ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਗਾਇਕਾਂ ਤੇ ਅਦਾਕਾਰਾ ਵੱਲੋਂ ਪਹਿਲੇ ਦਿਨ ਤੋਂ ਹੀ ਇਸ ਕਿਸਾਨੀ ਸੰਘਰਸ਼ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। ਉਥੇ ਹੀ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਅਤੇ ਅੰਤਰ ਰਾਸ਼ਟਰੀ ਸਖਸ਼ੀਅਤਾਂ ਵੱਲੋਂ ਸੋਸ਼ਲ ਮੀ-ਡੀ-ਆ ਦੇ ਜ਼ਰੀਏ ਇਸ ਕਿਸਾਨੀ ਸੰਘਰਸ਼ ਵਿੱਚ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ। ਦੇਸ਼ ਦੇ ਕਿਸਾਨ 26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਮੋਰਚਾ ਲਾ ਕੇ ਡਟੇ ਹੋਏ ਹਨ। ਇਹ ਸਭ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੁਣ ਤੱਕ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਸਭ ਕਿਸਾਨ ਆਗੂਆਂ ਵੱਲੋਂ ਆਪਸੀ ਸਲਾਹ ਮਸ਼ਵਰੇ ਨਾਲ ਠੁ-ਕ-ਰਾ ਦਿੱਤਾ ਗਿਆ ਸੀ। ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਉਥੇ ਹੀ ਬਹੁਤ ਸਾਰੇ ਬਾਲੀਵੁੱਡ ਅਦਾਕਾਰ ਹਿੰਦੀ ਫ਼ਿਲਮਾਂ ਵਿੱਚ ਪੰਜਾਬੀ ਕਿਰਦਾਰ ਨਿਭਾਉਣ ਕਰਕੇ ਵਧੇਰੇ ਸਫ਼ਲ ਹੋਏ ਹਨ। ਅਜਿਹੇ ਕਲਾਕਾਰਾਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਕੁਝ ਵੀ ਨਹੀਂ ਕਿਹਾ ਜਾ ਰਿਹਾ।
ਹੁਣ ਮਸ਼ਹੂਰ ਐਕਟਰ ਅਜੇ ਦੇਵਗਨ ਨਾਲ ਭਰੀ ਸੜਕ ਤੇ ਕਿਸਾਨ ਅੰਦੋਲਨ ਕਰਕੇ ਦਿਨ ਦਿਹਾੜੇ ਜੋ ਹੋਇਆ ਹੈ ਉਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ ਹਨ। ਫਿਲਮੀ ਅਦਾਕਾਰ ਅਜੈ ਦੇਵਗਨ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਬਾਰੇ ਕੁਝ ਨਹੀਂ ਕਿਹਾ ਗਿਆ। ਇਨ੍ਹੀਂ ਦਿਨੀਂ ਅਜੇ ਦੇਵਗਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਿਹੰਗ ਸਿੰਘ ਵਲੋ ਅਜੇ ਦੇਵਗਨ ਦੀ ਗੱਡੀ ਨੂੰ ਰੋਕ ਕੇ ਉਸ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਉਹ ਨਿਹੰਗ ਸਿੰਘ ਅਜੇ ਦੇਵਗਨ ਨੂੰ ਕਹਿ ਰਿਹਾ ਹੈ ਕੇ ਤੁਸੀਂ ਬੋਲਦੇ ਕਿਉਂ ਨਹੀਂ, ਤੁਹਾਨੂੰ ਉਥੇ ਦੀ ਰੋਟੀ ਕਿਵੇਂ ਪਚ ਜਾਂਦੀ ਹੈ।
ਨਿਹੰਗ ਸਿੰਘ ਨੇ ਕਿਹਾ ਕਿ ਤੁਸੀਂ ਕਿਸਾਨਾਂ ਦੇ ਹੱਕ ਲਈ ਨਹੀ ਬੋਲ ਰਹੇ, ਪਰ ਫ਼ਿਲਮਾਂ ਵਿਚ ਪੰਜਾਬੀ ਬਣ ਕੇ ਸਫਲ ਹੋ ਰਹੇ ਹੋ। ਫਿਲਮਾਂ ਵਿੱਚ ਤੁਸੀਂ ਪੱਗ ਬੰਨ੍ਹ ਲੈਂਦੇ ਹੋ, ਤੁਸੀਂ ਅਸਲੀ ਪੰਜਾਬੀ ਨਹੀਂ ਸਗੋਂ ਨਕਲੀ ਹੋ। ਅਜੇ ਦੇਵਗਨ ਵੱਲੋਂ ਇਸ ਨਿਹੰਗ ਸਿੰਘ ਨੂੰ ਪਿੱਛੇ ਹਟਣ ਲਈ ਕਿਹਾ ਜਾਂਦਾ ਹੈ। ਬੀਤੇ ਦਿਨੀਂ ਕਿਸਾਨਾਂ ਵੱਲੋਂ ਜਾਨਵੀ ਕਪੂਰ ਅਤੇ ਬੋਬੀ ਦਿਓਲ ਦੀ ਫਿਲਮ ਨੂੰ ਵੀ ਪੰਜਾਬ ਵਿੱਚ ਸ਼ੂ-ਟਿੰ-ਗ ਕਰਨ ਤੋਂ ਰੋਕ ਦਿੱਤਾ ਗਿਆ ਸੀ। ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ , ਉਸ ਸਮੇਂ ਤੱਕ ਕਿਸੇ ਵੀ ਹਿੰਦੀ ਫ਼ਿਲਮ ਦੀ ਸ਼ੂ-ਟਿੰ-ਗ ਪੰਜਾਬ ਅੰਦਰ ਨਹੀਂ ਹੋਣ ਦਿੱਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …