ਆਈ ਤਾਜਾ ਵੱਡੀ ਖਬਰ
ਭਾਰਤ ਇੱਕ ਅਜਿਹਾ ਦੇਸ ਹੈ ਜਿਥੇ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਮਿਲ ਜੁਲ ਕੇ ਪਿਆਰ ਨਾਲ ਰਹਿੰਦੇ ਹਨ।ਭਾਰਤ ਜਿੱਥੇ ਦਿਨ ਤਿਉਹਾਰਾਂ ਦਾ ਦੇਸ਼ ਹੈ। ਜਿੱਥੇ ਸਾਰੇ ਭਾਰਤੀ ਵੱਖ-ਵੱਖ ਧਰਮਾਂ ਦੇ ਤਿਉਹਾਰਾਂ ਨੂੰ ਆਪਸ ਵਿੱਚ ਪਿਆਰ ਅਤੇ ਮਿਲਵਰਤਨ ਨਾਲ ਹੀ ਮਨਾਉਂਦੇ ਹਨ । ਜਿਸ ਵਿਚ ਉਨ੍ਹਾਂ ਦਾ ਆਪਸੀ ਪਿਆਰ ਦੀ ਝਲਕਦਾ ਹੈ। ਦੇਸ਼ ਵਿੱਚ ਸਾਲ ਬਾਅਦ ਆਉਣ ਵਾਲੇ ਦਿਨਾਂ ਤਿਓਹਾਰਾਂ ਦਾ ਸਾਰੇ ਲੋਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਜਿਸ ਨੂੰ ਸਾਰੇ ਲੋਕ ਖੁਸ਼ੀ ਖੁਸ਼ੀ ਮਨਾਉਂਦੇ ਹਨ। ਇੱਥੇ ਹੀ ਇੱਕ ਅਜਿਹਾ ਤਿਉਹਾਰ ਆਉਦਾ ਹੈ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਜਿਸ ਨੂੰ ਭੈਣਾਂ ਤੇ ਭਰਾ ਬਹੁਤ ਹੀ ਬੇਸਬਰੀ ਨਾਲ ਉਡੀਕਦੇ ਹਨ।
ਜਿਸ ਦਿਨ ਭੈਣ ਵੱਲੋਂ ਭਰਾ ਦੀ ਲੰਬੀ ਉਮਰ ਲਈ ਰੱਖੜੀ ਬੰਨੀ ਜਾਂਦੀ ਹੈ। ਜਿੱਥੇ ਭੈਣਾਂ ਆਪਣੇ ਭਰਾਵਾਂ ਲਈ ਸੌ ਸੁੱਖਾ ਮੰਗਦੀਆਂ ਹਨ ਉਥੇ ਹੀ ਭਰਾਵਾਂ ਵੱਲੋਂ ਵੀ ਆਪਣੀਆਂ ਭੈਣਾਂ ਨੂੰ ਕਈ ਕੀਮਤੀ ਤੋਹਫ਼ੇ ਦਿੱਤੇ ਜਾਂਦੇ ਹਨ। ਭੈਣ ਨੇ ਆਪਣੇ ਭਰਾ ਨੂੰ ਅਜਿਹੀ ਰੱਖੜੀ ਬੰਨੀ ਹੈ ਕਿ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ ਅਤੇ ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਝੁਨਝੁਨੂ ਜ਼ਿਲੇ ਤੋਂ ਸਾਹਮਣੇ ਆਈ ਹੈ।
ਜਿੱਥੇ ਭੈਣ ਵੱਲੋਂ ਰੱਖੜੀ ਦੇ ਮੌਕੇ ਉਪਰ ਆਪਣੇ ਭਰਾ ਨੂੰ ਕਿਡਨੀ ਦੇ ਕੇ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਗਿਆ ਹੈ। ਭੈਣ ਵੱਲੋਂ ਭਰਾ ਦੀ ਲੰਬੀ ਉਮਰ ਲਈ ਕੀਤੇ ਗਏ ਇਸ ਉਪਰਾਲੇ ਦੀ ਕਾਫ਼ੀ ਚਰਚਾ ਹੋ ਰਹੀ ਹੈ। ਜਦੋਂ ਭੈਣ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਸੁੰਦਰ ਸਿੰਘ 47 ਸਾਲਾਂ ਦੀ ਹਾਲਤ ਗੰਭੀਰ ਹੈ। ਜਿਸਤੇ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਉਸ ਦੀ ਗੰਭੀਰ ਹਾਲਤ ਦੀ ਸਥਿਤੀ ਦਾ ਪਤਾ ਚੱਲਿਆ ਜਿਸ ਵਿੱਚ ਦੇਖਿਆ ਗਿਆ ਕਿ ਉਸਦੇ ਗੁਰਦੇ ਖਰਾਬ ਹਨ।
ਉਸ ਦੀ ਜ਼ਿੰਦਗੀ ਨੂੰ ਬਚਾਉਣ ਲਈ ਗੁਰਦੇ ਦੀ ਜ਼ਰੂਰਤ ਹੈ। ਤਾਂ ਉਸ ਦੀ ਵੱਡੀ ਭੈਣ ਗੁੱਡੀ ਦੇਵੀ 49 ਸਾਲਾਂ ਵੱਲੋਂ ਆਪਣੇ ਭਰਾ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਆਪਣਾ ਗੁਰਦਾ ਦਿੱਤਾ ਗਿਆ। ਜਿੱਥੇ ਦੋਹਾਂ ਭੈਣਾਂ ਭਰਾਵਾਂ ਦਾ ਇਹ ਅਪਰੇਸ਼ਨ ਅਪੋਲੋ ਹਸਪਤਾਲ ਵਿੱਚ ਕੀਤਾ ਗਿਆ ਉਥੇ ਹੀ ਭੈਣ ਭਰਾ ਵੱਲੋਂ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਭੈਣ ਵੱਲੋਂ ਆਪਣੇ ਭਰਾ ਦੇ ਜਲਦ ਠੀਕ ਹੋਣ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …