Breaking News

ਮਸ਼ਹੂਰ ਅਦਾਕਾਰ ਦੀ 58 ਸਾਲ ਦੀ ਉਮਰ ‘ਚ ਹੋਈ ਮੌਤ ਬੋਲੀਵੁਡ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਫਿਲਮੀ ਜਗਤ ਨਾਲ ਸੰਬੰਧਿਤ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇਸ ਮਸ਼ਹੂਰ ਅਦਾਕਾਰ ਦੀ ਘੱਟ ਉਮਰ ਵਿੱਚ ਮੌਤ ਹੋ ਗਈ ਜਿਸ ਕਾਰਨ ਫਿਲਮੀ ਜਗਤ ਵਿੱਚ ਮਾਤਮ ਛਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਸੂਪਰ ਹਿਟ ਫ਼ਿਲਮ RRR ਵਿਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰ ਰੇਅ ਸਟੀਵਨਸਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਉਮਰ ਮਹਿਜ਼ 58 ਸਾਲ ਦੀ ਸੀ। ਉਨ੍ਹਾਂ ਦੀ ਟੀਮ ਦੇ ਵੱਲੋਂ ਵੀ ਉਨ੍ਹਾਂ ਦੀ ਮੌਤ ਦੀ ਖਬਰ ਵੀ ਸਾਂਝੀ ਕੀਤੀ ਗਈ ਪਰ ਉਨ੍ਹਾਂ ਦੀ ਮੌਤ ਦੇ ਪਿੱਛੇ ਦੇ ਅਸਲ ਕਾਰਨ ਕੀ ਹਨ ਉਨ੍ਹਾਂ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਦੱਸਿਆ ਕਿ ਫਿਲਮ RRR ਵਿਚ ਸਟੀਵਨਸਨ ਨੀਂ ਗਵਰਨਰ ਸਟਾਕ ਬਕਸਟਨ ਦਾ ਨੈਗੇਟਿਵ ਰੋਲ ਨਿਭਾਇਆ ਸੀ ਜਿਸ ਨੂੰ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਖਾਸ ਕਰਕੇ ਭਾਰਤੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਤਾਰੀਫਾਂ ਕੀਤੀਆਂ ਗਈਆਂ ਸੀ। ਸਟੀਵਨਸਨ ਦੇ ਕਰੀਅਰ ਦੀ ਇਕਲੋਤੀ ਭਾਰਤੀ ਫ਼ਿਲਮ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਹਨ।

ਸਟੀਵਨਸਨ ਦੀ ਮੌਤ ਤੇ ਬਹੁਤ ਸਾਰੇ ਅਦਾਕਾਰਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਉਥੇ ਹੀ ਐਸ. ਐਸ. ਰਾਜਾਮੌਲੀ ਨੇ ਵੀ ਟਵਿਟਰ ਤੇ ਉਨ੍ਹਾਂ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੁੱਖ ਜ਼ਾਹਰ ਕੀਤਾ ਗਿਆ। ਦੱਸਿਆ ਕਿ ਸਟੀਵਨਸਨ 25 ਮਈ 1964 ਨੂੰ ਲਿਸਬਰਨ ਵਿੱਚ ਜਨਮੇ ਸਨ ਪਰ ਬਚਪਨ ਵਿੱਚ ਹੀ ਉਹ ਇੰਗਲੈਂਡ ਚਲੇ ਗਏ ਸੀ ਅਤੇ ਉਨ੍ਹਾਂ ਨੇ ਬਰਿਸਟਲ ਓਲਡ ਵਿਕ ਥਿਏਟਰ ਸਕੂਲ ਵਿਚ ਦਾਖਲਾ ਲਿਆ ਸੀ।

ਤਕਰੀਬਨ 29 ਸਾਲਾਂ ਦੀ ਉਮਰ ਵਿਚ ਉਨ੍ਹਾਂ ਨੇ ਗ੍ਰੈਜੂਏਸ਼ਨ ਕਰ ਲਈ ਅਤੇ 90 ਦੇ ਦਹਾਕੇ ਦੇ ਸ਼ੁਰੂ ਵਿੱਚ ਹੀ ਸਟੀਵਨਸਨ ਨੇ ਫ਼ਿਲਮਾਂ ਅਤੇ ਟੀ ਵੀ ਸ਼ੋ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦ 1998 ਵਿਚ ਆਈ ਫਿਲਮ ‘ਦਿ ਥਿਊਰੀ ਆਫ ਫਲਾਈਡ’ ਤੋਂ ਪ੍ਰਸਿੱਧੀ ਮਿਲੀ ਸੀ।
 

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …