ ਐਫ ਆਰ ਆਈ ਦਰਜ ਕਰਨ ਦੀ ਮੰਗ ਕਰਦੇ ਹੋਏ ਵਕੀਲ ਦੱਸਿਆ ਹੈ ਕਿ ਸ਼ੋ ਵਿਚ ਦਿਖਾਇਆ ਗਿਆ ਇੱਕ ਚਰਿੱਤਰ ਜਿਥੇ ਅਦਾਲਤ ਦਾ ਸੈੱਟ ਬਣਾ ਕੇ ਸ਼ਰਾਬ ਦੇ ਪ੍ਰਭਾਵ ਦਾ ਅਭਿਨੇ ਨੂੰ ਪੇਸ਼ ਕਰਕੇ ਅਦਾਲਤ ਦਾ ਨਿਰਾਦਰ ਕੀਤਾ ਹੈ।
ਜਿਸ ਨਾਲ ਕਾਨੂੰਨੀ ਅਦਾਲਤ ਨੇ ਬੇਇਜਤੀ ਕੀਤੀ ਗਈ ਹੈ। ਇਸ ਲਈ ਹੀ ਕਪਿਲ ਸ਼ਰਮਾ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਉਥੇ ਹੀ ਕਪਿਲ ਸ਼ਰਮਾ ਦੇ ਸ਼ੋਅ ਉੱਪਰ ਵੀ ਰੋਕ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਘਟੀਆ ਟਿੱਪਣੀਆਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …