ਸੰਨੀ ਦਿਓਲ ਦੀ ਜਾਇਦਾਦ ਬਾਰੇ ਦੇਖੋ ਖੁਲਾਸਾ
ਬਹੁਤ ਸਾਰੇ ਕਲਾਕਾਰਾਂ ਵੱਲੋਂ ਖੇਤੀ ਕਰਨ ਉਨ੍ਹਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਜਿਸ ਕਰਕੇ ਇਨ੍ਹਾਂ ਕਲਾਕਾਰਾਂ ਦੇ ਸਭ ਪਾਸੇ ਚਰਚੇ ਹੋ ਰਹੇ ਹਨ। ਉਥੇ ਹੀ ਕੁਝ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਗੱਲ ਕੀਤੀ ਜਾਵੇ ਪੰਜਾਬ ਤੋਂ ਮੁੰਬਈ ਗਏ ਅਦਾਕਾਰ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਦੀ, ਜਿਨ੍ਹਾਂ ਨੇ ਹਿੰਦੀ ਫ਼ਿਲਮਾਂ ਵਿਚ ਆਪਣੀ ਇਕ ਵਿਲੱਖਣ ਪਹਿਚਾਣ ਬਣਾਈ ਹੈ। ਉਸ ਮਸ਼ਹੂਰ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਦੀ ਜਾਇਦਾਦ ਬਾਰੇ ਵੀ ਖੁਲਾਸਾ ਹੋਇਆ ਹੈ, ਜੋ ਆਪਣਾ ਅੱਜ ਜਨਮ ਦਿਨ ਮਨਾ ਰਹੇ ਹਨ। ਅਦਾਕਾਰ ਅਤੇ ਸਾਂਸਦ ਮੈਂਬਰ ਸੰਨੀ ਦਿਓਲ ਨੇ ਗ਼ਦਰ ਤੇ ਬਾਰਡਰ ਵਰਗੀਆਂ ਫ਼ਿਲਮਾਂ ਵਿਚ ਆਪਣੇ ਸ਼ਾਨਦਾਰ ਕਿਰਦਾਰਾਂ ਸਦਕਾ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਸੰਨੀ ਦਿਓਲ ਅੱਜ ਆਪਣਾ 64 ਵਾਂ ਜਨਮ ਦਿਨ ਮਨਾ ਰਹੇ ਹਨ।
ਜੇਕਰ ਸੰਨੀ ਦਿਓਲ ਦੀ ਜਾਇਦਾਦ ਬਾਰੇ ਗੱਲ ਕਰੀਏ ਤਾਂ ਅਦਾਕਾਰ ਸੰਨੀ ਦਿਓਲ ਕਰੋੜਾਂ ਦੇ ਮਾਲਕ ਹਨ।ਉਨ੍ਹਾਂ ਦੇ ਜਨਮ ਦਿਨ ਤੇ ਜਾਣਦੇ ਹਾਂ ਕਿ ਉਨ੍ਹਾਂ ਕੋਲ ਕਿੰਨੀ ਪ੍ਰੋਪਟੀ ਹੈ।2019 ਚ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਅਦਾਕਾਰ ਰਾਜਨੀਤੀ ਚ ਕਾਫੀ ਹਰਮਨ ਪਿਆਰੇ ਹਨ। 2019 ਚ ਚੁਣਾਵੀ ਹ-ਲ-ਫ਼-ਨਾ- ਮੇ ਸੰਨੀ ਦਿਓਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਕੋਲ ਤੇ ਉਨ੍ਹਾਂ ਦੀ ਪਤਨੀ ਕੋਲ 87.18 ਕਰੋੜ ਦੀ ਜਾਇਦਾਦ ਹੈ।
ਉਹਨਾਂ ਕੋਲ 60.46 ਕਰੋੜ ਚਲ ਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਉਹਨਾਂ ਨੇ 2017 ਤੋਂ 18 ਵਿੱਚ 63. 82 ਲੱਖ ਰੁਪਏ ਤੇ 2015 ਤੋਂ 16 ਵਿੱਚ 2.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸੰਨੀ ਦਿਓਲ ਤੋਂ ਬਿਨਾਂ ਉਨ੍ਹਾਂ ਦੇ ਪਿਤਾ ਧਰਮਿੰਦਰ ਤੇ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਦੀ ਜਾਇਦਾਦ ਵੱਖ ਹੈ। ਜੇਕਰ ਇਕੱਲੇ ਹੇਮਾ ਮਾਲਨੀ ਦੀ ਜਾਇਦਾਦ ਵੇਖੀ ਜਾਵੇ ਤਾਂ, ਵੇਖਦੇ ਹਾਂ ਕਿ ਉਸ ਕੋਲ ਕਿੰਨੀ ਜਾਇਦਾਦ ਹੈ।
ਹੇਮਾ ਮਾਲਿਨੀ ਦੀ ਜਾਇਦਾਦ ਵਿੱਚ ਪੰਜ ਸਾਲਾਂ ਵਿਚ 34.46ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਹੇਮਾ ਮਾਲਿਨੀ ਦੇ ਕੋਲ 2014 ਵਿੱਚ 66 ਕਰੋੜ ਰੁਪਏ ਦੀ ਜਾਇਦਾਦ ਸੀ ਤੇ ਹੁਣ ਉਨ੍ਹਾਂ ਕੋਲ 101 ਕਰੋੜ ਰੁਪਏ ਦੀ ਜਾਇਦਾਦ ਹੈ। ਅਦਾਕਾਰਾ ਦੀ ਫੈਮਲੀ ਚ ਕਈ ਰਾਜਨੇਤਾ ਹਨ। ਪਰ ਉਨ੍ਹਾਂ ਦਾ ਪਰਿਵਾਰ ਵੀ ਅਕਸਰ ਜਾਇਦਾਦ ਦੀ ਵਜ੍ਹਾ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …