ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਗੱਲ ਕੀਤੀ ਜਾਵੇ ਜੇਕਰ ਪੁਰਾਣੇ ਅਦਾਕਾਰਾਂ ਦੀ ਤਾਂ , ਉਨ੍ਹਾਂ ਅਦਾਕਾਰਾਂ ਦੇ ਵੱਲੋਂ ਕੀਤੀ ਅਦਾਕਾਰੀ ਦੀ ਲੋਕ ਅੱਜ ਵੀ ਪ੍ਰਸ਼ੰਸਾ ਕਰਦੇ ਹਨ । ਉਥੇ ਹੀ ਚਰਚਾ ਜੇਕਰ ਪ੍ਰਸਿੱਧ ਰਾਮਾਨੰਦ ਸਾਗਰ ਦੀ “ਰਮਾਇਣ” ਸੀਰੀਅਲ ਦੀ ਤਾਂ ,ਜਦੋਂ ਇਹ ਨਾਟਕ ਸ਼ੁਰੂ ਹੋਇਆ ਸੀ ਤਾਂ ਲੋਕਾਂ ਦੇ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ ,ਕਈ ਲੋਕ ਤਾਂ ਇਨ੍ਹਾਂ ਅਦਾਕਾਰਾਂ ਨੂੰ ਭਗਵਾਨ ਦਾ ਰੂਪ ਸਮਝ ਕੇ ਪੂਜਣ ਵੀ ਲਗ ਪਏ ਸੀ । ਜਿੱਥੇ ਉਸ ਸਮੇਂ ਦੇ ਵਿਚ ਰਮਾਇਣ ਸੀਰੀਅਲ ਨੁੰ ਲੋਕਾਂ ਨੇ ਬਹੁਤ ਬਹੁਤ ਸਾਰਾ ਪਿਆਰ ਦਿੱਤਾ ।
ਦੂਜੇ ਪਾਸੇ ਕਰੋਨਾ ਕਾਲ ਦੇ ਵਿੱਚ ਵੀ ਮੁੜ ਤੋਂ ਰਾਮਾਨੰਦ ਸਾਗਰ ਦੀ “ਰਮਾਇਣ” ਸ਼ੁਰੂ ਕੀਤੀ ਤੇ ਕੋਰੋਨਾ ਕਾਲ ਦੇ ਵਿੱਚ ਵੀ ਹਰ ਘਰ ਦੇ ਵਿੱਚ ਮੁੜ ਤੋਂ ਰਾਮਾਨੰਦ ਸਾਗਰ ਦੀ “ਰਮਾਇਣ” ਨੂੰ ਵੇਖਿਆ ਗਿਆ । ਰਮਾਇਣ ਵਿਚ ਹਰ ਅਦਾਕਾਰ ਦੀ ਵੱਲੋਂ ਜੋ ਭੂਮਿਕਾ ਨਿਭਾਈ ਗਈ ਉਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਾਦਾ ਪਸੰਦ ਕੀਤਾ ਗਿਆ । ਇਸੇ ਵਿਚਕਾਰ ਰਾਮਾਨੰਦ ਸਾਗਰ ਦੀ “ਰਮਾਇਣ” ਦੇ ਨਾਲ ਜੁੜੀ ਹੋਈ ਇੱਕ ਬੇਹੱਦ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰਾਮਾਨੰਦ ਸਾਗਰ ਦੀ ਰਮਾਇਣ ਵਿੱਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਦਾ ਦੇਹਾਂਤ ਹੋ ਗਿਆ ਹੈ ।
82 ਸਾਲ ਦੀ ਉਮਰ ਦੇ ਵਿਚ ਰਾਵਣ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਅਰਵਿੰਦ ਤ੍ਰਿਵੇਦੀ ਨੇ ਮੁੰਬਈ ਦੇ ਹਸਪਤਾਲ ਦੇ ਵਿੱਚ ਆਖ਼ਰੀ ਸਾਹ ਲਏ। ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਅਰਵਿੰਦ ਤ੍ਰਿਵੇਦੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਬੀਤੀ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ । ਦਿਲ ਦਾ ਦੌਰਾ ਪੈਣ ਦੇ ਕਾਰਨ ਉਨ੍ਹਾਂ ਦੇ ਸਰੀਰ ਦੇ ਅੰਗ ਕੰਮ ਕਰਨੇ ਬਿਲਕੁਲ ਬੰਦ ਕਰ ਗਏ ਸਨ । ਅਰਵਿੰਦ ਤ੍ਰਿਵੇਦੀ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੇ ਭਤੀਜੇ ਕੌਸ਼ਤੁਭ ਤ੍ਰਿਵੇਦੀ ਤੇ ਵੱਲੋਂ ਦਿੱਤੀ ਗਈ ਹੈ ।
ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਰਵਿੰਦ ਤ੍ਰਿਵੇਦੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਬੀਤੇ ਦਿਨੀਂ ਦਿਲ ਦਾ ਦੌਰਾ ਵੀ ਪਿਆ ਸੀ । ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗ ਕੰਮ ਕਰਨੇ ਬੰਦ ਕਰ ਗਏ ਸਨ । ਤੇ ਅੱਜ ਉਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ ਤੇ ਉਨ੍ਹਾਂ ਦਾ ਅੰਤਮ ਸਸਕਾਰ ਮੁੰਬਈ ਦੇ ਕਾਂਦੀਵਲੀ ਵੈਸਟ ਚ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਅਰਵਿੰਦ ਤ੍ਰਿਵੇਦੀ ਦੇ ਵਲੋਂ ਰਮਾਇਣ ਦੇ ਵਿੱਚ ਰਾਵਣ ਦੀ ਭੂਮਿਕਾ ਨਿਭਾਈ ਗਈ ਸੀ । ਜਿਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਤੇ ਅੱਜ ਉਨ੍ਹਾਂ ਦੇ ਦੇਹਾਂਤ ਦਿ ਚੱਲਦੇ ਸਮੁੱਚੇ ਟੀਵੀ ਜਗਤ ਵਿਚ ਸੋਗ ਦੀ ਲਹਿਰ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …