Breaking News

ਮਸ਼ਹੂਰ ਐਕਟਰ ਸ਼ਾਹਰੁਖ਼ ਖ਼ਾਨ ਦੇ ਜੇਲ ਚ ਬੰਦ ਪੁੱਤ ਬਾਰੇ ਆਈ ਇਹ ਤਾਜਾ ਖਬਰ – ਹੁਣ ਸ਼ਾਹਰੁਖ਼ ਖ਼ਾਨ ਨੇ ਕੀਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀਆਂ ਹਨ । ਪਰ ਇਨ੍ਹਾਂ ਦਿਨੀਂ ਕਾਫੀ ਵਿਵਾਦਾਂ ਦੇ ਵਿੱਚ ਫਸਦੇ ਨਜ਼ਰ ਆ ਰਹੇ ਹਨ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ । ਡਰੱਗਜ਼ ਮਾਮਲੇ ਵਿਚ ਸ਼ਾਹਰੁਖ ਦੇ ਬੇਟੇ ਆਰੀਅਨ ਖ਼ਾਨ ਇਸ ਸਮੇਂ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਵਿੱਚ ਬੰਦ ਹਨ । ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਬੀਤੇ ਦਿਨੀਂ ਕੋਰਟ ਵਿੱਚ ਸੁਣਵਾਈ ਵੀ ਹੋਈ ਸੀ । ਹਾਲਾਂਕਿ ਸੁਣਵਾਈ ਤੋਂ ਬਾਅਦ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ । ਮਾਣਯੋਗ ਅਦਾਲਤ ਵੱਲੋਂ ਇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ।

ਜਿਸ ਕਾਰਨ ਹੁਣ ਆਰੀਅਨ ਖ਼ਾਨ ਨੂੰ ਅਜੇ ਵੀ ਮੁੰਬਈ ਦੀ ਆਰਥਰ ਰੋਡ ਜੇਲ੍ਹ ਚ ਹੀ ਬੰਦ ਰਹਿਣਾ ਪਵੇਗਾ । ਇਸੇ ਵਿਚਕਾਰ ਹੁਣ ਸ਼ਾਹਰੁਖ ਦੇ ਬੇਟੇ ਆਰੀਅਨ ਖ਼ਾਨ ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ , ਉਨ੍ਹਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ।ਦਰਅਸਲ ਬੀਤੇ ਦਿਨੀਂ ਮਾਨਯੋਗ ਅਦਾਲਤ ਵਿਚ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਦੀ ਜ਼ਮਾਨਤ ਦਾ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ,ਜਿਸ ਦੀ ਸੁਣਵਾਈ ਹੁਣ 20 ਅਕਤੂਬਰ ਨੂੰ ਹੋਵੇਗੀ l ਯਾਨੀ ਕਿ ਪੰਜ ਦਿਨ ਹੋਰ ਸ਼ਾਹਰੁਖ ਦੇ ਬੇਟੇ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਹੀ ਰਹਿਣਾ ਪਵੇਗਾ । ਜ਼ਿਕਰਯੋਗ ਹੈ ਕਿ ਆਰੀਅਨ ਖ਼ਾਨ ਨੂੰ ਇਸ ਜੇਲ ਅੰਦਰ ਆਮ ਕੈਦੀਆਂ ਦੇ ਵਾਂਗ ਹੀ ਰੱਖਿਆ ਗਿਆ ਹੈ । ਆਰੀਅਨ ਖ਼ਾਨ ਨੂੰ ਇਸ ਜੇਲ੍ਹ ਵਿੱਚ ਕੈਦੀ ਨੰਬਰ 956 ਦਿੱਤਾ ਗਿਆ ਹੈ ।

ਹਾਲਾਂਕਿ ਡਰੱਗ ਮਾਮਲੇ ਦੇ ਵਿੱਚ ਫਸੇ ਆਰੀਅਨ ਖ਼ਾਨ ਦਾ ਕੇਸ ਚੱਲ ਰਿਹਾ ਹੈ ,ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ ਕੈਦੀਆਂ ਵਾਲੇ ਕੱਪੜੇ ਨਹੀਂ ਪਾਏ ਗਏ ਹਨ ਤੇ ਪਰਿਵਾਰ ਦੇ ਵੱਲੋਂ ਆਰੀਅਨ ਨੂੰ ਘਰੋਂ ਹੀ ਕੱਪੜੇ ਭੇਜੇ ਗਏ ਹਨ । ਜਿਥੇ ਆਰੀਅਨ ਖ਼ਾਨ ਨੂੰ ਓਹਨਾ ਦੇ ਪਰਿਵਾਰ ਨੇ ਜੇਲ ਵਿੱਚ ਕੱਪੜੇ ਭੇਜੇ ਹਨ l ਓਥੇ ਹੀ ਕੱਪੜਿਆਂ ਦੇ ਨਾਲ ਨਾਲ ਆਰੀਅਨ ਖ਼ਾਨ ਦੇ ਪਰਿਵਾਰ ਦੇ ਵੱਲੋਂ ਕੁਝ ਪੈਸੇ ਵੀ ਭੇਜੇ ਗਏ ਹਨ ,ਤਾਂ ਜੋ ਉਹ ਜੇਲ ਵਿੱਚ ਬਣੀ ਕੰਟੀਨ ਤੋਂ ਕੁਝ ਖਾਣ ਪੀਣ ਦਾ ਸਾਮਾਨ ਖਰੀਦ ਸਕੇ ।

ਆਰੀਅਨ ਖ਼ਾਨ ਨੂੰ ਓਹਨਾ ਦੇ ਪਰਿਵਾਰ ਨੇ ਮਨੀ ਆਰਡਰ ਦੇ ਜ਼ਰੀਏ 4500 ਰੁਪਏ ਭੇਜੇ ਗਏ ਹਨ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਈ ਸੁਣਵਾਈ ਦੌਰਾਨ ਐੱਨ.ਸੀ.ਬੀ ਨੇ ਅਦਾਲਤ ਦੇ ਵਿਚ ਦੱਸਿਆ ਕਿ ਮੁਲਜ਼ਮ ਨਾਜਾਇਜ਼ ਮਾਦਕ ਪਦਾਰਥ ਦੀ ਤਸਕਰੀ ਖਰੀਦ ਅਤੇ ਵੰਡ ਚ ਸ਼ਾਮਿਲ ਸੀ । ਜੋ ਕਿ ਐੱਨ ਡੀ ਪੀ ਐੱਸ ਐਕਟ ਤਹਿਤ ਨਾਜਾਇਜ਼ ਹੈ । ਦੂਜੇ ਪਾਸੇ ਆਰੀਅਨ ਖ਼ਾਨ ਦੇ ਵਕੀਲ ਤੇ ਐੱਨ.ਸੀ.ਬੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ । ਤੇ ਹੁਣ ਇਸ ਮਾਮਲੇ ਸਬੰਧੀ 20 ਅਕਤੂਬਰ ਨੂੰ ਫੈਸਲਾ ਆਵੇਗਾ l

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …