ਆਈ ਤਾਜਾ ਵੱਡੀ ਖਬਰ
ਮਨੁੱਖ ਆਪਣੇ ਮਨੋਰੰਜਨ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਤਾਂ ਜੋ ਉਹ ਆਪਣੀ ਰੋਜ਼ ਦੀ ਜ਼ਿੰਦਗੀ ਦੇ ਮਾਨਸਿਕ ਥਕੇਵੇਂ ਨੂੰ ਦੂਰ ਕਰ ਸਕੇ। ਇਸ ਤੋਂ ਮੁਕਤੀ ਪਾਉਣ ਦੇ ਲਈ ਅਤੇ ਆਪਣੇ ਆਤਮਿਕ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਜਿਥੇ ਮਨੁੱਖ ਖੇਡਾਂ ਦਾ ਸਹਾਰਾ ਲੈਂਦਾ ਹੈ ਓਥੇ ਹੀ ਵੱਖੋ ਵੱਖ ਫ਼ਿਲਮਾਂ ਅਤੇ ਟੀ ਵੀ ਪ੍ਰੋਗਰਾਮ ਉਸ ਦੇ ਮਨੋਰੰਜਨ ਦਾ ਕਾਰਨ ਬਣਦੇ ਹਨ। ਜਿਨ੍ਹਾਂ ਦੇ ਸਹਾਰੇ ਨਾਲ ਵਿਅਕਤੀ ਆਪਣੇ ਆਪ ਨੂੰ ਮਾਨਸਿਕ ਤੌਰ ਉਪਰ ਹਲਕਾ ਮਹਿਸੂਸ ਕਰਦਾ ਹੈ। ਫ਼ਿਲਮਾਂ ਸਾਡੇ ਮਨੋਰੰਜਨ ਦਾ ਸਭ ਤੋਂ ਵੱਡਾ ਹਿੱਸਾ ਹੁੰਦੀਆਂ ਹਨ
ਅਤੇ ਕੁਝ ਫ਼ਿਲਮਾਂ ‘ਤੇ ਇੰਨੀਆਂ ਖਾਸ ਹੁੰਦੀਆਂ ਹਨ ਕਿ ਜਿਨ੍ਹਾਂ ਨੂੰ ਵਾਰ ਵਾਰ ਦੇਖਣ ਤੋਂ ਬਾਅਦ ਵੀ ਇਨਸਾਨ ਦਾ ਮਨ ਨਹੀਂ ਭਰਦਾ। ਅਜਿਹੀ ਹੀ ਇਕ ਫ਼ਿਲਮ ਸਾਲ 2001 ਦੇ ਵਿੱਚ ਆਈ ਸੀ ਜਿਸ ਨੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣਨ ਦਾ ਮਾਣ ਵੀ ਹਾਸਲ ਕੀਤਾ ਸੀ। ਇਸ ਫਿਲਮ ਨੇ ਬਾਲੀਵੁੱਡ ਜਗਤ ਨੂੰ ਇੱਕ ਨਵੀਂ ਪਹਿਚਾਣ ਦਿਵਾਈ ਸੀ। ਇਥੇ ਅਸੀਂ ਗੱਲ ਕਰ ਰਹੇ ਹਾਂ ਗਦਰ ਏਕ ਪ੍ਰੇਮ ਕਥਾ ਫਿਲਮ ਦੀ ਜਿਸ ਵਿੱਚ ਸਨੀ ਦਿਓਲ, ਅਮੀਸ਼ਾ ਪਟੇਲ ਅਤੇ ਅਮਰੀਸ਼ ਪੁਰੀ ਨੇ ਮੁੱਖ
ਭੂਮਿਕਾ ਨਿਭਾ ਕੇ ਇਸ ਫਿਲਮ ਨੂੰ ਇਤਿਹਾਸ ਦੇ ਵਿਚ ਸਦਾ ਲਈ ਅਮਰ ਕਰ ਦਿੱਤਾ। 20 ਸਾਲਾ ਬਾਅਦ ਵੀ ਅੱਜ ਇਸ ਫਿਲਮ ਨੂੰ ਓਨਾ ਹੀ ਪਿਆਰ ਦਿੱਤਾ ਜਾਂਦਾ ਹੈ ਜਿੰਨਾ ਪਹਿਲਾਂ ਦਿੱਤਾ ਜਾਂਦਾ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇਸ ਫਿਲਮ ਦੇ ਸੀਕਵਲ ਨੂੰ ਲੈ ਕੇ ਚਰਚਾ ਛਿੜੀ ਹੋਈ ਸੀ ਜਿਸ ਉਪਰੋਂ ਫ਼ਿਲਮ ਨਿਰਦੇਸ਼ਕ ਅਨਿਲ ਸ਼ਰਮਾ ਨੇ ਪਰਦਾ ਚੁੱਕ ਦਿੱਤਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਫ਼ਿਲਮ ਦਾ ਸੀਕਵਲ ਬਣਾਉਣਗੇ ਪਰ ਅਜੇ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਸਹੀ ਸਮਾਂ ਆਵੇਗਾ ਤਾਂ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਫਿਲਹਾਲ ਅਜੇ ਇਸ ਫਿਲਮ ਦੇ ਸੀਕਵਲ ਦੀ ਸਕ੍ਰਿਪਟ ਅਤੇ ਪਲਾਟ ਉਪਰ ਕੰਮ ਚੱਲ ਰਿਹਾ ਹੈ। ਕੁਝ ਅਜਿਹੀਆਂ ਖ਼ਬਰਾਂ ਵੀ ਸੁਣਨ ਵਿੱਚ ਆਈਆਂ ਹਨ ਕਿ ਇਸ ਸੀਕਵਲ ਵਿਚ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਮੁੱਖ ਭੂਮਿਕਾ ਹੋਵੇਗੀ ਅਤੇ ਨਾਲ ਹੀ ਨਿਰਦੇਸ਼ਕ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਦਾ ਵੀ ਖਾਸ ਰੋਲ ਹੋ ਸਕਦਾ ਹੈ ਜਿਸ ਨੇ ਗ਼ਦਰ ਫ਼ਿਲਮ ਦੇ ਵਿਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੇ ਬੇਟੇ ਜੀਤੇ ਦਾ ਕਿਰਦਾਰ ਨਿਭਾਇਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …